ਦਿੱਲੀ ਪੁਲਸ ਦੇ ਇਕ ਹੈੱਡ ਕਾਂਸਟੇਬਲ ਦੀ ਕੋਰੋਨਾ ਨਾਲ ਹੋਈ ਮੌਤ
Monday, Jun 22, 2020 - 12:45 AM (IST)
ਨਵੀਂ ਦਿੱਲੀ- ਦਿੱਲੀ ਪੁਲਸ ਦੇ 47 ਸਾਲਾ ਇਕ ਹੈੱਡ ਕਾਂਸਟੇਬਲ ਦੀ ਐਤਵਾਰ ਨੂੰ ਕੋਵਿਡ-19 ਦੇ ਕਾਰਨ ਮੌਤ ਹੋ ਗਈ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਲਲਿਤ ਕੁਮਾਰ ਦਿੱਲੀ ਹਥਿਆਰਬੰਦ ਪੁਲਸ (ਡੀ. ਏ. ਪੀ.) ਦੀ ਚੌਥੀ ਬਟਾਲੀਅਨ 'ਚ ਸੀ। ਇਕ ਸੀਨੀਅਰ ਪੁਲਸ ਅਧਿਕਾਰੀ ਨੇ ਦੱਸਿਆ ਕਿ ਵਾਇਰਸ ਦੇ ਹੱਲਕੇ ਲੱਛਣ ਤੋਂ ਬਾਅਦ ਜੀ. ਟੀ. ਬੀ. ਹਸਪਤਾਲ 'ਚ ਬੁੱਧਵਾਰ ਨੂੰ ਹੈੱਡ ਕਾਂਸਟੇਬਲ ਦੀ ਕੋਵਿਡ-19 ਜਾਂਚ ਕੀਤੀ ਗਈ ਸੀ। ਅਧਿਕਾਰੀ ਨੇ ਦੱਸਿਆ ਕਿ ਸ਼ਨੀਵਾਰ ਨੂੰ ਰਿਪੋਰਟ ਆਉਣ 'ਤੇ ਕੁਮਾਰ ਨੂੰ ਪਾਜ਼ੇਟਿਵ ਪਾਇਆ ਗਿਆ ਤੇ ਉਸ ਨੂੰ ਉਸੇ ਦਿਨ ਪੰਚਸ਼ੀਲ ਹਸਪਤਾਲ ਲਿਆਂਦਾ ਗਿਆ। ਜਦੋਂ ਬੁਖਾਰ ਤੇ ਸਾਹ ਦੀ ਹਾਲਤ 'ਚ ਉਸਦੀ ਸਿਹਤ ਵਿਗੜ ਗਈ ਸੀ ਤਾਂ ਅਗਲੇ ਦਿਨ ਹਸਪਤਾਲ 'ਚ ਉਸਦੀ ਮੌਤ ਹੋ ਗਈ। ਹੁਣ ਤੱਕ ਕੋਵਿਡ-19 ਦੇ ਕਾਰਨ ਦਿੱਲੀ ਪੁਲਸ ਦੇ 9 ਜਵਾਨਾਂ ਦੀ ਮੌਤ ਹੋ ਚੁੱਕੀ ਹੈ ਤੇ 800 ਤੋਂ ਜ਼ਿਆਦਾ ਜਵਾਨ ਵਾਇਰਸ ਨਾਲ ਪਾਜ਼ੇਟਿਵ ਹੋਏ ਹਨ। ਦਿੱਲੀ ਪੁਲਸ ਦੇ 200 ਤੋਂ ਜ਼ਿਆਦਾ ਜਵਾਨ ਕੋਰੋਨਾ ਤੋਂ ਹੁਣ ਤੱਕ ਠੀਕ ਹੋ ਚੁੱਕੇ ਹਨ।