ਜੰਮੂ-ਕਸ਼ਮੀਰ: ਰਾਜੌਰੀ ’ਚ ਵਾਪਰਿਆ ਬੱਸ ਹਾਦਸਾ, ਬਜ਼ੁਰਗ ਯਾਤਰੀ ਦੀ ਮੌਤ

Monday, Mar 28, 2022 - 03:05 PM (IST)

ਜੰਮੂ-ਕਸ਼ਮੀਰ: ਰਾਜੌਰੀ ’ਚ ਵਾਪਰਿਆ ਬੱਸ ਹਾਦਸਾ, ਬਜ਼ੁਰਗ ਯਾਤਰੀ ਦੀ ਮੌਤ

ਜੰਮੂ (ਭਾਸ਼ਾ)– ਜੰਮੂ-ਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ ’ਚ ਸੋਮਵਾਰ ਨੂੰ ਇਕ ਬੱਸ ਸੜਕ ਤੋਂ ਫਿਸਲ ਕੇ ਖੱਡ ’ਚ ਡਿੱਗ ਗਈ, ਜਿਸ ਕਾਰਨ 65 ਸਾਲਾ ਇਕ ਯਾਤਰੀ ਦੀ ਮੌਤ ਹੋ ਗਈ ਅਤੇ ਕਈ ਹੋਰ ਜ਼ਖਮੀ ਹੋ ਗਏ। ਅਧਿਕਾਰੀਆਂ ਨੇ ਦੱਸਿਆ ਕਿ ਬੱਸ ’ਚ 50 ਲੋਕ ਸਵਾਰ ਸਨ। ਬੱਸ ਪੁਖਰਨੀ ਪਿੰਡ ਤੋਂ ਨੌਸ਼ਹਿਰਾ ਜਾ ਰਹੀ ਸੀ। ਹਾਦਸਾ ਸਵੇਰੇ ਕਰੀਬ 10 ਵਜੇ ਲਾਮ ਨੇੜੇ ਦੇਬੱਟਾ ’ਚ ਵਾਪਰਿਆ। ਉਨ੍ਹਾਂ ਨੇ ਦੱਸਿਆ ਸਥਾਨਕ ਲੋਕਾਂ, ਫ਼ੌਜ ਅਤੇ ਪੁਲਸ ਕਰਮੀਆਂ ਨੇ ਮਿਲ ਕੇ ਗੰਭੀਰ ਰੂਪ ਨਾਲ ਜ਼ਖਮੀ 9 ਲੋਕਾਂ ਨੂੰ ਹਸਪਤਾਲ ਹਸਪਤਾਲ ਪਹੁੰਚਾਇਆ ਗਿਆ ਹੈ, ਜਿਨ੍ਹਾਂ ’ਚੋਂ ਪੁਖਰਨੀ ਪਿੰਡ ਦੇ ਬਿਲਾਲ ਹੁਸੈਨ ਨੇ ਦਮ ਤੋੜ ਦਿੱਤਾ। 

ਮਾਮੂਲੀ ਰੂਪ ਨਾਲ ਜ਼ਖਮੀ ਕਈ ਹੋਰ ਲੋਕਾਂ ਨੂੰ ਮੁੱਢਲੇ ਇਲਾਜ ਮਗਰੋਂ ਛੁੱਟੀ ਦੇ ਦਿੱਤੀ ਗਈ। ਰੱਖਿਆ ਵਿਭਾਗ ਦੇ ਇਕ ਬੁਲਾਰੇ ਨੇ ਦੱਸਿਆ ਕਿ ਰਾਸ਼ਟਰੀ ਰਾਈਫਲਜ਼ ਦੇ ਕਰਮੀਆਂ ਨੇ ਬਚਾਅ ਮੁਹਿੰਮ ’ਚ ਮਦਦ ਕੀਤੀ। ਬੁਲਾਰੇ ਨੇ ਕਿਹਾ ਕਿ ਰਾਸ਼ਟਰੀ ਰਾਈਫਲਜ਼ ਦੇ ਫ਼ੌਜੀ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾਂ ਖੜ੍ਹੀਆਂ ਢਲਾਣਾਂ ’ਤੇ ਗਏ ਅਤੇ ਗੰਭੀਰ ਰੂਪ ਨਾਲ ਜ਼ਖਮੀ ਯਾਤਰੀਆਂ ਨੂੰ ਉੱਥੋਂ ਕੱਢਿਆ। ਜ਼ਖਮੀਆਂ ਨੂੰ ਫ਼ੌਜੀ ਵਾਹਨਾਂ ’ਚ ਫ਼ੌਜ ਵਲੋਂ ਮੁੱਢਲਾ ਇਲਾਜ ਦੇਣ ਮਗਰੋਂ ਨੌਸ਼ਹਿਰਾ ਦੇ ਹਸਪਤਾਲ ਲਿਜਾਇਆ ਗਿਆ।


author

Tanu

Content Editor

Related News