ਭਿਆਨਕ ਅੱਗ ''ਚ ਇੱਕਠੇ ਸੜੇ 4 ਘਰ, ਲੱਖਾਂ ਦਾ ਨੁਕਸਾਨ

Sunday, Mar 25, 2018 - 11:33 AM (IST)

ਘੁਮਾਰਵੀਂ—  ਸ਼ਨੀਵਾਰ ਨੂੰ ਭਰਾੜੀ-ਉਪਤਹਿਸੀਲ ਤਹਿਤ ਆਉਣ ਵਾਲੇ ਇਕ ਹੋਰ ਪਿੰਡ 'ਚ ਭਿਆਨਕ ਅੱਗ ਲੱਗ ਗਈ। ਅਣਪਛਾਤੇ ਕਾਰਨਾਂ ਨਾਲ ਲੱਗੀ ਇਸ ਅੱਗ 'ਚ ਵੱਖ-ਵੱਖ ਪਰਿਵਾਰ ਦੇ ਇੱਕਠੇ ਬਣੇ ਹੋਏ 4 ਘਰ ਸੜ ਕੇ ਸੁਆਹ ਹੋ ਗਏ। ਲੋਕਾਂ ਨੇ ਮਿਲ ਕੇ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਅਤੇ ਇਸ 'ਤੇ ਕਾਬੂ ਪਾ ਲਿਆ। ਪੁਲਸ ਵੀ ਮੌਕੇ 'ਤੇ ਪੁੱਜ ਕੇ ਨੁਕਸਾਨ ਦਾ ਜਾਇਜ਼ਾ ਲੈ ਰਹੀ ਹੈ। ਨੁਕਸਾਨ ਲੱਖਾਂ ਦਾ ਦੱਸਿਆ ਜਾ ਰਿਹਾ ਹੈ। 
ਜਾਣਕਾਰੀ ਮੁਤਾਬਕ ਸ਼ਨੀਵਾਰ ਸਵੇਰੇ ਕਰੀਬ 11 ਵਜੇ ਲਢੀਵਾਣੀ ਪਿੰਡ 'ਚ ਇਕ ਦੇ ਨਾਲ ਇਕ ਸੂਰਤ ਸਿੰਘ, ਬਰਫੀ ਦੇਵੀ, ਰਤਨ ਦੇਵੀ ਅਤੇ ਇਕ ਹੋਰ ਔਰਤ ਦੇ ਘਰਾਂ 'ਚ ਇਕ-ਇਕ ਕਰਕੇ ਅੱਗ ਲੱਗ ਗਈ। ਇਸ ਹਾਦਸੇ ਦਾ ਪਤਾ ਚੱਲਣ ਦੇ ਬਾਅਦ ਲੋਕਾਂ ਅਤੇ ਪਰਿਵਾਰ ਵਾਲਿਆਂ ਨੇ ਮਿਲ ਕੇ ਅੱਗੇ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਪਰ ਜਦੋਂ ਤੱਕ ਉਹ ਅੱਗ 'ਤੇ ਕਾਬੂ ਪਾਉਂਦੇ ਉਦੋਂ ਤੱਕ ਸਾਰਾ ਸਮਾਨ ਸੜ ਚੁੱਕਿਆ ਸੀ। ਇਸ ਬਾਰੇ ਥਾਣਾ ਇੰਚਾਰਜ਼ ਭਰਾੜੀ ਰਾਕੇਸ਼ ਚੰਦ ਨੇ ਦੱਸਿਆ ਕਿ ਗਰਮੀਆਂ ਦੇ ਮੌਸਮ ਦੀ ਸ਼ੁਰੂਆਤ 'ਚ ਹੀ ਅੱਗ ਲੱਗਣ ਦੀਆਂ ਘਟਨਾਵਾਂ 'ਚ ਵਾਧਾ ਹੋਣ ਲੱਗਾ ਹੈ। ਪੁਲਸ ਨੇ ਰਿਪੋਰਟ ਤਿਆਰ ਕਰਕੇ ਪ੍ਰਸ਼ਾਸਨ ਨੂੰ ਭੇਜ ਦਿੱਤੀ ਹੈ।


Related News