ਛੱਠ ਵਰਤ ਰੱਖਣ ਵਾਲਿਆਂ ਨੂੰ ਸੌਗਾਤ, ਦਿੱਲੀ ’ਚ ਸਵੇਰੇ 4.30 ਵਜੇ ਤੋਂ ਸ਼ੁਰੂ ਹੋਵੇਗਾ ਮੈਟਰੋ ਦਾ ਸੰਚਾਲਨ

Monday, Nov 16, 2026 - 03:40 AM (IST)

ਛੱਠ ਵਰਤ ਰੱਖਣ ਵਾਲਿਆਂ ਨੂੰ ਸੌਗਾਤ, ਦਿੱਲੀ ’ਚ ਸਵੇਰੇ 4.30 ਵਜੇ ਤੋਂ ਸ਼ੁਰੂ ਹੋਵੇਗਾ ਮੈਟਰੋ ਦਾ ਸੰਚਾਲਨ

ਨਵੀਂ ਦਿੱਲੀ (ਇੰਟ.) : ਛੱਠ ਪੂਜਾ ਦੌਰਾਨ ‘ਊਸ਼ਾ ਅਰਘ’ ਦੇਣ ਲਈ ਜਾਣ ਵਾਲੇ ਸ਼ਰਧਾਲੂਆਂ ਦੀ ਸਹੂਲਤ ਲਈ 16 ਨਵੰਬਰ ਨੂੰ ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ (ਡੀ. ਐੱਮ. ਆਰ. ਸੀ.) ਆਪਣੇ ਨੈੱਟਵਰਕ ਦੇ ਸਾਰੇ ਟਰਮੀਨਲ ਸਟੇਸ਼ਨਾਂ ਤੋਂ ਮੈਟਰੋ ਸੇਵਾਵਾਂ ਸਵੇਰੇ 06:00 ਵਜੇ ਦੀ ਬਜਾਏ ਸਵੇਰੇ 04:30 ਵਜੇ ਤੋਂ ਸ਼ੁਰੂ ਕਰੇਗਾ। 

ਇਹ ਵੀ ਪੜ੍ਹੋ : ਮੁੰਬਈ ਦੇ ਛੱਤਰਪਤੀ ਸ਼ਿਵਾਜੀ ਮਹਾਰਾਜ ਰੇਲਵੇ ਸਟੇਸ਼ਨ ’ਤੇ ਬੰਬ ਦੀ ਧਮਕੀ, ਪਈਆਂ ਭਾਜੜਾਂ

ਆਮ ਦਿਨਾਂ ਦੇ ਮੁਕਾਬਲੇ ਡੇਢ ਘੰਟਾ ਪਹਿਲਾਂ ਸ਼ੁਰੂ ਹੋਣ ਵਾਲੀਆਂ ਮੈਟਰੋ ਸੇਵਾਵਾਂ ਸਾਰੀਆਂ ਲਾਈਨਾਂ ’ਤੇ ਸ਼ੁਰੂਆਤੀ ਸਮੇਂ ਦੌਰਾਨ 15 ਮਿੰਟ ਦੇ ਵਕਫੇ ’ਤੇ ਉਪਲਬਧ ਰਹਿਣਗੀਆਂ। ਇਸ ਤੋਂ ਬਾਅਦ ਰੇਲ ਗੱਡੀਆਂ ਦਾ ਸੰਚਾਲਨ ਦਿਨ ਦੀ ਨਿਰਧਾਰਤ ਸਮਾਂ-ਸਾਰਣੀ ਅਨੁਸਾਰ ਹੋਵੇਗਾ। ਟਰਾਂਸਪੋਰਟ ਮੰਤਰੀ ਪੰਕਜ ਕੁਮਾਰ ਨੇ ਇਹ ਐਲਾਨ ਕੀਤਾ। ਡੀ. ਐੱਮ. ਆਰ. ਸੀ. ਨੇ ‘ਐਕਸ’ ’ਤੇ ਇਕ ਪੋਸਟ ’ਚ ਦੱਸਿਆ ਕਿ ਸੋਮਵਾਰ ਲਈ ਇਹ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

 


author

Sandeep Kumar

Content Editor

Related News