ਗਾਂਧੀਨਗਰ ''ਚ ਵਾਪਰਿਆ ਦਰਦਨਾਕ ਹਾਦਸਾ, ਮੇਸ਼ਵੋ ਨਦੀ ''ਚ ਨਹਾਉਣ ਗਏ 8 ਲੋਕਾਂ ਦੀ ਡੁੱਬਣ ਨਾਲ ਮੌਤ

Friday, Sep 13, 2024 - 08:02 PM (IST)

ਗਾਂਧੀਨਗਰ : ਗੁਜਰਾਤ ਦੇ ਗਾਂਧੀਨਗਰ ਜ਼ਿਲ੍ਹੇ ਵਿਚ ਸ਼ੁੱਕਰਵਾਰ ਨੂੰ ਇਕ ਦਰਦਨਾਕ ਹਾਦਸਾ ਵਾਪਰ ਗਿਆ। ਇੱਥੇ ਮੇਸ਼ਵੋ ਨਦੀ ਵਿਚ ਨਹਾਉਣ ਗਏ 8 ਲੋਕਾਂ ਦੀ ਡੁੱਬਣ ਕਾਰਨ ਮੌਤ ਹੋ ਗਈ। ਜਾਣਕਾਰੀ ਮੁਤਾਬਕ ਇਸ ਹਾਦਸੇ 'ਚ ਮਰਨ ਵਾਲੇ ਸਾਰੇ ਲੋਕ ਦੇਹਗਾਮ ਤਾਲੁਕਾ ਦੇ ਵਾਸਨਾ ਸੋਗਾਠੀ ਪਿੰਡ ਦੇ ਰਹਿਣ ਵਾਲੇ ਸਨ। ਮੌਤਾਂ ਦੀ ਗਿਣਤੀ ਵੀ ਵੱਧ ਵੀ ਸਕਦੀ ਹੈ। 

ਉਪ ਮੰਡਲ ਮੈਜਿਸਟ੍ਰੇਟ ਬੀ. ਬੀ. ਮੋਡੀਆ ਨੇ ਦੱਸਿਆ, "ਅਸੀਂ ਨਦੀ 'ਚੋਂ 8 ਲਾਸ਼ਾਂ ਬਰਾਮਦ ਕੀਤੀਆਂ ਹਨ, ਕਿਉਂਕਿ ਅਜੇ ਤੱਕ ਇਹ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਕਿੰਨੇ ਲੋਕ ਪਾਣੀ 'ਚ ਦਾਖ਼ਲ ਹੋਏ ਹਨ, ਇਸ ਲਈ ਖੋਜ ਜਾਰੀ ਹੈ। ਮ੍ਰਿਤਕ ਸਥਾਨਕ ਲੋਕ ਸਨ, ਪਰ ਉਨ੍ਹਾਂ ਮੌਕੇ 'ਤੇ ਨਦੀ ਦੀ ਡੂੰਘਾਈ ਦਾ ਗਲਤ ਅੰਦਾਜ਼ਾ ਲਾਇਆ ਹੋਵੇਗਾ।'' ਉਨ੍ਹਾਂ ਦੱਸਿਆ ਕਿ ਹਾਲ ਹੀ ਵਿਚ ਥੋੜ੍ਹੀ ਦੂਰੀ ’ਤੇ ਉਸਾਰੀ ਅਧੀਨ ਚੈਕ ਡੈਮ ਕਾਰਨ ਪਾਣੀ ਦਾ ਪੱਧਰ ਵਧ ਗਿਆ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


 


Sandeep Kumar

Content Editor

Related News