ਦਿੱਲੀ ''ਚ ਸਾਥੀ ਦੀ ਹੱਤਿਆ ਦਾ ਦੋਸ਼ੀ 24 ਸਾਲ ਬਾਅਦ ਬਿਹਾਰ ਤੋਂ ਗ੍ਰਿਫਤਾਰ

Sunday, Aug 04, 2024 - 01:51 AM (IST)

ਦਿੱਲੀ ''ਚ ਸਾਥੀ ਦੀ ਹੱਤਿਆ ਦਾ ਦੋਸ਼ੀ 24 ਸਾਲ ਬਾਅਦ ਬਿਹਾਰ ਤੋਂ ਗ੍ਰਿਫਤਾਰ

ਨਵੀਂ ਦਿੱਲੀ — ਦਿੱਲੀ 'ਚ ਦਵਾਰਕਾ ਦੇ ਉੱਤਮ ਨਗਰ ਇਲਾਕੇ 'ਚ ਇਕ ਫੈਕਟਰੀ ਕਰਮਚਾਰੀ ਦੀ ਹੱਤਿਆ ਕਰਨ ਵਾਲੇ ਦੋਸ਼ੀ ਨੂੰ 24 ਸਾਲ ਬਾਅਦ ਬਿਹਾਰ ਦੇ ਨਾਲੰਦਾ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਦਿੱਲੀ ਪੁਲਸ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਦੇ ਡਿਪਟੀ ਕਮਿਸ਼ਨਰ (ਅਪਰਾਧ ਸ਼ਾਖਾ) ਸਤੀਸ਼ ਕੁਮਾਰ ਨੇ ਦੱਸਿਆ ਕਿ ਸਕੇਂਦਰ ਕੁਮਾਰ ਨੇ ਤਿੰਨ ਹੋਰਾਂ- ਪੱਪੂ ਯਾਦਵ, ਮੋਂਟੂ ਯਾਦਵ ਅਤੇ ਵਿਜੇ ਨਾਲ ਮਿਲ ਕੇ 2000 ਵਿੱਚ ਕਥਿਤ ਤੌਰ 'ਤੇ ਆਪਣੇ ਸਾਥੀ ਰਾਮ ਸਵਰੂਪ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ ਸੀ। ਕੁਮਾਰ ਨੇ ਦੱਸਿਆ ਕਿ ਹਾਲ ਹੀ 'ਚ ਦਿੱਲੀ ਪੁਲਸ ਨੂੰ ਸਕੇਂਦਰ ਕੁਮਾਰ ਦੇ ਠਿਕਾਣੇ ਦੀ ਸੂਚਨਾ ਮਿਲੀ ਸੀ, ਜਿਸ ਤੋਂ ਬਾਅਦ ਪੁਲਸ ਟੀਮ ਨੇ ਬਿਹਾਰ ਦੇ ਨਾਲੰਦਾ ਸਥਿਤ ਪਿੰਡ 'ਚ ਛਾਪਾ ਮਾਰ ਕੇ ਉਸ ਨੂੰ ਗ੍ਰਿਫਤਾਰ ਕਰ ਲਿਆ।


author

Inder Prajapati

Content Editor

Related News