ਚੱਲਦੀ ਕਾਰ ਬਣੀ ਅੱਗ ਦਾ ਗੋਲਾ, ਸਵਾਰਾਂ ਨੇ ਇੰਝ ਬਚਾਈ ਜਾਨ

Saturday, Nov 30, 2024 - 10:05 AM (IST)

ਚੱਲਦੀ ਕਾਰ ਬਣੀ ਅੱਗ ਦਾ ਗੋਲਾ, ਸਵਾਰਾਂ ਨੇ ਇੰਝ ਬਚਾਈ ਜਾਨ

ਹਿਸਾਰ- ਹਿਸਾਰ ਦੇ ਡਾਬੜਾ ਚੌਕ ਓਵਰਬ੍ਰਿਜ 'ਤੇ ਸ਼ੁੱਕਰਵਾਰ ਸ਼ਾਮ ਨੂੰ ਇਕ ਚੱਲਦੀ ਕਾਰ 'ਚ ਅੱਗ ਲੱਗ ਗਈ। ਗਨੀਮਤ ਇਹ ਰਹੀ ਕਿ ਕਾਰ ਡਰਾਈਵਰ ਨੂੰ ਘਟਨਾ ਦਾ ਤੁਰੰਤ ਪਤਾ ਲੱਗ ਗਿਆ। ਉਸ ਨੇ ਤੁਰੰਤ ਕਾਰ ਨੂੰ ਬਰੇਕ ਲਾ ਦਿੱਤੀ। ਕਾਰ ਡਰਾਈਵਰ ਅਤੇ ਇਕ ਹੋਰ ਵਿਅਕਤੀ ਸੁਰੱਖਿਅਤ ਬਾਹਰ ਨਿਕਲ ਆਏ। ਉਨ੍ਹਾਂ ਨੇ ਘਟਨਾ ਦੀ ਸੂਚਨਾ ਡਾਇਲ 112 ਅਤੇ ਫਾਇਰ ਬ੍ਰਿਗੇਡ ਨੂੰ ਦਿੱਤੀ ਪਰ ਫਾਇਰ ਬ੍ਰਿਗੇਡ ਦੇ ਪਹੁੰਚਣ ਤੱਕ ਕਾਰ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਈ ਸੀ।

ਦਰਅਸਲ ਫਤਿਹਾਬਾਦ ਨਿਵਾਸੀ ਵਿਵੇਕ ਨੇ ਦੱਸਿਆ ਕਿ ਉਹ ਆਪਣੇ ਭਰਾ ਅਤੇ ਰਤੀਆ ਨਿਵਾਸੀ ਨਰਿੰਦਰ ਅਤੇ ਦੋ ਹੋਰਨਾਂ ਨਾਲ ਹਿਸਾਰ ਦੇ ਇਕ ਕਾਰ ਸ਼ੋਅਰੂਮ 'ਚ ਨਵੀਂ ਕਾਰ ਖਰੀਦਣ ਲਈ ਆਏ ਸੀ। ਕਾਰ ਖਰੀਦ ਕੇ ਉਹ ਵਾਪਸ ਫਤਿਹਾਬਾਦ ਜਾ ਰਿਹਾ ਸੀ। ਉਹ ਅਤੇ ਉਸ ਦਾ ਭਰਾ ਨਰਿੰਦਰ ਪੁਰਾਣੀ ਕਾਰ 'ਚ ਸਵਾਰ ਸਨ, ਜਦੋਂ ਕਿ ਨਵੀਂ ਕਾਰ ਵਿਚ ਦੋ ਹੋਰ ਵਿਅਕਤੀ ਸਵਾਰ ਸਨ। ਜਿਵੇਂ ਹੀ ਉਹ ਸ਼ਾਮ 6 ਵਜੇ ਦੇ ਕਰੀਬ ਡਾਬੜਾ ਚੌਕ ਓਵਰਬ੍ਰਿਜ 'ਤੇ ਪਹੁੰਚਿਆ ਤਾਂ ਉੱਥੋਂ ਲੰਘ ਰਹੇ ਇਕ ਬਾਈਕ ਚਾਲਕ ਨੇ ਉਸ ਨੂੰ ਦੱਸਿਆ ਕਿ ਉਸ ਦੀ ਕਾਰ ਨੂੰ ਅੱਗ ਲੱਗ ਗਈ ਹੈ। ਇਸ ’ਤੇ ਉਸ ਨੇ ਤੁਰੰਤ ਕਾਰ ਨੂੰ ਓਵਰਬ੍ਰਿਜ ’ਤੇ ਰੋਕ ਲਿਆ ਅਤੇ ਦੋਵੇਂ ਕਾਰ ’ਚੋਂ ਬਾਹਰ ਆ ਗਏ। 

ਬਾਹਰ ਆ ਕੇ ਦੇਖਿਆ ਕਿ ਕਾਰ ਦੇ ਫੋਗ ਲਾਈਟ ਏਰੀਏ ਤੋਂ ਚੰਗਿਆੜੀਆਂ ਨਿਕਲ ਰਹੀਆਂ ਸਨ। ਉਸ ਨੇ ਕੱਪੜੇ ਦੀ ਮਦਦ ਨਾਲ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਪਰ ਅੱਗ ਬੁਝਾਈ ਨਹੀਂ ਗਈ ਅਤੇ ਫੈਲਦੀ ਰਹੀ। ਇਸ ਤੋਂ ਬਾਅਦ ਉਸ ਨੇ ਡਾਇਲ 112 'ਤੇ ਕਾਲ ਕੀਤੀ। ਇਸ ਦੌਰਾਨ ਉੱਥੇ ਮੌਜੂਦ ਲੋਕਾਂ ਨੇ ਫਾਇਰ ਬ੍ਰਿਗੇਡ ਨੂੰ ਵੀ ਬੁਲਾਇਆ। ਫਾਇਰ ਬ੍ਰਿਗੇਡ 7 ਵਜੇ ਦੇ ਕਰੀਬ ਮੌਕੇ 'ਤੇ ਪਹੁੰਚ ਗਈ ਪਰ ਉਦੋਂ ਤੱਕ ਕਾਰ ਪੂਰੀ ਤਰ੍ਹਾਂ ਸੜ ਚੁੱਕੀ ਸੀ।


author

Tanu

Content Editor

Related News