ਦਿੱਲੀ ਦੇ ਚੋਣ ਮੌਸਮ ’ਚ ਕਰੋੜਪਤੀਆਂ ਦੀ ਕਤਾਰ, ਇਨ੍ਹਾਂ ਉਮੀਦਵਾਰਾਂ ਦੇ ਨਾਂ ਚਰਚਾ ’ਚ

Monday, Jan 20, 2025 - 05:51 PM (IST)

ਦਿੱਲੀ ਦੇ ਚੋਣ ਮੌਸਮ ’ਚ ਕਰੋੜਪਤੀਆਂ ਦੀ ਕਤਾਰ, ਇਨ੍ਹਾਂ ਉਮੀਦਵਾਰਾਂ ਦੇ ਨਾਂ ਚਰਚਾ ’ਚ

ਨਵੀਂ ਦਿੱਲੀ- ਦਿੱਲੀ ਵਿਧਾਨ ਸਭਾ ਚੋਣਾਂ ’ਚ ਕਰੋੜਪਤੀ ਉਮੀਦਵਾਰਾਂ ਦੀ ਕਤਾਰ ਲੱਗੀ ਹੋਈ ਹੈ। ਇਸ ਵਾਰ ਵੀ ਕਰੋੜਾਂ ਦੀ ਜਾਇਦਾਦ ਵਾਲੇ ਉਮੀਦਵਾਰਾਂ ’ਚੋਂ ਮੁੰਡਕਾ ਤੋਂ ਕਾਂਗਰਸ ਉਮੀਦਵਾਰ ਧਰਮਪਾਲ ਲਾਕੜਾ ਦਾ ਨਾਂ ਸੁਰਖੀਆਂ ਵਿਚ ਹੈ। ਅੰਦਾਜ਼ਾ ਲਗਾਇਆ ਜਾਂਦਾ ਹੈ ਕਿ ਉਹ ਸਭ ਤੋਂ ਵੱਧ ਦੌਲਤ ਦਾ ਮਾਲਕ ਹੈ। ਸਾਲ 2020 ’ਚ ਧਰਮਪਾਲ ਨੇ ਆਮ ਆਦਮੀ ਪਾਰਟੀ ਤੋਂ ਚੋਣ ਲੜੀ ਸੀ।

ਇਸ ਵਾਰ ਉਸ ਨੂੰ ਟਿਕਟ ਨਹੀਂ ਦਿੱਤੀ ਗਈ ਤਾਂ ਉਹ ਕਾਂਗਰਸ ’ਚ ਸ਼ਾਮਲ ਹੋ ਗਏ ਅਤੇ ਹੁਣ ਮੁੰਡਕਾ ਤੋਂ ਉਮੀਦਵਾਰ ਹਨ। 2020 ਦੀਆਂ ਵਿਧਾਨ ਸਭਾ ਚੋਣਾਂ ’ਚ ਧਰਮਪਾਲ ਲਾਕੜਾ ਦੀ ਕੁੱਲ ਜਾਇਦਾਦ 292.1 ਕਰੋੜ ਰੁਪਏ ਸੀ।

ਇਸ ਦੌਰਾਨ ਰਾਜੌਰੀ ਗਾਰਡਨ ਤੋਂ ਭਾਜਪਾ ਉਮੀਦਵਾਰ ਮਨਜਿੰਦਰ ਸਿੰਘ ਸਿਰਸਾ ਕੋਲ 174 ਕਰੋੜ ਰੁਪਏ ਦੀ ਅਚੱਲ ਜਾਇਦਾਦ ਅਤੇ 74 ਕਰੋੜ ਰੁਪਏ ਦੀ ਚੱਲ ਜਾਇਦਾਦ ਹੈ। ਉਨ੍ਹਾਂ ’ਤੇ 48 ਕਰੋੜ ਰੁਪਏ ਦੀਆਂ ਦੇਣਦਾਰੀਆਂ ਹਨ। ਉਨ੍ਹਾਂ ਕੋਲ ਕੁੱਲ 6 ਮਹਿੰਗੀਆਂ ਕਾਰਾਂ ਹਨ, ਜਿਨ੍ਹਾਂ ’ਚਰਾਮ ਸਿੰਘ ਨੇਤਾ 3 ਕਰੋੜ ਰੁਪਏ ਦੀ ਰੇਂਜ ਰੋਵਰ ਵੀ ਸ਼ਾਮਲ ਹੈ।

ਇਹ ਵੀ ਪੜ੍ਹੋ- ਭੈਣ-ਭਰਾ ਦੇ ਰਿਸ਼ਤੇ ਨੂੰ ਦਾਗਦਾਰ ਕਰਦੀ ਵੀਡੀਓ ਵਾਇਰਲ! ਜਾਣੋ ਪੂਰੀ ਸਚਾਈ

ਬਦਰਪੁਰ ਸੀਟ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਨ। ਉਨ੍ਹਾਂ ਦੀ ਜਾਇਦਾਦ 87 ਕਰੋੜ ਰੁਪਏ ਤੋਂ ਵੱਧ ਹੈ। ਉਹ 2020 ਦੀਆਂ ਚੋਣਾਂ ’ਚ ਦੂਜੇ ਸਭ ਤੋਂ ਅਮੀਰ ਉਮੀਦਵਾਰ ਸਨ। ਉਸ ਸਮੇਂ ਵੀ ਲਾਕੜਾ ਪਹਿਲੇ ਨੰਬਰ ’ਤੇ ਸੀ। ਭਾਜਪਾ ਦੇ ਕਾਲਕਾਜੀ ਤੋਂ ਉਮੀਦਵਾਰ ਰਮੇਸ਼ ਬਿਧੂੜੀ ਕੋਲ ਲਗਭਗ 20 ਕਰੋੜ ਰੁਪਏ ਦੀ ਜਾਇਦਾਦ ਹੈ। ਇਥੋਂ ਕਾਂਗਰਸ ਉਮੀਦਵਾਰ ਅਲਕਾ ਲਾਂਬਾ ਨੇ ਲਗਭਗ 2 ਕਰੋੜ ਰੁਪਏ ਦੀ ਜਾਇਦਾਦ ਦਾ ਖੁਲਾਸਾ ਕੀਤਾ ਹੈ। ਮੁੱਖ ਮੰਤਰੀ ਆਤਿਸ਼ੀ ਕੋਲ 76 ਲੱਖ ਰੁਪਏ ਦੀ ਚੱਲ ਜਾਇਦਾਦ ਹੈ। ਆਰ. ਕੇ. ਪੁਰਮ ਦੀ ‘ਆਪ’ ਉਮੀਦਵਾਰ ਪ੍ਰਮਿਲਾ ਟੋਕਸ ਵੀ ਕਰੋੜਪਤੀਆਂ ਵਿਚ ਸ਼ਾਮਲ ਹਨ।

ਭਾਜਪਾ ਦੇ ਪਟੇਲ ਨਗਰ ਤੋਂ ਉਮੀਦਵਾਰ ਰਾਜਕੁਮਾਰ ਆਨੰਦ ਕੋਲ 34.5 ਕਰੋੜ ਰੁਪਏ ਦੀ ਅਚੱਲ ਜਾਇਦਾਦ ਅਤੇ 45.3 ਕਰੋੜ ਰੁਪਏ ਦੀ ਚੱਲ ਜਾਇਦਾਦ ਹੈ। ਉਨ੍ਹਾਂ ’ਤੇ 35 ਕਰੋੜ ਰੁਪਏ ਦੀਆਂ ਦੇਣਦਾਰੀਆਂ ਹਨ।

ਨਵੀਂ ਦਿੱਲੀ ਹਲਕੇ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਸੰਦੀਪ ਦੀਕਸ਼ਿਤ ਕੋਲ 3.5 ਕਰੋੜ ਰੁਪਏ ਦੀ ਅਚੱਲ ਜਾਇਦਾਦ ਅਤੇ 7.7 ਕਰੋੜ ਰੁਪਏ ਦੀ ਚੱਲ ਜਾਇਦਾਦ ਹੈ। ਉਨ੍ਹਾਂ ’ਤੇ 76 ਲੱਖ ਰੁਪਏ ਦੀਆਂ ਦੇਣਦਾਰੀਆਂ ਵੀ ਹਨ। ਆਮ ਆਦਮੀ ਪਾਰਟੀ ਦੀ ਗੱਲ ਕਰੀਏ ਤਾਂ ਮਨੀਸ਼ ਸਿਸੋਦੀਆ ਕੋਲ 93 ਲੱਖ ਰੁਪਏ ਦੀ ਅਚੱਲ ਜਾਇਦਾਦ ਅਤੇ 49.8 ਲੱਖ ਰੁਪਏ ਦੀ ਚੱਲ ਜਾਇਦਾਦ ਹੈ। ਉਨ੍ਹਾਂ ’ਤੇ 1.5 ਕਰੋੜ ਰੁਪਏ ਦੀ ਦੇਣਦਾਰੀ ਹੈ।

ਇਹ ਵੀ ਪੜ੍ਹੋ- ‘ਸਟ੍ਰੈਚਰ ਲਿਆਓ, ਮੈਂ ਸੈਫ ਅਲੀ ਖਾਨ ਹਾਂ’ : ਆਟੋ ਰਿਕਸ਼ਾ ਚਾਲਕ ਨੇ ਦੱਸਿਆ ਹਮਲੇ ਵਾਲੀ ਰਾਤ ਦਾ ਅੱਖੀਂ ਵੇਖਿਆ ਹਾਲ

ਭਾਜਪਾ ਦੇ ਬਿਜਵਾਸਨ ਤੋਂ ਉਮੀਦਵਾਰ ਕੈਲਾਸ਼ ਗਹਿਲੋਤ, ਜੋ ਦਿੱਲੀ ਸਰਕਾਰ ’ਚ ਮੰਤਰੀ ਵੀ ਰਹਿ ਚੁੱਕੇ ਹਨ, ਕੋਲ 37.7 ਕਰੋੜ ਰੁਪਏ ਦੀ ਅਚੱਲ ਜਾਇਦਾਦ ਅਤੇ 22.02 ਕਰੋੜ ਰੁਪਏ ਦੀ ਚੱਲ ਜਾਇਦਾਦ ਹੈ। ਉਨ੍ਹਾਂ ’ਤੇ 1.2 ਕਰੋੜ ਰੁਪਏ ਦੀ ਦੇਣਦਾਰੀ ਹੈ। ਗੋਪਾਲ ਰਾਏ ਦੀ ਗੱਲ ਕਰੀਏ ਤਾਂ ਆਮ ਆਦਮੀ ਪਾਰਟੀ ਨੇ ਉਨ੍ਹਾਂ ਨੂੰ ਬਾਬਤਪੁਰ ਤੋਂ ਉਮੀਦਵਾਰ ਬਣਾਇਆ ਹੈ। ਉਨ੍ਹਾਂ ਕੋਲ 58 ਲੱਖ ਰੁਪਏ ਦੀ ਅਚੱਲ ਜਾਇਦਾਦ ਅਤੇ 84 ਲੱਖ ਰੁਪਏ ਦੀ ਚੱਲ ਜਾਇਦਾਦ ਹੈ। ਸੀਨੀਅਰ ਕਾਂਗਰਸੀ ਨੇਤਾ ਅਰਵਿੰਦ ਸਿੰਘ ਲਵਲੀ ਹੁਣ ਭਾਰਤੀ ਜਨਤਾ ਪਾਰਟੀ ਵਿਚ ਹਨ। ਉਹ ਗਾਂਧੀਨਗਰ ਤੋਂ ਚੋਣ ਲੜ ਰਹੇ ਹਨ। ਉਨ੍ਹਾਂ ਕੋਲ 6.5 ਕਰੋੜ ਰੁਪਏ ਦੀ ਅਚੱਲ ਜਾਇਦਾਦ ਅਤੇ 5.02 ਕਰੋੜ ਰੁਪਏ ਦੀ ਚੱਲ ਜਾਇਦਾਦ ਹੈ। ਲਵਲੀ ’ਤੇ 97 ਲੱਖ ਰੁਪਏ ਦੀ ਦੇਣਦਾਰੀ ਹੈ।

ਘੱਟ ਆਮਦਨ ਵਾਲੇ ਉਮੀਦਵਾਰ

ਰਾਜਿੰਦਰ ਨਗਰ ਸੀਟ ਤੋਂ ‘ਆਪ’ ਉਮੀਦਵਾਰ ਦੁਰਗੇਸ਼ ਪਾਠਕ ਅਤੇ ਮਾਦੀਪੁਰ ਤੋਂ ‘ਆਪ’ ਉਮੀਦਵਾਰ ਰਾਖੀ ਬਿਰਲਾ ਉਨ੍ਹਾਂ ਲੋਕਾਂ ’ਚੋਂ ਸ਼ਾਮਲ ਹਨ, ਜਿਨ੍ਹਾਂ ਕੋਲ ਬਹੁਤ ਘੱਟ ਪੈਸੇ ਹਨ। ਪਾਠਕ ਕੋਲ 5,24,766 ਰੁਪਏ ਦੀ ਚੱਲ ਜਾਇਦਾਦ ਹੈ ਅਤੇ ਉਨ੍ਹਾਂ ਦੀ ਪਤਨੀ ਕੋਲ 14,22,810 ਰੁਪਏ ਦੀ ਚੱਲ ਜਾਇਦਾਦ ਹੈ। ਉਨ੍ਹਾਂ ਕੋਲ ਕੁੱਲ 50,000 ਰੁਪਏ ਨਕਦ ਹਨ। ਰਾਖੀ ਬਿਰਲਾ ਨੇ 26,48,636.94 ਰੁਪਏ ਦੀ ਚੱਲ ਜਾਇਦਾਦ ਐਲਾਨੀ ਹੈ, ਜਦ ਕਿ ਉਨ੍ਹਾਂ ਦੇ ਪਤੀ ਕੋਲ 12,03,722.68 ਰੁਪਏ ਦੀ ਚੱਲ ਜਾਇਦਾਦ ਹੈ। ਉਨ੍ਹਾਂ ਕੋਲ ਜ਼ਮੀਨ ਅਤੇ ਰਿਹਾਇਸ਼ੀ ਇਮਾਰਤ ਨਹੀਂ ਹੈ।

ਇਹ ਵੀ ਪੜ੍ਹੋ- ਕਿਰਾਏਦਾਰ ਨੇ ਖ਼ਾਲੀ ਕੀਤਾ ਮਕਾਨ, ਮਾਲਕ ਨੇ 6 ਮਹੀਨੇ ਬਾਅਦ ਕਮਰਾ ਖੋਲ੍ਹਿਆ ਤਾਂ ਪੈਰਾਂ ਹੇਠੋਂ ਨਿਕਲ ਗਈ ਜ਼ਮੀਨ


author

Rakesh

Content Editor

Related News