ਦਿੱਲੀ-ਜੈਪੁਰ ਹਾਈਵੇ ''ਤੇ ਹਾਦਸਾ; ਤੇਜ਼ ਰਫ਼ਤਾਰ ਬੱਸ ਡਿਵਾਈਡਰ ਨਾਲ ਟਕਰਾਈ, 1 ਵਿਦਿਆਰਥੀ ਦੀ ਮੌਤ, 7 ਜ਼ਖਮੀ
Saturday, Aug 24, 2024 - 01:47 AM (IST)
ਨਵੀਂ ਦਿੱਲੀ : ਦਿੱਲੀ-ਜੈਪੁਰ ਹਾਈਵੇ 'ਤੇ ਸ਼ੁੱਕਰਵਾਰ ਨੂੰ ਇਕ ਤੇਜ਼ ਰਫ਼ਤਾਰ ਡਬਲ ਡੈਕਰ ਬੱਸ ਦੇ ਡਿਵਾਈਡਰ ਨਾਲ ਟਕਰਾਉਣ ਅਤੇ ਪਲਟ ਜਾਣ ਕਾਰਨ ਇਕ 20 ਆਸਾਲਾ ਵਿਦਿਰਥੀ ਦੀ ਮੌਤ ਹੋ ਗਈ ਅਤੇ 7 ਯਾਤਰੀ ਜ਼ਖਮੀ ਹੋ ਗਏ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਪੁਲਸ ਨੇ ਦੱਸਿਆ ਕਿ ਮ੍ਰਿਤਕ ਦੀ ਪਛਾਣ ਸੰਦੀਪ ਗੁਰਜਰ ਵਜੋਂ ਹੋਈ ਹੈ ਅਤੇ ਉਹ ਪਾਣੀਪਤ ਦੇ ਕਿੰਡਰ ਕਿਨ ਕਾਲਜ ਆਫ ਐਜੂਕੇਸ਼ਨ ਵਿਚ ਜੇਬੀਟੀ ਦੀ ਪੜ੍ਹਾਈ ਕਰ ਰਿਹਾ ਸੀ। ਗੁਰਜਰ ਦੇ ਦੋਸਤ ਨਵੀਨ ਕੁਮਾਰ ਨੇ ਪੁਲਸ ਨੂੰ ਦੱਸਿਆ ਕਿ ਉਹ ਪਾਣੀਪਤ ਤੋਂ ਇਮਤਿਹਾਨ ਦੇ ਕੇ ਜੈਪੁਰ ਵਾਪਸ ਆ ਰਿਹਾ ਸੀ ਅਤੇ ਵੀਰਵਾਰ ਰਾਤ ਕਰੀਬ 1:20 ਵਜੇ ਬੱਸ 'ਚ ਸਵਾਰ ਹੋਇਆ।
ਇਹ ਵੀ ਪੜ੍ਹੋ : ਸ਼ਰਧਾਲੂਆਂ ਲਈ ਵੱਡੀ ਖ਼ੁਸ਼ਖਬਰੀ : ਕ੍ਰਿਸ਼ਨ ਜਨਮ ਅਸਥਾਨ ਮੰਦਰ 26 ਅਗਸਤ ਨੂੰ 20 ਘੰਟੇ ਖੁੱਲ੍ਹਾ ਰਹੇਗਾ
ਕੁਮਾਰ ਨੇ ਆਪਣੀ ਸ਼ਿਕਾਇਤ ਵਿਚ ਕਿਹਾ ਕਿ ਬੱਸ ਡਰਾਈਵਰ ਬੱਸ ਨੂੰ ਬਹੁਤ ਤੇਜ਼ ਰਫ਼ਤਾਰ ਨਾਲ ਚਲਾ ਰਿਹਾ ਸੀ। ਜਦੋਂ ਵਿਦਿਆਰਥੀਆਂ ਨੇ ਉਸ ਨੂੰ ਬੱਸ ਹੌਲੀ ਕਰਨ ਲਈ ਕਿਹਾ ਤਾਂ ਉਸ ਨੇ ਕਿਹਾ ਕਿ ਉਸ ਨੂੰ ਜੈਪੁਰ ਪਹੁੰਚਣ ਦੀ ਕਾਹਲੀ ਹੈ। ਕੁਮਾਰ ਨੇ ਆਪਣੀ ਸ਼ਿਕਾਇਤ ਵਿਚ ਕਿਹਾ, "ਤੜਕੇ 2 ਵਜੇ ਦੇ ਕਰੀਬ ਦਿੱਲੀ-ਜੈਪੁਰ ਹਾਈਵੇਅ 'ਤੇ ਨਰਸਿੰਘਪੁਰ ਪਿੰਡ ਨੇੜੇ ਡਿਵਾਈਡਰ ਨਾਲ ਟਕਰਾ ਕੇ ਬੱਸ ਕੰਟਰੋਲ ਗੁਆ ਬੈਠੀ ਅਤੇ ਪਲਟ ਗਈ।" ਪੁਲਸ ਨੇ ਮੌਕੇ 'ਤੇ ਪਹੁੰਚ ਕੇ ਸਥਾਨਕ ਲੋਕਾਂ ਦੀ ਮਦਦ ਨਾਲ ਯਾਤਰੀਆਂ ਨੂੰ ਬਚਾਇਆ।
ਕੁਮਾਰ ਨੇ ਦੱਸਿਆ ਕਿ ਉਹ ਉਸ ਨੂੰ ਹਸਪਤਾਲ ਲੈ ਗਏ ਜਿੱਥੇ ਡਾਕਟਰਾਂ ਨੇ ਗੁਰਜਰ ਨੂੰ ਮ੍ਰਿਤਕ ਐਲਾਨ ਦਿੱਤਾ। ਬੱਸ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਇਕ ਸੀਨੀਅਰ ਪੁਲਸ ਅਧਿਕਾਰੀ ਨੇ ਦੱਸਿਆ ਕਿ ਸ਼ਿਕਾਇਤ ਦੇ ਆਧਾਰ 'ਤੇ ਬੱਸ ਡਰਾਈਵਰ ਖਿਲਾਫ ਭਾਰਤੀ ਨਿਆਂ ਸੰਹਿਤਾ ਦੀਆਂ ਧਾਰਾਵਾਂ ਤਹਿਤ ਐੱਫ.ਆਈ.ਆਰ. ਦਰਜ ਕੀਤੀ ਗਈ ਹੈ। ਪੋਸਟਮਾਰਟਮ ਤੋਂ ਬਾਅਦ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ ਗਈ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8