ਲੋਕ ਸਭਾ ''ਚ ਉੱਠੀ ਗੂੰਜ, ਅਭਿਨੰਦਨ ਦੀਆਂ ਮੁੱਛਾਂ ਨੂੰ ''ਰਾਸ਼ਟਰੀ ਮੁੱਛਾਂ ਘੋਸ਼ਿਤ ਕਰੇ ਮੋਦੀ ਸਰਕਾਰ

Monday, Jun 24, 2019 - 04:07 PM (IST)

ਲੋਕ ਸਭਾ ''ਚ ਉੱਠੀ ਗੂੰਜ, ਅਭਿਨੰਦਨ ਦੀਆਂ ਮੁੱਛਾਂ ਨੂੰ ''ਰਾਸ਼ਟਰੀ ਮੁੱਛਾਂ ਘੋਸ਼ਿਤ ਕਰੇ ਮੋਦੀ ਸਰਕਾਰ

ਨਵੀਂ ਦਿੱਲੀ— ਸੋਮਵਾਰ ਯਾਨੀ ਕਿ ਅੱਜ ਲੋਕ ਸਭਾ ਵਿਚ ਰਾਸ਼ਟਰਪਤੀ ਰਾਮਨਾਥ ਕੋਵਿੰਦ ਦੇ ਭਾਸ਼ਣ 'ਤੇ ਚਰਚਾ ਦੌਰਾਨ ਸਦਨ 'ਚ ਕਾਂਗਰਸ ਨੇਤਾ ਅਧੀਰ ਰੰਜਨ ਚੌਧਰੀ ਨੇ ਇਕ ਅਨੋਖੀ ਮੰਗ ਰੱਖ ਦਿੱਤੀ। ਉਨ੍ਹਾਂ ਨੇ ਹਵਾਈ ਫੌਜ ਦੇ ਵਿੰਗ ਕਮਾਂਡਰ ਅਭਿਨੰਦਨ ਵਰਧਮਾਨ ਨੂੰ ਪੁਰਸਕਾਰ ਦੇਣ ਦੀ ਮੰਗ ਕੀਤੀ। ਬਸ ਇੰਨਾ ਹੀ ਨਹੀਂ ਕਾਂਗਰਸ ਨੇਤਾ ਨੇ ਕਿਹਾ ਕਿ ਅਭਿਨੰਦਨ ਦੀਆਂ ਮੁੱਛਾਂ ਨੂੰ 'ਰਾਸ਼ਟਰੀ ਮੁੱਛਾਂ' ਘੋਸ਼ਿਤ ਕਰ ਦੇਣਾ ਚਾਹੀਦਾ ਹੈ। ਇੱਥੇ ਦੱਸ ਦੇਈਏ ਕਿ 26 ਫਰਵਰੀ 2019 ਨੂੰ ਬਾਲਾਕੋਟ ਏਅਰ ਸਟਰਾਈਕ ਤੋਂ ਬਾਅਦ ਪਾਕਿਸਤਾਨ 'ਚ ਦਾਖਲ ਹੋ ਕੇ ਅਭਿਨੰਦਨ ਨੇ ਉਨ੍ਹਾਂ ਦੇ ਲੜਾਕੂ ਜਹਾਜ਼ ਨੂੰ ਤਬਾਹ ਕਰ ਦਿੱਤਾ ਸੀ। ਅਧੀਰ ਰੰਜਨ ਨੇ ਕਿਹਾ ਕਿ ਬਾਲਾਕੋਟ ਵਿਚ ਜੋ ਹਵਾਈ ਫੌਜ ਨੇ ਏਅਰ ਸਟਰਾਈਕ ਕੀਤੀ, ਕਾਂਗਰਸ ਪਾਰਟੀ ਉਸ ਦਾ ਸਮਰਥਨ ਕਰਦੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਮੰਗ ਰੱਖੀ ਕਿ ਵਿੰਗ ਕਮਾਂਡਰ ਅਭਿਨੰਦਨ ਨੂੰ ਪੁਰਸਕਾਰ ਨਾਲ ਨਵਾਜਿਆ ਜਾਣਾ ਚਾਹੀਦਾ ਹੈ ਅਤੇ ਉਨ੍ਹਾਂ ਦੀਆਂ ਮੁੱਛਾਂ ਨੂੰ ਰਾਸ਼ਟਰੀ ਮੁੱਛਾਂ ਘੋਸ਼ਿਤ ਕਰ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਅਸੀਂ ਚਾਹੁੰਦੇ ਹਾਂ ਕਿ ਸਾਡੇ ਨੌਜਵਾਨ ਇਸ ਤੋਂ ਪ੍ਰੇਰਿਤ ਹੋਣ। ਅਧੀਰ ਰੰਜਨ ਦੀ ਇਸ ਮੰਗ 'ਤੇ ਲੋਕ ਸਭਾ ਵਿਚ ਤਾੜੀਆਂ ਵਜੀਆਂ।

PunjabKesari

ਜ਼ਿਕਰਯੋਗ ਹੈ ਕਿ 14 ਫਰਵਰੀ ਨੂੰ ਜਦੋਂ ਪਾਕਿਸਤਾਨੀ ਅੱਤਵਾਦੀਆਂ ਨੇ ਪੁਲਵਾਮਾ ਵਿਚ ਅੱਤਵਾਦੀ ਹਮਲਾ ਕੀਤਾ ਸੀ, ਤਾਂ ਉਸ ਤੋਂ ਬਾਅਦ 26 ਫਰਵਰੀ ਨੂੰ ਹਵਾਈ ਫੌਜ ਨੇ ਬਾਲਾਕੋਟ ਵਿਚ ਏਅਰ ਸਟਰਾਈਕ ਕੀਤੀ ਸੀ। ਏਅਰ ਸਟਰਾਈਕ ਦੇ ਅਗਲੇ ਦਿਨ ਪਾਕਿਸਤਾਨ ਨੇ ਵੀ ਪਲਟਵਾਰ ਕੀਤਾ ਸੀ, ਜਿਸ ਦੇ ਜਵਾਬ ਵਿਚ ਵਿੰਗ ਕਮਾਂਡਰ ਅਭਿਨੰਦਨ ਉਨ੍ਹਾਂ ਦੇ ਜਹਾਜ਼ ਦਾ ਪਿਛਾ ਕਰਦੇ ਸਮੇਂ ਪਾਕਿਸਤਾਨੀ ਸਰਹੱਦ 'ਚ ਜਾ ਡਿੱਗੇ ਸਨ। ਅਭਿਨੰਦਨ ਨੂੰ ਪਾਕਿਸਤਾਨੀ ਫੌਜ ਨੇ ਫੜ ਲਿਆ ਸੀ ਅਤੇ ਉਹ ਕਰੀਬ 2 ਦਿਨ ਤਕ ਉੱਥੇ ਹੀ ਰਹੇ ਸਨ। ਹਾਲਾਂਕਿ ਭਾਰਤੀ ਕੂਟਨੀਤੀ ਦੇ ਦਬਾਅ ਵਿਚ ਪਾਕਿਸਤਾਨ ਨੂੰ ਉਨ੍ਹਾਂ ਨੂੰ ਛੱਡਣਾ ਹੀ ਪਿਆ। ਅਭਿਨੰਦਨ ਨੇ ਭਾਰਤ ਵਾਪਸੀ ਤੋਂ ਬਾਅਦ ਕੁਝ ਦਿਨ ਛੁੱੱਟੀ 'ਤੇ ਰਹੇ ਪਰ ਬਾਅਦ ਵਿਚ ਉਨ੍ਹਾਂ ਨੇ ਡਿਊਟੀ ਜੁਆਇਨ ਕਰ ਲਈ।


author

Tanu

Content Editor

Related News