ਦੇਸੀ ਕੱਟਾ ਲੈ ਕੇ ਸਕੂਲ ਪੁੱਜਾ ਵਿਦਿਆਰਥੀ, ਅਧਿਆਪਕਾਂ ਤੇ ਵਿਦਿਆਰਥੀਆਂ ''ਚ ਬਣਿਆ ਦਹਿਸ਼ਤ ਦਾ ਮਾਹੌਲ

Wednesday, Aug 21, 2024 - 10:00 PM (IST)

ਨੈਸ਼ਨਲ ਡੈਸਕ : ਬਿਹਾਰ ਦੇ ਬੇਗੂਸਰਾਏ ਜ਼ਿਲ੍ਹੇ ਤੋਂ ਇਕ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਨੌਵੀਂ ਜਮਾਤ ਦਾ ਵਿਦਿਆਰਥੀ ਦੇਸੀ ਕੱਟਾ (ਪਿਸਤੌਲ) ਲੈ ਕੇ ਸਕੂਲ ਪਹੁੰਚ ਗਿਆ। ਇਸ ਘਟਨਾ ਕਾਰਨ ਸਕੂਲ ਦੇ ਵਿਹੜੇ ਵਿਚ ਕਾਫੀ ਦੇਰ ਤੱਕ ਹਫੜਾ-ਦਫੜੀ ਦਾ ਮਾਹੌਲ ਬਣਿਆ ਰਿਹਾ ਅਤੇ ਵਿਦਿਆਰਥੀਆਂ ਅਤੇ ਅਧਿਆਪਕਾਂ ਵਿਚ ਡਰ ਦਾ ਮਾਹੌਲ ਬਣ ਗਿਆ।

ਇਹ ਘਟਨਾ ਛੌੜਾਹੀ ਥਾਣਾ ਖੇਤਰ ਦੇ ਦੌਲਤਪੁਰ ਮਾਲੀਪੁਰ ਮਾਰਗ 'ਤੇ ਸਥਿਤ ਛੌੜਾਹੀ ਮਟੀਹਾਨੀ ਹਾਈ ਸਕੂਲ 'ਚ ਵਾਪਰੀ। ਇੱਥੇ ਇਕ 15 ਸਾਲਾ ਨਾਬਾਲਗ ਵਿਦਿਆਰਥੀ ਨੇ ਆਪਣੀ ਕਮਰ ਵਿਚ ਦੇਸੀ ਪਿਸਤੌਲ ਛੁਪਾ ਲਿਆ ਸੀ। ਜਦੋਂ ਅਧਿਆਪਕ ਨੇ ਵਿਦਿਆਰਥੀ ਦੀ ਕਮਰ 'ਤੇ ਪਿਸਤੌਲ ਦੇਖਿਆ ਤਾਂ ਉਹ ਹੈਰਾਨ ਰਹਿ ਗਿਆ। ਸਥਿਤੀ ਦੀ ਗੰਭੀਰਤਾ ਨੂੰ ਸਮਝਦਿਆਂ ਅਧਿਆਪਕਾਂ ਨੇ ਤੁਰੰਤ ਚੌਕਸ ਹੋ ਕੇ ਪੁਲਸ ਨੂੰ ਸੂਚਿਤ ਕੀਤਾ।

ਪੁਲਸ ਨੇ ਤੁਰੰਤ ਮੌਕੇ ’ਤੇ ਪਹੁੰਚ ਕੇ ਲੋੜੀਂਦੀ ਕਾਰਵਾਈ ਕੀਤੀ। ਥਾਣਾ ਸਦਰ ਦੇ ਮੁਖੀ ਅਤੇ ਟਰੇਨੀ ਡੀਐੱਸਪੀ ਸੁਮਿਤ ਸ਼ੇਖਰ ਦੀ ਅਗਵਾਈ ਵਿਚ ਐੱਸਆਈ ਸੰਜੀਤ ਕੁਮਾਰ ਸ਼ਰਮਾ ਆਪਣੀ ਟੀਮ ਸਮੇਤ ਸਕੂਲ ਵਿਚ ਪੁੱਜੇ ਅਤੇ ਵਿਦਿਆਰਥੀ ਨੂੰ ਪਿਸਤੌਲ ਸਮੇਤ ਕਾਬੂ ਕਰ ਲਿਆ। ਥਾਣਾ ਮੁਖੀ ਸੁਮਿਤ ਸ਼ੇਖਰ ਨੇ ਦੱਸਿਆ ਕਿ ਪੁਲਸ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਵਿਦਿਆਰਥੀ ਦਾ ਹਥਿਆਰ ਲਿਆਉਣ ਦਾ ਕੀ ਮਕਸਦ ਸੀ। ਫਿਲਹਾਲ ਮਾਮਲੇ ਦੀ ਜਾਂਚ ਚੱਲ ਰਹੀ ਹੈ ਅਤੇ ਉਸ ਤੋਂ ਬਾਅਦ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਸ ਘਟਨਾ ਨੇ ਸਕੂਲ ਦੇ ਸੁਰੱਖਿਆ ਪ੍ਰਬੰਧਾਂ ਅਤੇ ਵਿਦਿਆਰਥੀਆਂ ਦੀ ਸੁਰੱਖਿਆ 'ਤੇ ਗੰਭੀਰ ਸਵਾਲ ਖੜ੍ਹੇ ਕੀਤੇ ਹਨ ਅਤੇ ਸਕੂਲ ਪ੍ਰਸ਼ਾਸਨ ਦੇ ਸੁਰੱਖਿਆ ਉਪਾਵਾਂ ਦੀ ਸਮੀਖਿਆ ਕਰਨ ਦੀ ਲੋੜ 'ਤੇ ਜ਼ੋਰ ਦਿੱਤਾ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


 


Sandeep Kumar

Content Editor

Related News