ਦੋਸਤ ਦੇ ਵਿਆਹ ਤੋਂ ਆ ਰਹੇ ਨੌਜਵਾਨਾਂ ਦੀ ਜੀਪ ਦਰੱਖਤ ਨਾਲ ਟਕਰਾਈ, 5 ਦੀ ਮੌਤ
Wednesday, Jul 10, 2024 - 01:13 PM (IST)

ਨਰਮਦਾਪੁਰਮ (ਵਾਰਤਾ)- ਮੱਧ ਪ੍ਰਦੇਸ਼ ਦੇ ਨਰਮਦਾਪੁਰਮ ਜ਼ਿਲ੍ਹੇ ਦੇ ਪਿਪਰੀਆ ਥਾਣਾ ਖੇਤਰ 'ਚ ਵਿਆਹ ਸਮਾਰੋਹ ਤੋਂ ਪਰਤ ਰਹੀ ਇਕ ਜੀਪ ਬੇਕਾਬੂ ਹੋ ਕੇ ਦਰੱਖਤ ਨਾਲ ਟਕਰਾ ਗਈ। ਇਸ ਹਾਦਸੇ 'ਚ 5 ਲੋਕਾਂ ਦੀ ਮੌਤ ਹੋ ਗਈ ਅਤੇ 6 ਹੋਰ ਜ਼ਖ਼ਮੀ ਹੋ ਗਏ। ਜੀਪ 'ਚ ਕੁੱਲ 11 ਲੋਕ ਸਵਾਰ ਸਨ। ਪੁਲਸ ਸੂਤਰਾਂ ਅਨੁਸਾਰ ਜੀਪ ਸਵਾਰ ਸਾਰੇ ਨੌਜਵਾਨ ਆਪਣੇ ਇਕ ਦੋਸਤ ਦੇ ਵਿਆਹ 'ਚ ਗਏ ਸਨ। ਉੱਥੋਂ ਪਿਪਰੀਆ ਪਰਤਦੇ ਸਮੇਂ ਉਨ੍ਹਾਂ ਦੀ ਜੀਪ ਮੰਗਲਵਾਰ ਦੇਰ ਰਾਤ ਪਚਲਾਵਰਾ ਪਿੰਡ ਕੋਲ ਬਰੇਲੀ ਰੋਡ 'ਤੇ ਬੇਕਾਬੂ ਹੋ ਕੇ ਇਕ ਦਰੱਖਤ ਨਾਲ ਟਕਰਾ ਗਈ।
ਹਾਦਸੇ 'ਚ 5 ਨੌਜਵਾਨਾਂ ਦੀ ਮੌਤ ਹੋ ਗਈ ਅਤੇ 6 ਹੋਰ ਜ਼ਖ਼ਮੀ ਹੋ ਗਏ। ਜ਼ਖ਼ਮੀਆਂ 'ਚ ਕੁਝ ਨੂੰ ਪਿਪਰੀਆ ਅਤੇ ਕੁਝ ਨੂੰ ਨਰਮਦਾਪੁਰਮ ਜ਼ਿਲ੍ਹਾ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ। ਮ੍ਰਿਤਕਾਂ ਦੀ ਪਛਾਣ ਅਮਨ ਮਾਲਵੀਏ (21), ਮਯੰਕ ਚੌਰਸੀਆ (22), ਸੋਵਿਤ ਰਾਜਪੂਤ (20), ਪ੍ਰਦੁਮਯ ਅਗਰਵਾਲ (22) ਅਤੇ ਸ਼੍ਰੇਯਾਂਸ਼ ਜੈਨ (23) ਵਜੋਂ ਹੋਈ ਹੈ। ਪੁਲਸ ਮਾਮਲੇ 'ਚ ਮਾਮਲਾ ਦਰਜ ਕਰ ਕੇ ਜਾਂਚ ਕਰ ਰਹੀ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e