ਆਡਵਾਣੀ ਨੇ ਅਪਾਹਿਜ਼ ਬੱਚਿਆਂ ਨਾਲ ਮਨਾਇਆ ਆਪਣਾ 90ਵਾਂ ਜਨਮਦਿਨ

Wednesday, Nov 08, 2017 - 05:16 PM (IST)

ਆਡਵਾਣੀ ਨੇ ਅਪਾਹਿਜ਼ ਬੱਚਿਆਂ ਨਾਲ ਮਨਾਇਆ ਆਪਣਾ 90ਵਾਂ ਜਨਮਦਿਨ

ਨਵੀਂ ਦਿੱਲੀ— ਭਾਜਪਾ ਦੇ ਸੀਨੀਅਰ ਨੇਤਾ ਲਾਲਕ੍ਰਿਸ਼ਨ ਆਡਵਾਣੀ ਨੇ ਨੇਤਰਹੀਣ ਬੱਚਿਆਂ ਨਾਲ ਆਪਣਾ 90ਵਾਂ ਜਨਮਦਿਨ ਮਨਾਇਆ ਅਤੇ ਉਨ੍ਹਾਂ ਦੇ ਨਾਲ ਖਾਣਾ ਖਾਧਾ। ਭਾਜਪਾ ਦੇ ਕਈ ਸੀਨੀਅਰ ਨੇਤਾਵਾਂ ਅਤੇ ਮੰਤਰੀਆਂ ਨੇ ਆਡਵਾਣੀ ਦੇ ਘਰ 'ਤੇ ਜਾ ਕੇ ਉਨ੍ਹਾਂ ਨੂੰ ਜਨਮਦਿਨ ਦੀ ਵਧਾਈ ਦਿੱਤੀ। ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਵੀ ਟਵੀਟ ਕਰਕੇ ਆਡਵਾਣੀ ਨੂੰ ਵਧਾਈਆਂ ਦਿੱਤੀਆਂ। ਪ੍ਰਧਾਨਮੰਤਰੀ ਨੇ ਆਪਣੇ ਟਵੀਟ 'ਚ ਕਿਹਾ ਕਿ ਸਾਬਕਾ ਉਪ-ਪ੍ਰਧਾਨਮੰਤਰੀ ਨੇ ਆਪਣੀ ਕਠਿਨ ਮਿਹਨਤ ਅਤੇ ਸਮਰਪਣ ਨਾਲ ਰਾਸ਼ਟਰ ਨਿਰਮਾਣ 'ਚ ਯੋਗਦਾਨ ਦੇ ਕੇ ਸੀਨੀਅਰ ਸਥਾਨ ਬਣਾਇਆ। ਸਾਬਕਾ ਪ੍ਰਧਾਨਮੰਤਰੀ ਮਨਮੋਹਨ ਸਿੰਘ ਅਤੇ ਉਪ-ਰਾਸ਼ਟਰਪਤੀ ਐਮ.ਵੈਂਕੇਯਾ ਨਾਇਡੂ ਅਤੇ ਜਦਯੂ ਦੇ ਬਾਗੀ ਨੇਤਾ ਸ਼ਰਦ ਯਾਦਵ ਨੇ ਆਡਵਾਣੀ ਨੂੰ ਖੁਦ ਜਾ ਕੇ ਵਧਾਈ ਦਿੱਤੀ।

PunjabKesari
ਆਡਵਾਣੀ ਨੂੰ ਵਧਾਈ ਦੇਣ ਲਈ ਪ੍ਰਿਥਵੀਰਾਜ ਮਾਰਗ ਸਥਿਤ ਉਨ੍ਹਾਂ ਦੇ ਘਰ 'ਤੇ ਸਭ ਤੋਂ ਪਹਿਲੇ ਪੁੱਜਣ ਵਾਲਿਆਂ 'ਚ ਗ੍ਰਹਿ ਮੰਤਰੀ ਰਾਜਨਾਥ ਸਿੰਘ ਸਨ। ਸਿੰਘ ਨੇ ਆਡਵਾਣੀ ਨੂੰ ਵਧਾਈਆਂ ਦਿੱਤੀਆਂ। ਆਡਵਾਣੀ ਨੇ ਅੱਜ ਆਪਣਾ ਜਨਮਦਿਨ ਮਨਾਉਣ ਲਈ ਆਪਣੇ ਘਰ 'ਤੇ ਵਿਸ਼ੇਸ਼ ਮਹਿਮਾਣ ਦੇ ਰੂਪ 'ਚ ਨੇਤਰਹੀਣ ਬੱਚਿਆਂ ਨੂੰ ਸੱਦਾ ਦਿੱਤਾ ਅਤੇ ਉਨ੍ਹਾਂ ਦੇ ਨਾਲ ਖਾਣਾ ਖਾਧਾ। ਲੋਦੀ ਰੋਡ ਨੇਤਰਹੀਣ ਸਕੂਲ ਦੇ 90 ਵਿਦਿਆਰਥੀ ਆਡਵਾਣੀ ਦੇ ਜਨਮਦਿਨ ਦੇ ਮੌਕੇ 'ਤੇ ਉਨ੍ਹਾਂ ਦੇ ਘਰ ਆਏ ਸਨ। ਆਡਵਾਣੀ ਦੇ ਘਰ ਜਾ ਕੇ ਵਧਾਈ ਦੇਣ ਵਾਲਿਆਂ 'ਚ ਕੇਂਦਰੀ ਮੰਤਰੀ ਸੁਸ਼ਮਾ ਸਵਰਾਜ, ਰਵੀਸ਼ੰਕਰ ਪ੍ਰਸਾਦ, ਅਨੰਤ ਕੁਮਾਰ, ਜਯੰਤ ਸਿੰਘ ਸ਼ਾਮਲ ਸਨ। ਕਾਂਗਰਸ ਉਪ-ਪ੍ਰਧਾਨ ਰਾਹੁਲ ਗਾਂਧੀ ਨੇ ਆਡਵਾਣੀ ਨੂੰ ਟਵੀਟ ਕਰਕੇ ਜਨਮਦਿਨ ਦੀ ਵਧਾਈ ਦਿੱਤੀ।
ਉਨ੍ਹਾਂ ਨੇ ਕਿਹਾ ਕਿ ਜਨਮਦਿਨ ਦੀ ਵਧਾਈ। ਤੁਹਾਡਾ ਦਿਨ ਵਧੀਆ ਹੋਵੇ। ਤ੍ਰਣਮੂਲ ਮੁੱਖ ਨੇਤਾ ਮਮਤਾ ਨੇ ਇਸ ਮੌਕੇ 'ਤੇ ਟਵੀਟ ਕਰਕੇ ਕਿਹਾ ਕਿ ਲਾਲਕ੍ਰਿਸ਼ਨ ਆਡਵਾਣੀ ਜੀ ਨੂੰ ਜਨਮਦਿਨ ਦੀ ਬਹੁਤ-ਬਹੁਤ ਵਧਾਈਆਂ। ਉਨ੍ਹਾਂ ਦੀ ਸਿਹਤ ਅਤੇ ਖੁਸ਼ੀ ਭਰਿਆ ਲੰਬਾ ਜੀਵਨ ਹੋਵੇ। ਰਾਜਦ ਮੁਖੀ ਲਾਲੂ ਪ੍ਰਸਾਦ ਨੇ ਵੀ ਭਾਜਪਾ ਦੇ ਸੀਨੀਅਰ ਨੇਤਾ ਨੂੰ ਜਨਮਦਿਨ ਦੀਆਂ ਵਧਾਈਆਂ ਦਿੱਤੀਆਂ। ਉਨ੍ਹਾਂ ਨੇ ਇਹ ਨਸੀਹਤ ਵੀ ਦਿੱਤੀ ਕਿ ਜੇਕਰ ਉਨ੍ਹਾਂ ਦਾ ਕੋਈ ਵਿਦਿਆਰਥੀ ਬਾਗੀ ਵੀ ਹੋ ਜਾਵੇ ਤਾਂ ਉਨ੍ਹਾਂ ਨੂੰ ਚਿੰਤਾ ਨਹੀਂ ਕਰਨੀ ਚਾਹੀਦੀ।


Related News