Aadhar card ''ਚ ਵੱਡਾ ਬਦਲਾਅ : 1 ਅਕਤੂਬਰ ਤੋਂ ਲਾਗੂ ਹੋਵੇਗਾ ਨਵਾਂ ਨਿਯਮ
Friday, Sep 26, 2025 - 07:25 PM (IST)

ਨੈਸ਼ਨਲ ਡੈਸਕ- ਜੇਕਰ ਤੁਸੀਂ ਆਧਾਰ ਕਾਰਡ ਧਾਰਕ ਹੋ ਤਾਂ ਇਹ ਖਬਰ ਤੁਹਾਡੇ ਲਈ ਬਹੁਤ ਖਾਸ ਹੈ। 1 ਅਕਤੂਬਰ ਤੋਂ ਆਧਾਰ ਨਾਲ ਜੁੜੇ ਕਈ ਵੱਡੇ ਨਿਯਮ ਲਾਗੂ ਹੋਣ ਜਾ ਰਹੇ ਹਨ। ਇਨ੍ਹਾਂ ਨਵੇਂ ਨਿਯਮਾਂ 'ਚ 10 ਸਾਲ ਪੁਰਾਣੇ ਆਧਾਰ ਕਾਰਡ ਨੂੰ ਅਪਡੇਟ ਕਰਨਾ ਜ਼ਰੂਰੀ ਕਰਨ ਤੋਂ ਲੈ ਕੇ ਬੱਚਿਆਂ ਦੇ ਬਾਇਓਮੈਟ੍ਰਿਕ ਅਪਡੇਟ ਦੀ ਫੀਸ ਖਤਮ ਕਰਨ ਵਰਗੇ ਵੱਡੇ ਫੈਸਲੇ ਸ਼ਾਮਲ ਹਨ।
1 ਅਕਤੂਬਰ ਤੋਂ ਲਾਗੂ ਹੋ ਰਹੇ ਦੋ ਮੁੱਖ ਨਿਯਮ
10 ਸਾਲ ਪੁਰਾਣਾ ਆਧਾਰ ਅਪਡੇਟ ਕਰਨਾ ਜ਼ਰੂਰੀ
ਯੂਨੀਕ ਆਈਡੈਂਟਿਫਿਕੇਸ਼ਨ ਅਥਾਰਿਟੀ ਆਫ ਇੰਡੀਆ (UIDAI) ਦੇ ਨਿਰਦੇਸ਼ ਅਨੁਸਾਰ, ਜੇਕਰ ਤੁਹਾਡੇ ਆਧਾਰ ਕਾਰਡ ਨੂੰ ਬਣੇ 10 ਸਾਲ ਜਾਂ ਉਸ ਤੋਂ ਜ਼ਿਆਦਾ ਸਮਾਂ ਹੋ ਗਿਆ ਹੈ ਤਾਂ ਇਸਨੂੰ ਅਪਡੇਟ ਕਰਾਉਣਾ ਜ਼ਰੂਰੀ ਹੋਵੇਗਾ। ਜੇਕਰ ਤੁਸੀਂ ਅਜਿਹਾ ਨਹੀਂ ਕਰਦੇ ਤਾਂ ਤੁਹਾਨੂੰ ਸਰਕਾਰੀ ਯੋਜਨਾਵਾਂ ਅਤੇ ਹੋਰ ਸੇਵਾਵਾਂ ਦਾ ਲਾਭ ਲੈਣ 'ਚ ਪਰੇਸ਼ਾਨੀ ਆ ਸਕਦੀ ਹੈ।
ਇੰਝ ਕਰੋ ਅਪਡੇਟ : ਤੁਸੀਂ UIDAI ਦੀ ਵੈੱਬਸਾਈਟ ਜਾਂ mAadhaar ਐਪ ਰਾਹੀਂ ਲਾਗਇਨ ਕਰਕੇ ਅਪਡੇਟ ਦੀ ਰਿਕਵੈਸਟ ਸਬਮਿਟ ਕਰ ਸਕਦੇ ਹੋ। ਇਸ ਤੋਂ ਬਾਅਦ ਪੈਨ ਕਾਰਡ (ਪਛਾਣ), ਵੋਟਰ ਆਈ.ਡੀ. ਕਾਰਡ (ਪਤਾ) ਵਰਗੇ ਦਸਤਾਵੇਜ਼ ਲੈ ਕੇ ਨਜ਼ਦੀਕੀ ਕੇਂਦਰ 'ਤੇ ਜਾ ਕੇ 50 ਰੁਪਏ (ਬਾਇਓਮੈਟ੍ਰਿਕ) ਜਾਂ 30 ਰੁਪਏ (ਡੈਮੋਗ੍ਰਾਫਿਕ) ਫੀਸ ਦੇ ਕੇ ਅਪਡੇਚ ਕਰਵਾ ਸਕਦੇ ਹੋ।
ਬੱਚਿਆਂ ਦੇ ਬਾਇਓਮੈਟ੍ਰਿਕ ਅਪਡੇਸ਼ਨ ਦੀ ਫੀਸ ਖਤਮ
1 ਅਕਤੂਬਰ ਤੋਂ 5 ਤੋਂ 7 ਸਾਲ ਦੇ ਬੱਚਿਆਂ ਅਤੇ 15 ਤੋਂ 17 ਸਾਲ ਦੇ ਕਿਸ਼ੋਰਾਂ ਲਈ ਆਧਾਰ ਅਪਡੇਸ਼ਨ ਫੀਸ ਖਤਮ ਕਰ ਦਿੱਤੀ ਗਈ ਹੈ।
ਨਿਯਮ: ਪਹਿਲਾਂ ਲੱਗਣ ਵਾਲੀ 50 ਰੁਪਏ ਫੀਸ ਹੁਣ ਨਹੀਂ ਲੱਗੇਗੀ। ਇਹ ਸਹੂਲਤ ਨਵੇਂ ਰਜਿਸਟ੍ਰੇਸ਼ਨ ਅਤੇ ਬਾਇਓਮੈਟ੍ਰਿਕ ਅਪਡੇਸ਼ਨ ਦੋਵਾਂ 'ਤੇ ਲਾਗੂ ਹੋਵੇਗੀ ਪਰ ਅਪਡੇਸ਼ਨ ਕਰਾਉਣਾ ਜ਼ਰੂਰੀ ਰਹੇਗਾ, ਨਹੀਂ ਤਾਂ ਆਧਾਰ ਕਾਰਡ ਅਯੋਗ ਹੋ ਸਕਦਾ ਹੈ।
ਹੁਣ ਤਕ ਹੋ ਚੁੱਕੇ ਹਨ 3 ਵੱਡੇ ਬਦਲਾਅ (15 ਅਗਸਤ 2025 ਤੋਂ ਲਾਗੂ)
UIDAI ਨੇ ਹਾਲ ਹੀ 'ਚ ਪ੍ਰਾਈਵੇਸੀ ਅਤੇ ਸੁਰੱਖਿਆ ਨੂੰ ਵਧਾਉਣ ਲਈ ਆਧਾਰ ਕਾਰਡ 'ਚ ਇਹ ਵੱਡੇ ਬਦਲਾਅ ਕੀਤੇ ਹਨ:
ਪਤੀ ਜਾਂ ਪਿਤਾ ਦਾ ਨਾਂ ਹਟਿਆ
18 ਸਾਲ ਜਾਂ ਉਸ ਤੋਂ ਜ਼ਿਆਦਾ ਉਮਰ ਦੇ ਵਿਅਕਤੀ ਦੇ ਨਵੇਂ ਆਧਾਰ ਕਾਰਡ 'ਤੇ ਹੁਣ ਪਿਤਾ ਜਾਂ ਪਤੀ ਦਾ ਨਾਂ (C/O) ਦਰਜ ਨਹੀਂ ਹੋਵੇਗਾ। ਇਹ ਨਾਂ ਹੁਣ ਸਿਰਫ UIDAI ਦੇ ਆਂਤਰਿਕ ਰਿਕਾਰਡ 'ਚ ਰਹੇਗਾ। ਇਸ ਨਾਲ ਵਾਰ-ਵਾਰ ਨਾਂ ਬਦਲਾਉਣ ਦੀ ਲੋੜ ਨਹੀਂ ਪਵੇਗੀ ਅਤੇ ਪ੍ਰਾਈਵੇਸੀ ਵੀ ਬਣੀ ਰਹੇਗੀ।
ਜਨਮ ਤਰੀਕ ਦਾ ਫਾਰਮੇਟ ਬਦਲਿਆ
ਨਵੇਂ ਜਾਰੀ ਹੋਣ ਵਾਲੇ ਆਧਾਰ ਕਾਰਡ 'ਤੇ ਹੁਣ ਪੂਰੀ ਜਨਮ ਤਰੀਕ (Date of Birth) ਦੀ ਥਾਂ ਸਿਰਫ ਜਨਮ ਦਾ ਸਾਲ ਹੀ ਦਿਖਾਈ ਦੇਵੇਗਾ। ਪੂਰੀ ਜਨਮ ਤਰੀਕ ਆਂਤਰਿਕ ਰਿਕਾਰਡ 'ਚ ਰਹੇਗੀ, ਜਿਸ ਨਾਲ ਨਿੱਜੀ ਡਾਟਾ ਲੀਕ ਹੋਣ ਦਾ ਖਤਰਾ ਘੱਟ ਹੋ ਜਾਵੇਗਾ।
ਕੇਰ ਆਫ (C/O) ਕਾਲਮ ਹਟਾਇਆ
15 ਅਗਸਤ 2025 ਤੋਂ ਆਧਾਰ ਕਾਰਡ ਤੋਂ ਕੇਅਰ ਆਫ (C/O) ਕਾਲਮ ਵੀ ਹਟਾ ਦਿੱਤਾ ਗਿਆ ਹੈ। ਹੁਣ ਨਵੇਂ ਆਧਾਰ ਕਾਰਡ 'ਤੇ ਸਿਰਫ ਨਾਂ, ਉਮਰ ਅਤੇ ਪਤਾ ਹੀ ਦਿਖਾਈ ਦੇਵੇਗਾ।
ਜਨਵਰੀ 2025 ਤੋਂ ਪਤਾ ਬਦਲਣ ਦਾ ਨਵਾਂ ਨਿਯਮ
ਜਨਵਰੀ 2025 ਤੋਂ ਆਧਾਰ ਕਾਰਡ 'ਚ ਪਤਾ ਬਦਲਣ (Address Updation) ਲਈ ਸਿਰਫ ਬੈਂਕ ਸਟੇਟਮੈਂਟ ਜਾਂ ਯੂਟਿਲਿਟੀ ਬਿੱਲ ਹੀ ਜ਼ਰੂਰੀ ਦਸਤਾਵੇਜ਼ ਹੋਣਗੇ। ਇਹ ਪ੍ਰਕਿਰਿਆ ਪੂਰੀ ਤਰ੍ਹਾਂ ਡਿਜੀਟਲ ਹੋ ਜਾਵੇਗੀ, ਜਿਸ ਵਿਚ ਰਿਕਵੈਸਟ ਆਨਲਾਈਨ ਸਬਮਿਟ ਕਰਨ ਤੋਂ ਬਾਅਦ ਨਜ਼ਦੀਕੀ ਕੇਂਦਰ 'ਤੇ ਜਾ ਕੇ ਦਸਤਾਵੇਜ਼ ਸਬਮਿਟ ਕਰਾਉਣੇ ਹੋਣਗੇ।