ਹਰਿਆਣਾ ''ਚ ਇੱਕਲੇ ਚੋਣ ਲੜੇਗੀ ''ਆਪ''- ਨਵੀਨ

Sunday, Mar 03, 2019 - 12:19 PM (IST)

ਹਰਿਆਣਾ ''ਚ ਇੱਕਲੇ ਚੋਣ ਲੜੇਗੀ ''ਆਪ''- ਨਵੀਨ

ਹਰਿਆਣਾ- ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਨਵੀਨ ਜੈਹਿੰਦ ਨੇ 'ਆਪ' ਅਤੇ ਜੇ. ਜੇ. ਪੀ ਦੇ ਗਠਜੋੜ ਦੀ ਚਰਚਾ 'ਤੇ ਵਿਰਾਮ ਲਗਾਉਂਦੇ ਹੋਏ ਇਕ ਟਵੀਟ ਕੀਤਾ ਹੈ। ਇਸ ਟਵੀਟ 'ਚ ਉਨ੍ਹਾਂ ਨੇ ਕਿਹਾ ਹੈ ਕਿ ਹਰਿਆਣਾ ਦੇ  ਜੇ. ਜੇ. ਪੀ ਅਤੇ 'ਆਪ' ਦਾ ਗਠਜੋੜ ਨਹੀਂ ਹੋਵੇਗਾ। ਹੁਣ ਹਰਿਆਣਾ 'ਚ 10 ਲੋਕ ਸਭਾ ਅਤੇ 90 ਵਿਧਾਨ ਸਭਾ ਦੀਆਂ ਸੀਟਾਂ 'ਤੇ ਇੱਕਲੀ ਚੋਣ ਲੜੇਗੀ।

PunjabKesari

ਗਠਜੋੜ ਨੂੰ ਲੈ ਕੇ ਦੋਵਾਂ ਪਾਰਟੀਆਂ ਦੇ ਨੇਤਾਵਾਂ 'ਚ ਕਾਫੀ ਸਮੇਂ ਤੋਂ ਗੱਲ ਚੱਲ ਰਹੀ ਸੀ। ਜੀਂਦ ਉਪਚੋਣ 'ਚ 'ਆਪ' ਨੇ  ਜੇ. ਜੇ. ਪੀ ਸਮਰਥਿਤ ਉਮੀਦਵਾਰ ਦਿਗਵਿਜੈ ਸਿੰਘ ਚੌਟਾਲਾ ਨੂੰ ਸਮਰੱਥਨ ਵੀ ਦਿੱਤਾ। ਮਾਹਿਰਾਂ ਮੁਤਾਬਕ ਹੁਣ ਆਪ ਵੱਲੋਂ ਹਰਿਆਣਾ 'ਚ ਲੋਕ ਸਭਾ ਦੀਆਂ 10 'ਚੋਂ 5 ਸੀਟਾਂ ਅਤੇ ਵਿਧਾਨ ਸਭਾ ਦੀਆਂ 90 'ਚੋਂ 45 ਸੀਟਾਂ ਦੀ ਮੰਗ ਕੀਤੀ ਜਾ ਰਹੀ ਸੀ।


author

Iqbalkaur

Content Editor

Related News