ਮਾਨਸੂਨ 'ਚ ਕੋਰੋਨਾ ਕਹਿਰ ਦਾ ਦੂਜਾ ਦੌਰ ਆ ਸਕਦੈ ਸਾਹਮਣੇ
Friday, Apr 24, 2020 - 08:47 PM (IST)
ਨਵੀਂ ਦਿੱਲੀ (ਪ.ਸ.)- ਲਾਕ ਡਾਊਨ ਖਤਮ ਹੋਣ ਦੇ ਕੁਝ ਹਫਤੇ ਬਾਅਦ ਕੋਰੋਨਾ ਮਾਮਲਿਆਂ ਦੀ ਰਫਤਾਰ ਘੱਟ ਹੁੰਦੀ ਜਾਪਦੀ ਹੈ ਜਾਂ ਕੁਝ ਹਫਤਿਆਂ ਅੰਦਰ ਹੀ ਇਸ ਵਿਚ ਗਿਰਾਵਟ ਵੀ ਦੇਖਣ ਨੂੰ ਮਿਲ ਸਕਦੀ ਹੈ ਪਰ ਜੁਲਾਈ ਦੇ ਅਖੀਰ ਜਾਂ ਅਗਸਤ ਵਿਚ ਭਾਰਤ ਵਿਚ ਇਸ ਦਾ ਦੂਜਾ ਦੌਰ ਸਾਹਮਣੇ ਆ ਸਕਦਾ ਹੈ। ਵਿਗਿਆਨੀਆਂ ਦਾ ਕਹਿਣਾ ਹੈ ਕਿ ਮਾਨਸੂਨ ਦੌਰਾਨ ਇਨਫੈਕਸ਼ਨ ਦੇ ਮਾਮਲਿਆਂ ਦੀ ਗਿਣਤੀ ਵੱਧ ਸਕਦੀ ਹੈ। ਉਨ੍ਹਾਂ ਨੇ ਕਿਹਾ ਕਿ ਇਨਫੈਕਸ਼ਨ ਦਾ ਸ਼ਿਖਰ 'ਤੇ ਪਹੁੰਚਣਾ ਇਸ ਗੱਲ 'ਤੇ ਨਿਰਭਰ ਕਰੇਗਾ ਕਿ ਭਾਰਤ ਸਮਾਜਿਕ ਦੂਰੀ ਨੂੰ ਕਿਸ ਤਰ੍ਹਾਂ ਕੰਟਰੋਲ ਕਰਦਾ ਹੈ ਅਤੇ ਪਾਬੰਦੀਆਂ ਵਿਚ ਰਾਹਤ ਦੇਣ ਤੋਂ ਬਾਅਦ ਇਨਫੈਕਸ਼ਨ ਫੈਲਣ ਦਾ ਪੱਧਰ ਕਿੰਨਾ ਰਹਿੰਦਾ ਹੈ। ਉਹ ਕਹਿੰਦੇ ਹਨ ਕਿ ਜਦੋਂ ਤੱਕ ਬਾਜ਼ਾਰ ਵਿਚ ਵੈਕਸੀਨ ਆਉਂਦੀ ਹੈ, ਸਾਨੂੰ ਚੌਕਸ ਰਹਿਣਾ ਹੋਵੇਗਾ। ਮਾਨਸੂਨ ਦੇ ਮਹੀਨੇ ਸਾਡੇ ਦੇਸ਼ ਵਿਚ ਜ਼ਿਆਦਾਤਰ ਥਾਵਾਂ 'ਤੇ ਲੂ ਦੇ ਮੌਸਮ ਦੇ ਵੀ ਹੁੰਦੇ ਹਨ ਇਸ ਲਈ ਸਾਨੂੰ ਲੂ ਦੇ ਸ਼ੁਰੂਆਤੀ ਲੱਛਣਾਂ ਨੂੰ ਅਣਗੌਲਿਆ ਨਹੀਂ ਕਰਨਾ ਚਾਹੀਦਾ ਹੈ।
ਸ਼ਿਵ ਨਾਦਰ ਯੂਨੀਵਰਸਿਟੇ ਦੇ ਮੈਥੇਮੈਟਿਕਸ ਵਿਭਾਗ ਦੇ ਅਸਿਸਟੈਂਟ ਪ੍ਰੋਫੈਸਰ ਸਮਿਤ ਭੱਟਾਚਾਰੀਆ ਨੇ ਕਿਹਾ ਕਿ ਸਪੱਸ਼ਟ ਤੌਰ 'ਤੇ ਨਜ਼ਰ ਆਉਂਦਾ ਹੈ ਕਿ ਨਿਯਮਿਤ ਨਵੇਂ ਮਾਮਲਿਆਂ ਦੇ ਵੱਧਣ ਦੀ ਦਰ ਸਥਿਰ ਹੋ ਗਈ ਹੈ ਅਤੇ ਇਹ ਹੌਲੀ-ਹੌਲੀ ਹੇਠਾਂ ਆ ਜਾਵੇਗਾ, ਲਗਭਗ ਕੁਝ ਹਫਤਿਆਂ ਜਾਂ ਮਹੀਨਿਆਂ ਵਿਚ। ਭੱਟਾਚਾਰੀਆ ਨੇ ਕਿਹਾ ਕਿ ਬਾਵਜੂਦ ਇਸ ਦੇ, ਸਾਨੂੰ ਇਸ ਨੂੰ ਕੋਰੋਨਾ ਵਾਇਰਸ ਦੇ ਨਵੇਂ ਮਾਮਲਿਆਂ ਵਿਚ ਵਾਧਾ ਦੇਖਣ ਨੂੰ ਮਿਲ ਸਕਦਾ ਹੈ ਅਤੇ ਇਸ ਨੂੰ ਦੂਜਾ ਦੌਰ ਮੰਨਿਆ ਜਾਵੇਗਾ।
ਬੈਂਗਲੁਰੂ ਦੇ ਭਾਰਤੀ ਵਿਗਿਆਨ ਸੰਸਥਾਨ (ਆਈ.ਆਈ.ਐਸ.ਸੀ.) ਦੇ ਪ੍ਰੋਫੈਸਰ ਰਾਜੇਸ਼ ਸੁੰਦਰੇਸਨ ਨੇ ਇਸ 'ਤੇ ਸਹਿਮਤੀ ਜਤਾਈ। ਸੁੰਦਰੇਸਨ ਨੇ ਕਿਹਾ ਕਿ ਜਦੋਂ ਅਸੀਂ ਆਮ ਗਤੀਵਿਧੀ ਦੇ ਦੌਰ ਵਿਚ ਪਰਤਾਂਗੇ, ਉਸ ਵੇਲੇ ਅਜਿਹੀ ਅਸ਼ੰਕਾ ਰਹੇਗੀ ਕਿ ਇਨਫੈਕਸ਼ਨ ਦੇ ਮਾਮਲੇ ਇਕ ਵਾਰ ਫਿਰ ਵੱਧਣ ਲੱਗੇ।