ਬੈੱਡਰੂਮ ਅੰਦਰ ਲੱਖਾਂ ਮਧੂ-ਮੱਖੀਆਂ ਦਾ ਛੱਤਾ, ਵੇਖ ਕੰਬ ਗਿਆ ਹਰ ਕੋਈ, ਵੀਡੀਓ

Saturday, Jun 29, 2024 - 08:16 PM (IST)

ਬੈੱਡਰੂਮ ਅੰਦਰ ਲੱਖਾਂ ਮਧੂ-ਮੱਖੀਆਂ ਦਾ ਛੱਤਾ, ਵੇਖ ਕੰਬ ਗਿਆ ਹਰ ਕੋਈ, ਵੀਡੀਓ

ਜਲੰਧਰ, ਮਧੂ-ਮੱਖੀਆਂ ਦਾ ਕੋਈ ਭਰੋਸਾ ਨਹੀਂ ਹੁੰਦਾ ਕਿ ਉਹ ਕਦੋਂ ਕਿਥੇ ਆਪਣਾ ਘਰ ਵਸਾ ਲੈਣ। ਉਂਝ ਆਮ ਤੌਰ 'ਤੇ ਮਧੂ-ਮੱਖੀਆਂ ਦੇ ਛੱਤੇ ਸਿਰਫ ਦਰੱਖਤਾਂ 'ਤੇ ਹੀ ਦੇਖਣ ਨੂੰ ਮਿਲਦੇ ਹਨ ਪਰ ਕਈ ਵਾਰ ਇਹ ਮਧੂ-ਮੱਖੀਆਂ ਲੋਕਾਂ ਦੇ ਘਰਾਂ ਦੀਆਂ ਕੰਧਾਂ 'ਤੇ ਵੀ ਆਪਣਾ ਕਬਜ਼ਾ ਕਰ ਲੈਂਦੀਆਂ ਹਨ ਅਤੇ ਅਜਿਹੀ ਸਥਿਤੀ 'ਚ ਲੋਕਾਂ ਲਈ ਇਹ ਬਹੁਤ ਮੁਸ਼ਕਿਲ ਹੋ ਜਾਂਦਾ ਹੈ, ਕਿਉਂਕਿ ਮਧੂ-ਮੱਖੀਆਂ ਦੇ ਛੱਤੇ ਨਾਲ ਛੇੜਛਾੜ ਕਰਨਾ ਬਹੁਤ ਖਤਰਨਾਕ ਹੁੰਦਾ ਹੈ। ਸਿੱਧੇ ਤੌਰ 'ਤੇ ਛੇੜਖਾਨੀ ਦਾ ਮਤਲਬ ਹੁੰਦਾ ਹੈ ਕਿ ਆਪਣੀ ਜਾਨ ਖ਼ਤਰੇ ਵਿੱਚ ਪਾਉਣਾ। ਫਿਲਹਾਲ ਸੋਸ਼ਲ ਮੀਡੀਆ 'ਤੇ ਇਸ ਨਾਲ ਜੁੜੀ ਇਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਨੂੰ ਦੇਖ ਕੇ ਸ਼ਾਇਦ ਤੁਸੀਂ ਵੀ ਇਕ ਪਲ ਲਈ ਸ਼ਾਇਦ ਕੰਬ ਜਾਓਗੇ।

PunjabKesari

ਦਰਅਸਲ, ਸਕਾਟਲੈਂਡ ਦੇ ਇੱਕ ਘਰ ਵਿੱਚ ਮੱਖੀਆਂ ਦੀ ਇੱਕ ਵੱਡੀ ਬਸਤੀ ਮਿਲੀ ਹੈ। ਇਹ ਦਾਅਵਾ ਕੀਤਾ ਜਾ ਰਿਹਾ ਹੈ ਘਰ ਅੰਦਰ ਮਿਲੀ ਬਸਤੀ ਵਿੱਚ ਕਰੀਬ 1 ਲੱਖ 80 ਹਜ਼ਾਰ ਮਧੂ-ਮੱਖੀਆਂ ਹਨ। ਮੰਨਿਆ ਜਾਂਦਾ ਹੈ ਕਿ ਮਧੂ-ਮੱਖੀਆਂ ਕਈ ਸਾਲਾਂ ਤੋਂ ਬੈੱਡਰੂਮ ਦੀ ਛੱਤ 'ਤੇ ਰਹਿ ਰਹੀਆਂ ਸਨ। ਇਕ ਮੀਡੀਆ ਰਿਪੋਰਟ ਦੇ ਅਨੁਸਾਰ, ਘਰ ਦੇ ਮਾਲਕ ਦੇ ਪੋਤੇ-ਪੋਤੀਆਂ ਨੇ ਰਾਤ ਨੂੰ ਕੁਝ ਗੂੰਜਣ ਦੀ ਆਵਾਜ਼ ਸੁਣੀ ਸੀ, ਜਿਸ ਤੋਂ ਬਾਅਦ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਘਰ ਵਿੱਚ ਮਧੂ-ਮੱਖੀਆਂ ਦੀਆਂ ਤਿੰਨ ਕਾਲੋਨੀਆਂ ਬਣੀਆਂ ਹੋਈਆਂ ਸਨ, ਹਰ ਇੱਕ ਕਾਲੋਨੀ ਵਿੱਚ ਕਰੀਬ 60 ਹਜ਼ਾਰ ਮਧੂ-ਮੱਖੀਆਂ ਸਨ। 
ਵੀਡੀਓ 'ਚ ਤੁਸੀਂ ਦੇਖ ਸਕਦੇ ਹੋ ਕਿ ਘਰ ਦੀ ਛੱਤ 'ਤੇ ਕਿੰਨੀਆਂ ਮਧੂ-ਮੱਖੀਆਂ ਨੇ ਡੇਰਾ ਲਾਇਆ ਹੋਇਆ ਹੈ। ਰਿਪੋਰਟਾਂ ਦੇ ਅਨੁਸਾਰ, ਲੋਚ ਨੇਸ ਹਨੀ ਕੰਪਨੀ ਦੇ ਮਧੂ-ਮੱਖੀ ਪਾਲਕ ਐਂਡਰਿਊ ਕਾਰਡ ਨੂੰ ਮਧੂ-ਮੱਖੀਆਂ ਨੂੰ ਅਸਥਾਈ ਛੱਤੇ 'ਤੇ ਤਬਦੀਲ ਕਰਨ ਲਈ ਸੱਦਿਆ ਗਿਆ ਹੈ। ਐਂਡਰਿਊ ਦਾ ਮੰਨਣਾ ਹੈ ਕਿ ਇਨ੍ਹਾਂ ਮਧੂ-ਮੱਖੀਆਂ ਦੀ ਇੱਕ ਕਾਲੋਨੀਆਂ ਲਗਭਗ ਸੱਤ ਸਾਲ ਪੁਰਾਣੀ ਹੈ, ਜਦੋਂ ਕਿ ਬਾਕੀ ਦੋ ਕਲੋਨੀਆਂ ਹਾਲ ਹੀ ਦੇ ਮਹੀਨਿਆਂ ਵਿੱਚ ਬਣੀਆਂ ਸਨ। ਉਸ ਦਾ ਕਹਿਣਾ ਹੈ ਕਿ ਉਸ ਨੇ ਪਹਿਲਾਂ ਕਦੇ ਵੀ ਇਕ ਥਾਂ 'ਤੇ ਇੰਨੀਆਂ ਮਧੂ-ਮੱਖੀਆਂ ਨਹੀਂ ਦੇਖੀਆਂ ਗਈਆਂ। ਉਸ ਦਾ ਕਹਿਣਾ ਹੈ ਕਿ ਆਮ ਤੌਰ ’ਤੇ ਇੱਕ ਕਲੋਨੀ ਵਿੱਚ ਵੱਧ ਤੋਂ ਵੱਧ 50 ਹਜ਼ਾਰ ਮਧੂ-ਮੱਖੀਆਂ ਹੁੰਦੀਆਂ ਹਨ ਪਰ ਇੱਥੇ ਇੱਕ ਕਲੋਨੀ ਵਿੱਚ 60 ਹਜ਼ਾਰ ਦੇ ਕਰੀਬ ਮਧੂ-ਮੱਖੀਆਂ ਮੌਜੂਦ ਹਨ।
 

 
 
 
 
 
 
 
 
 
 
 
 
 
 
 
 

A post shared by Loch Ness Honey Company (@lochnesshoney)

ਉਨ੍ਹਾਂ ਅੱਗੇ ਦੱਸਿਆ ਕਿ ਥਰਮਲ ਇਮੇਜਿੰਗ ਕੈਮਰੇ ਦੀ ਮਦਦ ਨਾਲ ਉਨ੍ਹਾਂ ਨੇ ਮਧੂ-ਮੱਖੀਆਂ ਦੀ ਸਹੀ ਸਥਿਤੀ ਦਾ ਪਤਾ ਲਗਾਇਆ ਹੈ।ਮਧੂ-ਮੱਖੀਆਂ ਦੇ ਸਾਰੇ ਛੱਤੇ ਕੰਧ ਜਾਂ ਛੱਤ ਦੇ ਅੰਦਰ ਲੁਕੇ ਹੋਏ ਸਨ। ਅਜਿਹੀ ਹਾਲਤ ਵਿੱਚ ਉਹ ਨਜ਼ਰ ਨਹੀਂ ਆ ਰਹੇ ਸਨ ਪਰ ਉਨ੍ਹਾਂ ਦੀ ਗੂੰਜ ਸਾਫ਼ ਸੁਣੀ ਜਾ ਸਕਦੀ ਸੀ।
 


author

DILSHER

Content Editor

Related News