ਚੰਗੀ ਸਿਹਤ ਬਣਾਉਣ ਲਈ ਅਪਣਾਓ ਇਨ੍ਹਾਂ 10 ਆਦਤਾਂ ਨੂੰ

Sunday, Oct 18, 2015 - 02:38 PM (IST)

ਚੰਗੀ ਸਿਹਤ ਬਣਾਉਣ ਲਈ ਅਪਣਾਓ ਇਨ੍ਹਾਂ 10 ਆਦਤਾਂ ਨੂੰ

ਨਵੀਂ ਦਿੱਲੀ-ਇਹ ਗੱਲ ਸਾਰੇ ਜਾਣਦੇ ਹਨ ਕਿ ਸਿਹਤ ਤੋਂ ਵੱਧ ਕੋਈ ਚੀਜ਼ ਨਹੀ ਹੁੰਦੀ। ਜੇਕਰ ਸਿਹਤ ਚੰਗੀ ਹੋਵੇ ਸਭ ਕੁਝ ਚੰਗਾ ਲੱਗਦਾ, ਨਹੀ ਤਾਂ ਕੁਝ ਵੀ ਚੰਗਾ ਨਹੀ ਲੱਗਦਾ। ਇਸ ਲਈ ਸਿਹਤਮੰਦ ਰਹਿਣ ਲਈ ਕੁਝ ਜ਼ਰੂਰੀ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਜੋ ਕਿ ਇਸ ਤਰ੍ਹਾਂ ਹਨ।
1- ਕਦੇ ਵੀ ਬਾਹਰੋਂ ਆਉਣ ਤੋਂ ਬਾਅਦ ਘਰ ਦੀ ਕਿਸੇ ਵਸਤੂ ਨੂੰ ਹੱਥ ਲਗਾਉਣ ਤੋਂ ਬਾਅਦ, ਖਾਣਾ ਬਣਾਉਣ ਤੋਂ ਪਹਿਲਾਂ, ਖਾਣਾ ਖਾਣ ਤੋਂ ਪਹਿਲਾ, ਖਾਣਾ ਖਾਣ ਤੋਂ ਬਾਅਦ ਅਤੇ ਬਾਥਰੂਮ ਦੀ ਵਰਤੋਂ ਕਰਨ ਤੋਂ ਬਾਅਦ ਹੱਥਾਂ ਨੂੰ ਚੰਗੀ ਤਰ੍ਹਾਂ ਸਾਬਣ ਨਾਲ ਧੋਣਾ ਚਾਹੀਦਾ।
2- ਘਰ ਦੀ ਸਫਾਈ ''ਤੇ ਖਾਸ ਧਿਆਨ ਦੇਣਾ ਚਾਹੀਦਾ ਹੈ। ਹਰੇਕ ਜਗ੍ਹਾ ''ਤੇ ਸਫਾਈ ਦਾ ਪੂਰਾ ਧਿਆਨ ਦੇਣਾ ਚਾਹੀਦਾ ਹੈ।
3- ਖਾਣ ਵਾਲੀ ਕਿਸੇ ਵੀ ਵਸਤੂ ਨੂੰ ਖੁੱਲ੍ਹਾ ਨਹੀਂ ਛੱਡਣਾ ਚਾਹੀਦਾ। ਕਿਉਂਕਿ ਖੁੱਲੇ ਖਾਣੇ ਦਾ ਸੇਵਨ ਕਰਨ ਨਾਲ ਕਈ ਪ੍ਰਕਾਰ ਦੀਆਂ ਬੀਮਾਰੀਆਂ ਦਾ ਸਾਹਮਣਾ ਕਰਨਾ ਪੈਦਾ ਹੈ। 
4- ਤਾਜ਼ੀ ਸਬਜ਼ੀਆਂ ਅਤੇ ਤਾਜ਼ੇ ਫਲਾਂ ਦੀ ਵਰਤੋਂ ਕਰਨ ''ਚ ਅਕਲਮੰਦੀ ਹੁੰਦੀ ਹੈ। ਇਸ ਲਈ ਰੋਜ਼ ਤਾਜ਼ੀ ਸਬਜ਼ੀਆਂ ਅਤੇ ਫਲਾਂ ਨੂੰ ਹੀ ਵਰਤਣਾ ਚਾਹੀਦਾ।
5- ਖਾਣੇ ਨੂੰ ਹਮੇਸ਼ਾ ਠੀਕ ਤਾਪਮਾਨ ''ਤੇ ਹੀ ਪਕਾਉਣਾ ਚਾਹੀਦਾ ਹੈ, ਕਿਉਂਕਿ ਜ਼ਿਆਦਾ ਦੇਰ ਤੱਕ ਪਕਾਉਣ ਨਾਲ ਖਾਣੇ ਦੇ ਪੋਸ਼ਟਿਕ ਤੱਤ ਮਰ ਜਾਂਦੇ ਹਨ।
6- ਖਾਣੇ ''ਚ ਹਮੇਸ਼ਾ ਸਲਾਦ, ਦਹੀ , ਦੁੱਧ ਦਲੀਆ, ਹਰੀ ਸਬਜ਼ੀਆਂ, ਸਾਬਤ ਦਾਲ-ਅਨਾਜ ਆਦਿ ਦੀ ਵਰਤੋਂ ਕਰਨੀ ਚਾਹੀਦੀ ਹੈ।
7- ਖਾਣਾ ਪਕਾਉਣ ਲਈ ਸਾਫ ਪਾਣੀ ਦੀ ਵਰਤੋਂ ਕਰਨੀ ਚਾਹੀਦੀ ਹੈ। ਸਬਜ਼ੀਆਂ ਨੂੰ ਚੰਗੀ ਤਰ੍ਹਾਂ ਧੋ ਕੇ ਹੀ ਵਰਤੋਂ ''ਚ ਲਿਆ ਜਾਵੇ।
8- ਮੈਡੀਟੇਸ਼ਨ, ਯੋਗਾ ਦਾ ਧਿਆਨ ਦੀ ਪ੍ਰਯੋਗ ਇਕਗਾਰਤਾ ਵਧਾਉਣ ਅਤੇ ਤਣਾਅ ਦੁਰੂ ਕਰਨ ਲਈ ਕਰਨਾ ਚਾਹੀਦਾ ਹੈ।
9- 45 ਸਾਲ ਦੀ ਉਮਰ ਬਾਅਦ ਆਪਣਾ ਰੁਟੀਨ ਚੈਕਐੱਪ ਕਰਵਾਉਣਾ ਚਾਹੀਦਾ ਅਤੇ ਡਾਕਟਰ ਵੱਲੋਂ ਦਿੱਤੀ ਸਲਾਹ ਨੂੰ ਵਰਤਣਾ ਚਾਹੀਦਾ ਹੈ।
10- ਆਪਣੇ ਆਰਾਮ ਕਰਨ ਜਾ ਫਿਰ ਸੌਣ ਵਾਲੇ ਕਮਰੇ ਨੂੰ ਸਾਫ਼-ਸੁਥਰਾ, ਹਵਾਦਾਰ ਅਤੇ ਖੁੱਲਾ ਰੱਖਣਾ ਚਾਹੀਦਾ ਹੈ। ਕਮਰੇ ਦੇ ਪਰਦੇ ਚਾਦਰਾਂ ਅਤੇ ਗਲਾਫ ਸਮੇਂ ਸਿਰ ਬਦਲੋ।


'ਜਗ ਬਾਣੀ' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। 'ਜਗ ਬਾਣੀ' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ 'ਜਗ ਬਾਣੀ' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।
author

Disha

News Editor

Related News