ਮਣੀਪੁਰ ''ਚ 6 ਮਹੀਨੇ ਲਈ ਵਧਾਇਆ ਗਿਆ ਅਫਸਪਾ ਕਾਨੂੰਨ
Wednesday, Sep 27, 2023 - 04:33 PM (IST)
ਇੰਫਾਲ- ਮਣੀਪੁਰ ਦੇ ਪਹਾੜੀ ਇਲਾਕਿਆਂ ਨੂੰ ਫਿਰ ਤੋਂ ਸਖ਼ਤ ਹਥਿਆਰਬੰਦ ਫੋਰਸ ਵਿਸ਼ੇਸ਼ ਅਧਿਕਾਰ ਐਕਟ Armed Forces Special Powers Act (AFSPA) ਤਹਿਤ ਰੱਖਿਆ ਗਿਆ ਹੈ, ਜਦਕਿ ਘਾਟੀ ਦੀਆਂ 19 ਥਾਣਿਆਂ ਨੂੰ ਇਸ ਕਾਨੂੰਨ ਦੇ ਦਾਇਰੇ ਤੋਂ ਬਾਹਰ ਰੱਖਿਆ ਗਿਆ ਹੈ। ਇਕ ਨੋਟੀਫ਼ਿਕੇਸ਼ਨ 'ਚ ਇਸ ਦੀ ਜਾਣਕਾਰ ਦਿੱਤੀ ਗਈ। ਬੁੱਧਵਾਰ ਨੂੰ ਜਾਰੀ ਇਕ ਨੋਟੀਫ਼ਿਕੇਸ਼ਨ ਵਿਚ ਕਿਹਾ ਗਿਆ ਕਿ ਮਣੀਪੁਰ ਦੇ ਰਾਜਪਾਲ ਨੇ 19 ਥਾਣਾ ਖੇਤਰਾਂ 'ਚ ਆਉਣ ਵਾਲੇ ਇਲਾਕਿਆਂ ਨੂੰ ਛੱਡ ਕੇ ਪੂਰੇ ਮਣੀਪੁਰ ਸੂਬੇ ਨੂੰ 6 ਮਹੀਨੇ ਦੇ ਸਮੇਂ ਲਈ 'ਅਸ਼ਾਂਤ ਖੇਤਰ' ਐਲਾਨ ਕਰਨ ਦੇ ਪ੍ਰਸਤਾਵ ਨੂੰ ਮਨਜ਼ੂਰੀ ਦਿੱਤੀ ਹੈ।
ਇਹ ਵੀ ਪੜ੍ਹੋ- ਦਿੱਲੀ ਜਿਊਲਰੀ ਡਕੈਤੀ ਮਾਮਲੇ ਦੀ ਜਾਂਚ ਲਈ ਕਈ ਟੀਮਾਂ ਗਠਿਤ, 25 ਕਰੋੜ ਦੇ ਗਹਿਣੇ ਲੁੱਟ ਚੋਰ ਹੋਏ ਫ਼ਰਾਰ
ਨੋਟੀਫ਼ਿਕੇਸ਼ਨ 'ਚ ਇਹ ਵੀ ਕਿਹਾ ਗਿਆ ਕਿ ਪ੍ਰਦੇਸ਼ 'ਚ ਇਸ ਕਾਨੂੰਨ ਨੂੰ ਇਕ ਵਾਰ ਫਿਰ 6 ਮਹੀਨੇ ਲਈ ਵਧਾ ਦਿੱਤਾ ਗਿਆ ਹੈ, ਜੋ ਕਿ 1 ਅਕਤੂਬਰ 2023 ਤੋਂ ਪ੍ਰਭਾਵੀ ਹੋਵੇਗਾ। ਜਿਨ੍ਹਾਂ ਥਾਣਾ ਖੇਤਰਾਂ 'ਚ ਇਹ ਕਾਨੂੰਨ ਲਾਗੂ ਨਹੀਂ ਕੀਤਾ ਗਿਆ ਹੈ, ਉਨ੍ਹਾਂ 'ਚ ਇੰਫਾਲ, ਲਾਂਫੇਲ, ਸਿਟੀ, ਸਿੰਗਜਾਮੇਈ, ਸੇਕਮਾਈ, ਲੈਮਸਾਂਗ, ਪਾਸਟੋਲ, ਵਾਂਗੋਈ, ਪੋਰੋਮਪੈਟ, ਹੇਂਗਾਂਗ, ਲਾਮਲਾਈ, ਇਰੀਬੁੰਗ, ਲਿਮਾਖੋਂਗ, ਥੌਬਲ, ਬਿਸ਼ਨੂਪੁਰ, ਨਮਬੋਲ, ਮੋਇਰੰਗ, ਕਾਕਚਿਨ ਅਤੇ ਜੀਰਾਬਾਮ ਸ਼ਾਮਲ ਹਨ।
ਇਹ ਵੀ ਪੜ੍ਹੋ- ਅੱਤਵਾਦੀ-ਗੈਂਗਸਟਰ ਗਠਜੋੜ: NIA ਵੱਲੋਂ ਪੰਜਾਬ ਸਣੇ 6 ਸੂਬਿਆਂ 'ਚ ਛਾਪੇਮਾਰੀ, ਹਿਰਾਸਤ 'ਚ ਅਰਸ਼ ਡੱਲਾ ਦਾ ਸਾਥੀ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8