ਕਾਂਗਰਸ ਵਿਧਾਇਕ ਅਦਿੱਤੀ ਸਿੰਘ ਦੀ ਕਾਰ ''ਤੇ ਹਮਲਾ, ਪਲਟੀਆਂ ਕਈ ਗੱਡੀਆਂ

Tuesday, May 14, 2019 - 05:26 PM (IST)

ਕਾਂਗਰਸ ਵਿਧਾਇਕ ਅਦਿੱਤੀ ਸਿੰਘ ਦੀ ਕਾਰ ''ਤੇ ਹਮਲਾ, ਪਲਟੀਆਂ ਕਈ ਗੱਡੀਆਂ

ਰਾਏਬਰੇਲੀ— ਰਾਏਬਰੇਲੀ 'ਚ ਅੱਜ ਯਾਨੀ ਮੰਗਲਵਾਰ ਨੂੰ ਜ਼ਿਲਾ ਪੰਚਾਇਤ ਪ੍ਰਧਾਨ ਦੇ ਵਿਰੁੱਧ ਬੇਭਰੋਸਗੀ ਪ੍ਰਸਤਾਵ 'ਤੇ ਵੋਟਿੰਗ ਤੋਂ ਪਹਿਲਾਂ ਕਾਂਗਰਸ ਵਿਧਾਇਕ ਅਦਿੱਤੀ ਸਿੰਘ ਦੀ ਗੱਡੀ ਦਾ ਪਿੱਛਾ ਕੀਤਾ, ਜਿਸ ਨਾਲ ਵਿਧਾਇਕ ਦੀ ਕਾਰ ਪਲਟ ਗਈ ਅਤੇ ਉਨ੍ਹਾਂ ਨੂੰ ਗੰਭੀਰ ਸੱਟਾਂ ਲੱਗੀਆਂ ਹਨ। ਮੰਗਲਵਾਰ ਸਵੇਰੇ ਕੁਝ ਦਬੰਗਾਂ ਵਲੋਂ ਕਾਂਗਰਸ ਵਿਧਾਇਕ ਅਦਿੱਤੀ ਸਿੰਘ ਦੇ ਕਾਫਲੇ 'ਤੇ ਪਹਿਲਾਂ ਬਛਰਾਵਾਂ ਟੋਲ ਪਲਾਜ਼ਾ ਕੋਲ ਪਥਰਾਅ ਤੋਂ ਬਾਅਦ ਫਾਇਰਿੰਗ ਕੀਤੀ ਗਈ। ਇਸ ਹਮਲੇ ਤੋਂ ਬਾਅਦ ਕਾਫਲਾ ਤੇਜ਼ੀ ਨਾਲ ਉੱਥੋਂ ਨਿਕਲਣ ਲੱਗਾ ਪਰ ਹਰਚੰਦਪੁਰ ਥਾਣਾ ਖੇਤਰ ਦੇ ਮੋਦੀ ਸਕੂਲ ਨੇੜੇ ਉਨ੍ਹਾਂ ਦੀ ਕਾਰ ਬੇਕਾਬੂ ਹੋ ਕੇ ਪਲਟ ਗਈ, ਜਿਸ ਨਾਲ ਉਨ੍ਹਾਂ ਨੂੰ ਕਾਫੀ ਸੱਟਾਂ ਲੱਗੀਆਂ। ਉਨ੍ਹਾਂ ਨੂੰ ਲਖਨਊ ਰੈਫਰ ਕਰ ਦਿੱਤਾ ਗਿਆ ਹੈ। ਹਮਲੇ 'ਚ ਕਈ ਹੋਰ ਲੋਕਾਂ ਦੇ ਜ਼ਖਮੀ ਹੋਣ ਦੀ ਗੱਲ ਕਹੀ ਜਾ ਰਹੀ ਹੈ। ਵਿਧਾਇਕ ਅਦਿੱਤੀ ਸਿੰਘ ਦੇ ਕਾਫਲੇ ਦੀਆਂ ਗੱਡੀਆਂ ਵੀ ਪਲਟ ਗਈਆਂ। ਇਸ ਹਮਲੇ ਲਈ ਭਾਜਪਾ ਲੋਕ ਸਭਾ ਉਮੀਦਵਾਰ ਦਿਨੇਸ਼ ਸਿੰਘ ਦੇ ਭਰਾ ਅਵਧੇਸ਼ ਸਿੰਘ 'ਤੇ ਸ਼ੱਕ ਜ਼ਾਹਰ ਕੀਤਾ ਜਾ ਰਿਹਾ ਹੈ।PunjabKesariਅਣਪਛਾਤੇ ਹਮਲਾਵਰਾਂ ਨੇ ਕੀਤਾ ਹਮਲਾ
ਕਿਆਸ ਲਗਾਏ ਜਾ ਰਹੇ ਹਨ ਕਿ ਰਾਏਬਰੇਲੀ ਜ਼ਿਲਾ ਪੰਚਾਇਤ ਪ੍ਰਧਾਨ ਵਿਰੁੱਧ ਮੰਗਲਵਾਰ ਨੂੰ ਬੇਭਰੋਸਗੀ ਪ੍ਰਸਤਾਵ 'ਤੇ ਵੋਟਿੰਗ ਹੋਣੀ ਸੀ ਅਤੇ ਇਸ ਲਈ ਵਿਧਾਇਕ ਅਦਿੱਤੀ ਸਿੰਘ ਲਖਨਊ ਤੋਂ ਰਾਏਬਰੇਲੀ ਪਹੁੰਚ ਰਹੀ ਸੀ ਪਰ ਇਸ ਦੌਰਾਨ ਕੁਝ ਹਮਲਾਵਰਾਂ ਨੇ ਉਨ੍ਹਾਂ ਦੀ ਕਾਰ 'ਤੇ ਹਮਲਾ ਕਰ ਦਿੱਤਾ ਅਤੇ ਹਮਲੇ ਤੋਂ ਬਚਣ ਦੇ ਚੱਕਰ 'ਚ ਉਨ੍ਹਾਂ ਨੇ ਕਾਰ ਦੌੜਾਉਣ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਦੀ ਗੱਡੀ ਬੇਕਾਬੂ ਹੋ ਕੇ ਪਲਟ ਗਈ। ਕਿਹਾ ਜਾ ਰਿਹਾ ਹੈ ਕਿ ਸਿਰਫ ਅਦਿੱਤੀ ਸਿੰਘ ਹੀ ਨਹੀਂ ਬੇਭਰੋਸਗੀ ਪ੍ਰਸਤਾਵ ਲਈ ਵੋਟਿੰਗ ਕਰਨ ਜਾ ਰਹੇ ਜ਼ਿਲਾ ਪੰਚਾਇਤ ਦੇ ਕਈ ਹੋਰ ਮੈਂਬਰਾਂ 'ਤੇ ਵੀ ਅਣਪਛਾਤੇ ਲੋਕਾਂ ਨੇ ਫਾਇਰਿੰਗ ਕੀਤੀ। ਮੈਂਬਰਾਂ 'ਤੇ ਫਾਇਰਿੰਗ ਤੋਂ ਬਾਅਦ ਹੀ ਅਣਪਛਾਤੇ ਦਬੰਗਾਂ ਨੇ ਸਦਰ ਵਿਧਾਇਕ ਅਦਿੱਤੀ ਦੀ ਗੱਡੀ ਦਾ ਪਿੱਛਾ ਕੀਤਾ। ਹਾਦਸੇ ਦੀ ਜਾਣਕਾਰੀ ਮਿਲਦੇ ਹੀ ਅਦਿੱਤੀ ਸਿੰਘ ਦੇ ਪਿਤਾ ਅਤੇ ਸਾਬਕਾ ਵਿਧਾਇਕ ਅਖਿਲੇਸ਼ ਸਿੰਘ ਅਤੇ ਸਾਬਕਾ ਮੰਤਰੀ ਮਨੋਜ ਪਾਂਡੇ ਸਮੇਤ ਖੇਤਰ ਦੇ ਕਈ ਨੇਤਾ ਉਨ੍ਹਾਂ ਦਾ ਹਾਲ ਜਾਣਨ ਹਸਪਤਾਲ ਪੁੱਜੇ।

ਕੌਣ ਹੈ ਅਦਿੱਤੀ ਸਿੰਘ
ਅਦਿੱਤੀ ਰਾਏਬਰੇਲੀ ਦੇ ਆਜ਼ਾਦ ਵਿਧਾਇਕ ਰਹੇ ਬਾਹੁਬਲੀ ਅਖਿਲੇਸ਼ ਸਿੰਘ ਦੀ ਬੇਟੀ ਹੈ। ਅਖਿਲੇਸ਼ ਦੀ ਸਿਹਤ ਖਰਾਬ ਰਹਿਣ ਕਾਰਨ ਉਨ੍ਹਾਂ ਦੀ ਬੇਟੀ ਦੀ ਰਾਜਨੀਤੀ 'ਚ ਐਂਟਰੀ ਹੋਈ। ਅਦਿੱਤੀ ਗਰੇਡ-1 ਤੋਂ ਹੀ ਬਾਹਰ ਚੱਲੀ ਗਈ ਸੀ। ਉਹ 10 ਸਾਲ ਮਸੂਰੀ 'ਚ ਰਹੀ ਅਤੇ ਫਿਰ ਦਿੱਲੀ ਆਈ। ਇੱਥੋਂ ਪੜ੍ਹਾਈ ਕਰ ਕੇ ਅਮਰੀਕਾ ਗਈ ਅਤੇ ਉੱਥੋਂ ਆ ਕੇ ਪਿਤਾ ਦੀ ਰਾਜਨੀਤਕ ਵਿਰਾਸਤ ਸੰਭਾਲੀ। 29 ਸਾਲਾ ਵਿਧਾਇਕ ਅਦਿੱਤੀ ਨੂੰ ਪ੍ਰਿਯੰਕਾ ਗਾਂਧੀ ਵਾਡਰਾ ਦੇ ਕਰੀਬੀ ਸਹਿਯੋਗੀਆਂ 'ਚੋਂ ਇਕ ਮੰਨਿਆ ਜਾਂਦਾ ਹੈ।


author

DIsha

Content Editor

Related News