ਕੋਰੋਨਾ ਨਾਲ ਜੰਗ ਲਈ ਤਕਨੀਕੀ ਸੰਸਥਾਵਾਂ ਨੇ ਬਣਾਏ ਕਈ ਸ਼ਾਨਦਾਰ ਯੰਤਰ

04/12/2020 11:21:03 PM

ਨਵੀਂ ਦਿੱਲੀ- ਕੋਰੋਨਾ ਦੇ ਵਿਰੁੱਧ ਮੁਹਿੰਮ ’ਚ ਜੁਟੇ ਕਈ ਸਥਾਨ ਤੇ ਸਟਾਰਟਅਪ ਸਾਫ ਸਫਾਈ ਲਈ ਡ੍ਰੋਨ, ਖਾਣਾ ਅਤੇ ਦਵਾਈਆਂ ਦੀ ਸਪਲਾਈ ਲਈ ਰੋਬੋਟ ਅਤੇ ਦੂਰ ਤੋਂ ਮਰੀਜ਼ਾਂ ਦੀ ਜਾਂਚ ਲਈ ਖਾਸ ਯੰਤਰਾਂ ਦੇ ਨਾਲ ਹੀ ਨੋਟਾਂ ਅਤੇ ਰਾਸ਼ਨ ਸਮੱਗਰੀ ਨੂੰ ਸਾਫ ਰੱਖਣ ਲਈ ਯੂ. ਵੀ. ਟੈਕਨਾਲੋਜੀ ਨਾਲ ਯੁਕਤ ਬਕਸਿਆਂ ਸਮੇਤ ਕਈ ਪ੍ਰਯੋਗ ਕਰ ਰਹੇ ਹਨ। ਹਸਪਤਾਲਾਂ ’ਚ ਖਾਸ ਐਂਟੀਇਨਫੈਕਸ਼ਨ ਕੱਪੜੇ, ਘੱਟ ਲਾਗਤ ਵਾਲੇ ਕੋਰੋਨਾ ਵਾਇਰਸ ਜਾਂਚ ਕਿੱਟ, ਕੋਰੋਨਾ ਵਾਇਰਸ ਨਾਲ ਇਨਫੈਕਟਿਡ ਲੋਕਾਂ ਲਈ ਆਈਸੋਲੇਸ਼ਨ ਕੇਂਦਰ, ਰਵਾਇਤੀ ਆਕਸੀਜਨ ਮਾਸਕ ਦੇ ਬਦਲ ਦੇ ਤੌਰ ’ਤੇ ਵਰਤੇ ਜਾਣ ਵਾਲੇ ਬਬਲ ਹੈੱਲਮੇਟਸ ਅਤੇ ਸਮਾਜਿਕ ਦੂਰੀ ਦਾ ਉਲੰਘਣ ਹੋਣ ’ਤੇ ਅਲਾਰਮ ਦੀ ਤਰ੍ਹਾਂ ਵੱਜਣ ਵਾਲੇ ਪੈਂਡੈਂਟ। ਕੁਝ ਅਜਿਹੇ ਨਵੇਂ ਉਤਪਾਦ ਅਤੇ ਵਿਚਾਰ ਹਨ ਜੋ ਦੇਸ਼ ’ਚ ਕੋਰੋਨਾ ਵਾਇਰਸ ਇਨਫੈਕਸ਼ਨ ਦੇ ਬਾਅਦ ਨਜ਼ਰ ਆ ਰਹੇ ਹਨ।
20 ਤੋਂ ਜਿਆਦਾ ਤਕਨੀਕੀ ਅਤੇ ਵਿਗਿਆਨਕ ਸੰਸਥਾਨ ਜਿਥੇ ਕੋਰੋਨਾ ਵਾਇਰਸ ਦੀ ਦਵਾਈ ਤਿਆਰ ਕਰਨ ਦੀਆਂ ਕੋਸ਼ਿਸ਼ਾਂ ’ਚ ਲੱਗੇ ਹੋਏ ਹਨ, ਉੱਥੇ ਮੁਖ ਆਈ.ਆਈ. ਟੀ. ਨੇ ਵੀ ਆਪਣੇ ਆਪਣੇ ਸੰਸਥਾਵਾਂ ’ਚ ਕੋਵਿਡ-19 ਵਿਸ਼ੇਸਤਾ ਵਾਲੇ ਰਿਸਰਚ ਕੇਦਰ ਪਹਿਲਾਂ ਹੀ ਸਥਾਪਤ ਕਰ ਦਿੱਤੇ ਹਨ। ਜਿਥੇ ਨਵੀਨਤਮ ਉਤਪਾਦਾਂ ਨੂੰ ਵਿਕਸਿਤ ਕਰਨ ਲਈ ਪ੍ਰੇਰਨਾ ਦਿੱਤੀ ਜਾਂਦੀ ਹੈ। ਪੰਜਾਬ ਦੀ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਇੰਜੀਨੀਅਰਿੰਗ ਦੇ ਇਕ ਵਿਦਿਆਰਥੀ ਨੇ ‘ਕਵਚ’ ਨਾਮ ਦਾ ਇਕ ਯੰਤਰ ਬਣਾਇਆ ਹੈ ਜੋ ਸਮਾਜਿਕ ਦੂਰੀ ਦੇ ਇਕ ਮੀਟਰ ਦੇ ਘੇਰੇ ਦਾ ਉਲੰਘਣ ਹੁੰਦਿਆਂ ਹੀ ਚਮਕਣ ਲੱਗਿਆ ਅਤੇ ਉਸ ’ਚ ਕੰਪਨ ਹੋਵੇਗਾ। ਪੈਂਡੇਟ ਦੀ ਤਰਾਂ ਪਹਿਨੇ ਜਾ ਸਕਣ ਵਾਲੇ ਇਸ ਯੰਤਰ ’ਚ ਹਰ 30 ਮਿੰਟ ਬਾਅਦ ਹੱਥ ਧੋਣ ਲਈ ਅਲਾਰਮ ਵੀ ਵੱਜੇਗਾ। ਇਸ ’ਚ ਤਾਪਮਾਨ ਮਾਪਣ ਦਾ ਯੰਤਰ ਵੀ ਲੱਗਿਆ ਹੈ ਅਤੇ ਜਿਵੇਂ ਹੀ ਵਿਅਕਤੀ ਦੇ ਸਰੀਰ ਦਾ ਤਾਪਮਾਨ ਤੈਅ ਹੱਦ ਤੋਂ ਵੱਧ ਜਾਵੇਗਾ। ਉਸ ਦੇ ਕੋਲ ਇਕ ਐੱਸ. ਐੱਮ. ਐੱਸ. ਪਹੁੰਚ ਜਾਵੇਗਾ।
ਵਾਇਰਸ ਦੇ ਵਿਰੁੱਧ ਮੁਹਿੰਮ ’ਚ ਆਈ.ਆਈ.ਟੀ., ਗੁਹਾਟੀ ਨੇ ਵੱਖ ਵੱਖ ਡਰੋਨ ਵਿਕਸਿਤ ਕਰਨ ’ਚ ਲੀਡ ਲੈ ਰਹੀ ਹੈ। ਆਈ.ਆਈ.ਟੀ. ਗੁਹਾਟੀ ਦੇ ਡਾਇਰੈਕਟਰ ਟੀ. ਜੀ. ਸੀਤਾਰਾਮ ਨੇ ਦੱਸਿਆ ਕਿ ਇਕ ਸਮੂਹ ਨੇ ਜਿਥੇ ਵੱਡੇ ਖੇਤਰ ਨੂੰ ਇਨਫੈਕਸ਼ਨ ਮੁਕਤ ਕਰਨ ਲਈ ਡ੍ਰੋਨ ਬਣਾਇਆ ਇਕ ਹੋਰ ਸਮੂਹ ਨੇ ਇਨਫ੍ਰਾਰੈੱਡ ਕੈਮਰੇ ਯੁਕਤ ਡਰੋਨ ਤਿਆਰ ਕੀਤਾ ਹੈ ਜਿਸ ਨਾਲ ਮਨੁੱਖੀ ਦਖਲ ਦੇ ਬਿਨਾਂ ਵੱਡੇ ਸਮੂਹ ਦੀ ਸਕਰੀਨਿੰਗ ਕੀਤੀ ਜਾ ਸਕਦੀ ਹੈ ਅਤੇ ਇਕ ਵਾਰ ਜਦੋਂ ਲਾਕਡਾਊਨ ਖਤਮ ਹੋ ਜਾਵੇਗਾ ਤਾਂ ਸ਼ੁਰੂਆਤੀ ਸਟੇਜ ’ਚ ਹੀ ਕੋਵਿਡ-19 ਦੇ ਮਾਮਲਿਅਾ ਦੇ ਸ਼ੱਕੀਆਂ ਦੀ ਪਛਾਣ ਹੋ ਜਾਵੇਗੀ। ਡ੍ਰੋਨ ’ਚ ਲਾਊਡ ਸਪੀਕਰ ਵੀ ਲੱਗਿਆ ਹੈ। ਜਿਸ ਦੀ ਵਰਤੋਂ ਨਿਰਦੇਸ਼ ਦੇਣ ਲਈ ਕੀਤੀ ਜਾ ਸਕਦੀ ਹੈ। ਸੰਸਥਾਨ ਦੇ ਇਕ ਹੋਰ ਟੀਮ ਨੇ ਦੋ ਰੋਬੋਟ ਵਿਕਸਿਤ ਕੀਤੇ ਹਨ। ਜਿਨ੍ਹਾਂ ਨੂੰ ਹਸਪਤਾਲ ਦੇ ਆਈਸੋਲੇਟ ਵਾਰਡ ’ਚ ਤਾਇਨਾਤ ਕੀਤਾ ਜਾ ਸਕਦਾ ਹੈ। ਜਿਸ ਨਾਲ ਕੋਵਿਡ-19 ਇਨਫੈਕਟਿਡ ਮਰੀਜ਼ਾਂ ਨੂੰ ਖਾਣਾ, ਦਵਾਈ ਅਤੇ ਜ਼ਰੂਰੀ ਚੀਜ਼ਾਂ ਦੀ ਸਪਲਾਈ ਦੇ ਨਾਲ ਹੀ ਇਨਫੈਕਟਿਡ ਵਸਤੂਆਂ ਨੂੰ ਉਨ੍ਹਾਂ ਦੇ ਕੋਲੋਂ ਹਟਾਇਆ ਜਾ ਸਕੇਗਾ।
ਆਈ.ਆਈ.ਟੀ. ਰੋਪੜ ਨੇ ਬਕਸੇ ਦੇ ਆਕਾਰ ਦਾ ਇਕ ਯੰਤਰ ਵਿਕਸਿਤ ਕੀਤਾ ਹੈ। ਜਿਸ ’ਚ ਪ੍ਰਾਬੈਂਗਣੀ ਕੀਟਾਣੂਨਾਸ਼ਕ ਵਿਕਰਨ ਤਕਨੀਕ ਲੱਗੀ ਹੈ। ਇਸ ’ਚ ਰਾਸ਼ਨ ਅਤੇ ਨੋਟ ਸਮੇਤ ਬਾਹਰ ਤੋਂ ਲਿਆਂਦੇ ਜਾਣ ਵਾਲੇ ਸਾਮਾਨ ਨੂੰ ਪਾਇਆ ਜਾ ਸਕਦਾ ਹੈ। ਜਿਸ ਨਾਲ ਉਨ੍ਹਾਂ ਨੂੰ ਸਾਫ ਕੀਤਾ ਜਾ ਸਕੇ। ਟਰੰਕ ਜਦ ਬਾਜ਼ਾਰ ’ਚ ਆਵੇਗਾ ਤਾਂ ਇਹ 500 ਰੁਪਏ ’ਚ ਉਪਲਬਧ ਹੋ ਸਕਦਾ ਹੈ। ਇਸ ਬਕਸੇ ਦੇ ਅੰਦਰ ਸਾਮਾਨ ਨੂੰ ਸਾਫ ਹੋਣ ’ਚ 30 ਮਿੰਟ ਦਾ ਸਮਾਂ ਲੱਗੇਗਾ। ਜਿਸ ਤੋਂ ਬਾਅਦ 10 ਮਿੰਟ ਉੱਥੇ ਛੱਡਣ ਤੋਂ ਬਾਅਦ ਹੀ ਇਨ੍ਹਾਂ ਨੂੰ ਕੱਢਿਆ ਜਾ ਸਕਦਾ ਹੈ।
ਆਈ.ਆਈ.ਟੀ. ਇਕ ਸਟਾਰਟਅਪ ਨੇ ਡਿਜੀਟਲ ਯੰਤਰ ਵਿਕਸਿਤ ਕੀਤਾ ਹੈ, ਜੋ ਦੂਰ ਤੋਂ ਹੀ ਦਿਲ ਦੀ ਧੜਕਣ ਸੁਣ ਕੇ ਉਸ ਨੂੰ ਦਰਜ ਕਰ ਸਕਦਾ ਹੈ। ਇਸ ਨਾਲ ਸਿਹਤ ਕਰਮਚਾਰੀਆਂ ਲਈ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੇ ਸੰਪਰਕ ’ਚ ਆਉਣ ਦਾ ਜੋਖਿਮ ਘੱਟ ਹੋ ਜਾਵੇਗਾ। ਆਈ.ਆਈ.ਟੀ. ਰੁੜਕੀ ਅਤੇ ਕਾਨਪੁਰ ਨੇ ਘੱਟ ਲਾਗਤ ਵਾਲੇ ਆਟੋਮੈਟਿਕ ਵੈਂਟੀਲੇਟਰ ਬਣਾਏ ਹਨ।


Gurdeep Singh

Content Editor

Related News