20 ਘੰਟਿਆਂ ਬਾਅਦ ਬਚਾਇਆ ਗਿਆ ਹਾਦਸੇ ਦਾ ਸ਼ਿਕਾਰ ਹੋਇਆ ਆਸਟ੍ਰੇਲੀਆਈ ਪੈਰਾਗਲਾਈਡਰ
Tuesday, Oct 28, 2025 - 05:00 PM (IST)
ਸ਼ਿਮਲਾ- ਹਿਮਾਚਲ ਪ੍ਰਦੇਸ਼ ਦੇ ਕੁੱਲੂ ਜ਼ਿਲ੍ਹੇ ਦੇ ਮਨਾਲੀ ਸਬ-ਡਿਵੀਜ਼ਨ 'ਚ 13,500 ਫੁੱਟ ਦੀ ਉੱਚਾਈ 'ਤੇ ਸਥਿਤ 'ਸੇਵਨ ਸਿਸਟਰਜ਼' ਚੋਟੀ ਕੋਲ ਸੋਮਵਾਰ ਸ਼ਾਮ ਹਾਦਸੇ ਦਾ ਸ਼ਿਕਾਰ ਹੋਏ ਇਕ ਆਸਟ੍ਰੇਲੀਆਈ ਪੈਰਾਗਲਾਈਡਰ ਨੂੰ 20 ਘੰਟਿਆਂ ਬਾਅਦ ਬਚਾ ਲਿਆ ਗਿਆ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਅਧਿਕਾਰੀਆਂ ਨੇ ਮੰਗਲਵਾਰ ਨੂੰ ਦੱਸਿਆ ਕਿ ਪੈਰਾਗਲਾਈਡਰ ਚਾਲਕ ਦੀ ਪਛਾਣ ਆਸਟ੍ਰੇਲੀਆ ਵਾਸੀ ਐਂਡੀ (51) ਵਜੋਂ ਹੋਈ ਹੈ। ਅਜਿਹਾ ਮੰਨਿਆ ਜਾ ਰਿਹਾ ਹੈ ਕਿ ਪੈਰਾਗਲਾਈਡਰ ਹਵਾ ਦੇ ਦਬਾਅ ਅਤੇ ਪ੍ਰਤੀਕੂਲ ਮੌਸਮ ਕਾਰਨ ਹਾਦਸੇ ਦਾ ਸ਼ਿਕਾਰ ਹੋਇਆ।
ਉਨ੍ਹਾਂ ਦੇ ਨਾਲ ਉਡਾਣ ਭਰ ਰਹੇ ਪੈਰਾਗਲਾਈਡਰ ਪਾਇਲਟ ਨੇ ਹਾਦਸੇ ਬਾਰੇ ਬਚਾਅ ਦਲ ਨੂੰ ਸੂਚਿਤ ਕਰ ਕੇ ਮਦਦ ਦੀ ਅਪੀਲ ਕੀਤੀ। ਦੋਵੇਂ ਕਾਂਗੜਾ ਜ਼ਿਲ੍ਹੇ ਦੇ ਬੀਰ ਬਿਲਿੰਗ ਤੋਂ ਮਨਾਲੀ ਆਏ ਸਨ ਅਤੇ ਹਾਦਸੇ ਦੇ ਸਮੇਂ ਬੀਰ ਬਿਲਿੰਗ ਵਾਪਸ ਪਰਤ ਰਹੇ ਸਨ। ਤੰਗ ਪਰਬਤਾਂ ਵਿਚਾਲੇ ਫਸੇ ਐਂਡੀ ਨੂੰ ਬਚਾਉਣ ਲਈ ਸੋਮਵਾਰ ਸ਼ਾਮ ਤੁਰੰਤ ਇਕ ਬਚਾਅ ਦਲ ਭੇਜਿਆ ਗਿਆ। ਮਨਾਲੀ ਐਡਵੈਂਚਰ ਟੂਰ ਐਸੋਸੀਏਸ਼ਨ ਦੇ ਬਚਾਅ ਦਲ ਦੇ ਇੰਚਾਰਜ ਰਮੇਸ਼ ਕੁਮਾਰ ਜੋਗੀ ਨੇ ਦੱਸਿਆ ਕਿ ਉੱਚੇ ਪਰਬਤ 'ਤੇ ਖ਼ਤਰਨਾਕ ਅਤੇ ਤੰਗ ਚੱਟਾਨ 'ਤੇ ਫਸੇ ਪੈਰਾਗਲਾਈਡਰ ਨੂੰ ਆਖ਼ਰਕਾਰ ਇਕ ਹੈਲੀਕਾਪਟਰ ਦੀ ਮਦਦ ਨਾਲ ਬਚਾ ਲਿਆ ਗਿਆ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
