ਅਜਿਹਾ ਘਰ ਜਿਸ ਦੀ ਰਸੋਈ ਹੈ ਮਿਆਂਮਾਰ 'ਚ ਅਤੇ ਬੈੱਡਰੂਮ ਹੈ ਭਾਰਤ 'ਚ (ਤਸਵੀਰਾਂ)

09/29/2017 3:39:02 PM

ਮਿਆਂਮਾਰ/ਲਾਂਗਵਾ,(ਏਜੰਸੀ)— ਭਾਰਤ ਅਤੇ ਮਿਆਂਮਾਰ ਦੀ ਸਰਹੱਦ 'ਤੇ ਵੱਸੇ ਇਸ ਇਲਾਕੇ ਬਾਰੇ ਜਾਣ ਕੇ ਸਭ ਹੈਰਾਨ ਹੁੰਦੇ ਹਨ। ਬਹੁਤ ਸਾਰੇ ਲੋਕਾਂ ਦੇ ਘਰਾਂ 'ਚੋਂ ਦੋਹਾਂ ਦੇਸ਼ਾਂ ਦੀ ਸਰਹੱਦ ਨਿਕਲਦੀ ਹੈ। ਲਾਂਗਵਾ ਪਿੰਡ ਦੇ ਮੁਖੀ ਦੇ ਘਰ ਦੀ ਰਸੋਈ ਮਿਆਂਮਾਰ 'ਚ ਹੈ ਅਤੇ ਬੈੱਡਰੂਮ ਭਾਰਤ 'ਚ ਹੈ। ਨਾਗਾਲੈਂਡ 'ਚ ਕੁੱਲ 11 ਜ਼ਿਲੇ ਹਨ, ਜਿਨ੍ਹਾਂ 'ਚੋਂ ਇਕ ਹੈ ਮੋਨ। ਇਹ ਜ਼ਿਲਾ ਸੁਦੂਰ ਦੇ ਉੱਤਰੀ-ਪੂਰਬੀ ਇਲਾਕੇ 'ਚ ਵੱਸਿਆ ਹੈ ਅਤੇ ਜ਼ਿਲੇ 'ਚ ਇਕ ਪਿੰਡ ਹੈ ਜਿਸ ਦਾ ਨਾਂ ਲਾਂਗਵਾ ਹੈ। ਪਿੰਡ 'ਚ ਪੁਰਾਣੇ ਸਮਿਆਂ ਵਾਂਗ ਵੱਡੇ ਅਤੇ ਘਾਹ-ਫੂਸ ਵਾਲੀਆਂ ਛੱਤਾਂ ਵਾਲੇ ਘਰ ਹਨ। ਇਹ ਪਿੰਡ ਮੋਨ ਸ਼ਹਿਰ ਤੋਂ 42 ਕਿਲੋਮੀਟਰ ਤੋਂ ਦੂਰ ਮਿਆਂਮਾਰ ਦੀ ਸਰਹੱਦ 'ਤੇ ਹੈ। 

PunjabKesari
ਅਜਿਹਾ ਹੈ ਪਿੰਡ ਦਾ ਮਾਹੌਲ—
ਪਿੰਡ ਦੇ ਮੁਖੀ ਦੇ ਘਰ ਦੀ ਰਸੋਈ ਮਿਆਂਮਾਰ ਅਤੇ ਬੈੱਡਰੂਮ ਭਾਰਤ 'ਚ ਹੈ, ਇਸ ਲਈ ਇਹ ਬਹੁਤ ਖਾਸ ਹੈ। ਸਰਹੱਦ ਦੇ ਦੋਹਾਂ ਪਾਸਿਆਂ ਦੇ ਰਹਿਣ ਵਾਲੇ ਲੋਕ ਖੇਤਾਂ 'ਚ ਮਿਲ-ਜੁਲ ਕੇ ਕੰਮ ਕਰਦੇ ਹਨ। ਨਾਗਾਲੈਂਡ 'ਚ ਰਹਿਣ ਵਾਲੀਆਂ 16 ਤੋਂ ਵਧੇਰੇ ਜਨਜਾਤੀਆਂ 'ਚੋਂ ਕੋਂਆਕ ਸਭ ਤੋਂ ਵੱਡੀ ਜਨਜਾਤੀ ਹੈ। ਇਸ ਜਨਜਾਤੀ ਦੇ ਲੋਕ ਤਿੱਬਤੀ-ਮਿਆਂਮਾਰੀ ਬੋਲੀ ਬੋਲਦੇ ਹਨ ਪਰ ਵੱਖ-ਵੱਖ ਪਿੰਡਾਂ 'ਚ ਇਸ 'ਚ ਥੋੜਾ-ਬਹੁਤ ਬਦਲਾਅ ਆ ਜਾਂਦਾ ਹੈ। ਇੱਥੋਂ ਦੇ ਲੋਕ ਬਿਨਾ ਕਿਸੇ ਰੋਕ-ਟੋਕ ਦੇ ਇਕ ਦੂਜੇ ਦੇ ਦੇਸ਼ 'ਚ ਆ ਸਕਦੇ ਹਨ ਅਤੇ ਇਸ ਲਈ ਉਨ੍ਹਾਂ ਨੂੰ ਕਿਸੇ ਵੀਜ਼ੇ ਦੀ ਜ਼ਰੂਰਤ ਨਹੀਂ। ਇਸ ਪਿੰਡ ਦੇ ਲੋਕਾਂ ਕੋਲ ਦੋਹਾਂ ਦੇਸ਼ਾਂ ਦੀ ਨਾਗਰਿਕਤਾ ਹੈ। ਇਹ ਲੋਕ ਭਾਵਨਾਤਮਕ ਰੂਪ 'ਚ ਇਕ-ਦੂਜੇ ਨਾਲ ਜੁੜੇ ਹੋਏ ਹਨ।

PunjabKesari
ਮੁਖੀ ਦੀਆਂ 60 ਪਤਨੀਆਂ 
'ਦਿ ਅੰਘ' ਕੋਂਯਾਕ ਨਾਗਾ ਦੇ ਵੰਸ਼ ਦਾ ਮੁਖੀ ਜਾਂ ਰਾਜਾ ਹੁੰਦਾ ਹੈ। ਇੱਥੇ ਦੀ ਖਾਸ ਗੱਲ ਹੈ ਕਿ ਇੱਥੋਂ ਦੇ ਮੁਖੀ ਦੀਆਂ 60 ਪਤਨੀਆਂ ਅਤੇ ਉਹ ਲਗਭਗ 70 ਪਿੰਡਾਂ 'ਤੇ ਰਾਜ ਕਰਦਾ ਹੈ। ਇਹ ਪਿੰਡ ਭਾਰਤ 'ਚ ਅਰੁਣਾਚਲ ਪ੍ਰਦੇਸ਼ ਅਤੇ ਮਿਆਂਮਾਰ ਤਕ ਫੈਲੇ ਹੋਏ ਹਨ। ਮੁਖੀ ਦਾ ਬੇਟਾ ਮਿਆਂਮਾਰ ਦੀ ਫੌਜ 'ਚ ਭਰਤੀ ਹੈ। 

PunjabKesari
ਕੀ ਹੈ ਕੋਂਯਾਕ ਜਾਤੀ—
ਨਾਗਾਲੈਂਡ 'ਚ ਰਹਿਣ ਵਾਲੀਆਂ 16 ਵਧੇਰੇ ਜਾਤੀਆਂ ਕੋਂਯਾਕ ਹਨ। ਇਹ ਲੋਕ ਤਿੱਬਤੀ-ਮਿਆਂਮਾਰੀ ਬੋਲੀ ਬੋਲਦੇ ਹਨ। ਨਗਾ ਅਤੇ ਆਸਾਮੀ ਸਾਂਝੀ ਭਾਸ਼ਾ ਨੂੰ ਨਗਾਮੀਜ ਕਹਿੰਦੇ ਹਨ।


Related News