ਬੋਕਾਰੋ-ਰਾਮਗੜ੍ਹ ਨੈਸ਼ਨਲ ਹਾਈਵੇ ''ਤੇ ਵੱਡਾ ਹਾਦਸਾ, 5 ਦੀ ਮੌਤ ਤੇ 3 ਜ਼ਖਮੀ
Saturday, Dec 14, 2024 - 04:52 AM (IST)
ਨੈਸ਼ਨਲ ਡੈਸਕ - ਝਾਰਖੰਡ 'ਚ ਬੋਕਾਰੋ-ਰਾਮਗੜ੍ਹ ਨੈਸ਼ਨਲ ਹਾਈਵੇ 'ਤੇ ਹੋਏ ਸੜਕ ਹਾਦਸੇ 'ਚ 5 ਲੋਕਾਂ ਦੀ ਮੌਤ ਹੋ ਗਈ ਅਤੇ 3 ਜ਼ਖਮੀ ਹੋ ਗਏ। ਕਮਿਊਨਿਟੀ ਹੈਲਥ ਸੈਂਟਰ ਜਰੀਡੀਹ, ਬੋਕਾਰੋ ਦੀ ਮੈਡੀਕਲ ਅਫਸਰ ਡਾ. ਸਵੀਟੀ ਭਗਤ ਦਾ ਕਹਿਣਾ ਹੈ ਕਿ ਪੰਜ ਲੋਕਾਂ ਨੂੰ ਮ੍ਰਿਤਕ ਲਿਆਂਦਾ ਗਿਆ ਸੀ ਅਤੇ ਤਿੰਨ ਜ਼ਖਮੀ ਹਨ, ਜਿਨ੍ਹਾਂ ਵਿੱਚੋਂ ਇੱਕ ਦੀ ਹਾਲਤ ਗੰਭੀਰ ਹੈ। ਦੂਜੇ ਪਾਸੇ ਪੁਲਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।