ਨਵੇਂ ਸਾਲ ਦਾ ਜਸ਼ਨ ਮਨਾਉਣ ਸ਼ਿਮਲਾ ਜਾ ਰਹੇ ਪੰਜਾਬ ਦੇ ਸੈਲਾਨੀਆਂ ਨਾਲ ਵਾਪਰਿਆ ਹਾਦਸਾ, 2 ਦੀ ਮੌਤ

Saturday, Dec 31, 2022 - 05:22 PM (IST)

ਨਵੇਂ ਸਾਲ ਦਾ ਜਸ਼ਨ ਮਨਾਉਣ ਸ਼ਿਮਲਾ ਜਾ ਰਹੇ ਪੰਜਾਬ ਦੇ ਸੈਲਾਨੀਆਂ ਨਾਲ ਵਾਪਰਿਆ ਹਾਦਸਾ, 2 ਦੀ ਮੌਤ

ਸੋਲਨ- ਹਿਮਾਚਲ ਪ੍ਰਦੇਸ਼ ਦੇ ਸੋਲਨ ਜ਼ਿਲ੍ਹਾ ਵਿਚ ਪੰਜਾਬ ਤੋਂ ਆਏ ਸੈਲਾਨੀਆਂ ਦੀ ਕਾਰ ਸਵੇਰੇ ਕਰੀਬ 4 ਵਜੇ ਪਰਵਾਣੂ ਟੀ. ਟੀ. ਆਰ. ਨੇੜੇ ਖੱਡ 'ਚ ਡਿੱਗ ਗਈ। ਇਸ ਹਾਦਸੇ 'ਚ 2 ਲੋਕਾਂ ਦੀ ਮੌਤ ਹੋ ਗਈ ਅਤੇ 4 ਜ਼ਖ਼ਮੀ ਹੋ ਗਏ। ਉਕਤ ਕਾਰ ਸਵਾਰ ਪੰਜਾਬ ਦੇ ਮੰਡੀ ਗੋਬਿੰਦਗੜ੍ਹ ਤੋਂ ਸ਼ਿਮਲਾ ਘੁੰਮਣ ਆਏ ਸਨ। ਸਵੇਰ ਦੇ ਸਮੇਂ ਨੈਸ਼ਨਲ ਹਾਈਵੇਅ- 5 'ਤੇ ਪਰਵਾਣੂ ਟੀ. ਟੀ. ਆਰ. ਵਿਚ ਕਸ਼ਯਪ ਢਾਬੇ ਨੇੜੇ ਕਾਰ ਦੇ ਡਰਾਈਵਰ ਨੇ ਕੰਟਰੋਲ ਗੁਆ ਦਿੱਤਾ, ਜਿਸ ਕਾਰਨ ਕਾਰ ਸੜਕ ਤੋਂ ਫਿਸਲ ਕੇ ਖੱਡ 'ਚ ਡਿੱਗ ਗਈ।

ਇਹ ਵੀ ਪੜ੍ਹੋ- ਅਟਲ ਸੁਰੰਗ ਨੂੰ ਵੇਖਣ ਦੀ ਦੀਵਾਨਗੀ, ਨਵੇਂ ਸਾਲ ਦੇ ਸਵਾਗਤ ਲਈ ਕੁੱਲੂ-ਮਨਾਲੀ 'ਚ ਵਧੀ ਸੈਲਾਨੀਆਂ ਦੀ ਗਿਣਤੀ

ਹਾਦਸੇ ਦੌਰਾਨ ਕਾਰ ਡਰਾਈਵਰ ਰਵੀ ਸਿੰਗਲਾ (39), ਵਾਸੀ ਵਿਕਾਸ ਨਗਰ ਮੰਡੀ ਗੋਬਿੰਦਗੜ੍ਹ ਪੰਜਾਬ ਅਤੇ ਰਾਧੇਸ਼ਿਆਮ (21) ਵਾਸੀ ਖਾਨਪੁਰ ਜ਼ਿਲ੍ਹਾ ਸਮਸਤੀਪੁਰ ਬਿਹਾਰ ਦੀ ਮੌਕੇ 'ਤੇ ਮੌਤ ਹੋ ਗਈ। ਉੱਥੇ ਹੀ ਜ਼ਖ਼ਮੀ ਵਿਅਕਤੀਆਂ ਦੀ ਪਛਾਣ ਕੁੰਦਨ ਕੁਮਾਰ, ਰਵਿੰਦਰ ਕੁਮਾਰ, ਬਲਰਾਮ ਅਤੇ ਚੰਦਨ ਕੁਮਾਰ ਦੇ ਤੌਰ 'ਤੇ ਹੋਈ ਹੈ। ਜ਼ਖ਼ਮੀਆਂ ਨੂੰ ਮੁੱਢਲੇ ਇਲਾਜ ਮਗਰੋਂ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ ਹੈ। ਹਾਦਸੇ ਦੀ ਪੁਸ਼ਟੀ ਕਰਦੇ ਹੋਏ ਡੀ. ਐੱਸ. ਪੀ. ਪਰਵਾਣੂ ਪ੍ਰਣਵ ਨੇ ਦੱਸਿਆ ਕਿ ਸੜਕ ਹਾਦਸੇ ਦੇ ਕਾਰਨਾਂ ਦਾ ਪਤਾ ਲਾਇਆ ਜਾ ਰਿਹਾ ਹੈ। ਲਾਸ਼ਾਂ ਨੂੰ ਕਬਜ਼ੇ 'ਚ ਲੈ ਕੇ ਜਾਂਚ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ-  ਸ਼ਿਰਡੀ ਜਾ ਰਹੇ ਜੋੜੇ ਨਾਲ ਵਾਪਰਿਆ ਰੂਹ ਕੰਬਾਊ ਹਾਦਸਾ, ਮਾਸੂਮ ਦੇ ਸਿਰੋਂ ਉੱਠਿਆ ਮਾਂ-ਪਿਓ ਦਾ ਸਾਇਆ


 


author

Tanu

Content Editor

Related News