ਰੈਲੀ ''ਚ ਕਿਸਾਨ ਦੀ ਖੁਦਕੁਸ਼ੀ: ''ਆਪ'' ਦੇ 5 ਮੈਂਬਰਾਂ ਤੋਂ ਹੋਵੇਗੀ ਪੁੱਛ-ਗਿੱਛ

02/11/2016 3:20:28 PM

ਨਵੀਂ ਦਿੱਲੀ— ਆਮ ਆਦਮੀ ਪਾਰਟੀ (ਆਪ) ਦੀ ਜੰਤਰ-ਮੰਤਰ ਵਿਚ ਪਿਛਲੇ ਸਾਲ ਆਯੋਜਿਤ ਇਕ ਰੈਲੀ ਦੌਰਾਨ ਕਿਸਾਨ ਗਜੇਂਦਰ ਸਿੰਘ ਦੀ ਮੌਤ ਦੇ ਮਾਮਲੇ ਵਿਚ ਦਿੱਲੀ ਪੁਲਸ ਵੀਰਵਾਰ ਨੂੰ ਪਾਰਟੀ ਦੇ 5 ਮੈਂਬਰਾਂ ਤੋਂ ਪੁੱਛ-ਗਿੱਛ ਕਰੇਗੀ। ਪੁਲਸ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ''ਆਪ'' ਦੇ ਸੀਨੀਅਰ ਨੇਤਾ ਸੰਜੇ ਸਿੰਘ, ਆਸ਼ੀਸ਼ ਖੇਤਾਨ, ਕੁਮਾਰ ਵਿਸ਼ਵਾਸ, ਸੰਸਦ ਮੈਂਬਰ ਭਗਵੰਤ ਮਾਨ ਅਤੇ ਇਕ ਵਰਕਰ ਜਿਸ ਦੀ ਪਛਾਣ ਨੀਰਜ ਕੁਮਾਰ ਦੇ ਰੂਪ ਵਿਚ ਹੋਈ ਹੈ। 
ਉਨ੍ਹਾਂ ਨੂੰ ਪਿਛਲੇ ਦੋ ਦਿਨਾਂ ਵਿਚ ਸੀ. ਆਰ. ਪੀ. ਸੀ. ਦੀ ਧਾਰਾ-60 ਅਧੀਨ ਨੋਟਿਸ ਜਾਰੀ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ 5 ਵਿਅਕਤੀਆਂ ਨੂੰ ਅੱਜ ਅਪਰਾਧ ਸ਼ਾਖਾ ਦੇ ਆਰ. ਕੇ. ਪੁਰਮ 8 ਸਥਿਤ ਦਫਤਰ ਵਿਚ ਜਾਂਚ ਦੇ ਕ੍ਰਮ ''ਚ ਮੌਜੂਦ ਰਹਿਣ ਲਈ ਕਿਹਾ ਗਿਆ ਹੈ। ਅਧਿਕਾਰੀ ਨੇ ਕਿਹਾ ਕਿ ਪੁਲਸ ਨੇ ਇਕ ਵਿਸਥਾਰਪੂਰਵਕ ਪ੍ਰਸ਼ਨਾਵਲੀ ਤਿਆਰ ਕੀਤੀ ਹੈ, ਜਿਸ ''ਤੇ ਉਨ੍ਹਾਂ ਲੋਕਾਂ ਤੋਂ ਜਵਾਬ ਮੰਗਿਆ ਜਾਵੇਗਾ। 
ਜ਼ਿਕਰਯੋਗ ਹੈ ਕਿ ਪਿਛਲੇ ਸਾਲ 22 ਅਪ੍ਰੈਲ ਨੂੰ ''ਆਪ'' ਦੀ ਇਕ ਰੈਲੀ ਵਿਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਮੌਜੂਦਗੀ ''ਚ ਰਾਜਸਥਾਨ ਦੇ ਇਕ ਕਿਸਾਨ ਗਜੇਂਦਰ ਸਿੰਘ ਨੇ ਦਰੱਖਤ ਨਾਲ ਲਟਕ ਕੇ ਖੁਦਕੁਸ਼ੀ ਕਰ ਲਈ ਸੀ। ਪੁਲਸ ਨੇ ਇਸ ਤੋਂ ਬਾਅਦ ਅਣਪਛਾਤੇ ਲੋਕਾਂ ਵਿਰੁੱਧ ਸੰਸਦ ਮਾਰਗ ਥਾਣੇ ਵਿਚ ਮਾਮਲਾ ਦਰਜ ਕੀਤਾ ਸੀ। ਬਾਅਦ ਵਿਚ ਇਹ ਮਾਮਲਾ ਦਿੱਲੀ ਪੁਲਸ ਦੀ ਅਪਰਾਧ ਸ਼ਾਖਾ ਕੋਲ ਭੇਜ ਦਿੱਤਾ ਗਿਆ ਸੀ।


Tanu

News Editor

Related News