15 ਸਾਲ ਦੀ ਨਾਬਾਲਗ ਲੜਕੀ ਨੇ ਦਿੱਤਾ ਬੱਚੇ ਨੂੰ ਜਨਮ, ਫੈਲੀ ਸਨਸਨੀ

Tuesday, Apr 03, 2018 - 04:10 PM (IST)

15 ਸਾਲ ਦੀ ਨਾਬਾਲਗ ਲੜਕੀ ਨੇ ਦਿੱਤਾ ਬੱਚੇ ਨੂੰ ਜਨਮ, ਫੈਲੀ ਸਨਸਨੀ

ਪਧਰ—ਮੰਡੀ ਦੇ ਦਰੰਗ ਵਿਧਾਨ ਸਭਾ ਖੇਤਰ ਦੇ ਪਧਰ 'ਚ ਇਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ 15 ਸਾਲ ਦੀ ਨਾਬਾਲਗ ਲੜਕੀ ਨੇ ਇਕ ਬੱਚੇ ਨੂੰ ਜਨਮ ਦਿੱਤਾ ਹੈ। ਜਾਣਕਾਰੀ ਦੇ ਮੁਤਾਬਕ 27 ਮਾਰਚ ਨੂੰ ਇਕ ਲੜਕੀ ਨੇ ਪਧਰ ਸਿਵਿਲ ਹਸਪਤਾਲ 'ਚ ਇਕ ਬੱਚੇ ਨੂੰ ਜਨਮ ਦਿੱਤਾ ਸੀ, ਜਿਸ ਦੇ ਬਾਰੇ 'ਚ ਜਦੋਂ ਐਮ.ਓ ਪਧਰ ਨੇ ਬੱਚੇ ਦੇ ਮਾਤਾ-ਪਿਤਾ ਦਾ ਰਿਕਾਰਡ ਮੰਗਿਆ ਤਾਂ ਇਨ੍ਹਾਂ ਦੇ ਆਧਾਰ ਕਾਰਡ 'ਚ ਦੋਵੇਂ ਮਾਤਾ-ਪਿਤਾ ਨਾਬਾਲਗ ਪਾਏ ਗਏ। ਆਧਾਰ ਕਾਰਡ ਦੇ ਮੁਤਾਬਕ ਲੜਕਾ ਕੇਵਲ 11 ਸਾਲ ਦਾ ਹੈ ਅਤੇ ਲੜਕੀ ਪਧਰ ਉਪਮੰਡਲ ਤੋਂ ਹੈ। ਜਿਸਦੀ ਉਮਰ 15 ਸਾਲ ਹੈ।
ਦੱਸਿਆ ਜਾ ਰਿਹਾ ਹੈ ਕਿ ਲੜਕੀ ਕਿਤੇ ਆਪਣੇ ਰਿਸ਼ਤੇਦਾਰ ਦੇ ਕੋਲ ਰਹਿੰਦੀ ਸੀ ਅਤੇ ਉਨ੍ਹਾਂ ਦੋਵਾਂ ਨੇ ਭੱਜ ਕੇ ਵਿਆਹ ਕਰ ਲਿਆ ਸੀ, ਜਿਸ ਦੇ ਬਾਅਦ ਲੜਕੀ ਨੂੰ 25 ਮਾਰਚ ਨੂੰ ਪੇਟ 'ਚ ਦਰਦ ਹੋਇਆ ਤਾਂ ਉਸ ਨੂੰ ਲੜਕਾ ਹਸਪਤਾਲ ਲੈ ਆਇਆ ਅਤੇ ਲੜਕੀ ਨੇ ਇਕ ਬੱਚੇ ਨੂੰ ਜਨਮ ਦਿੱਤਾ। ਜਦੋਂ ਰਿਕਾਰਡ ਮੰਗਿਆ ਗਿਆ ਤਾਂ ਉਨ੍ਹਾਂ ਦੇ ਆਧਾਰ ਦੇ ਮੁਤਾਬਕ ਦੋਵੇ ਨਾਬਾਲਗ ਸੀ. ਜਿਸ ਦੀ ਸ਼ਿਕਾਇਤ ਐਮ.ਓ ਨੇ ਪਧਰ ਥਾਣਾ 'ਚ ਦਰਜ ਕਰਵਾਈ ਹੈ। ਸਹਾਇਕ ਸਬ ਇੰਸਪੈਕਟਰ ਕੁਲਮੇਸ਼ ਸਿੰਘ ਪੁਲਸ ਥਾਣਾ ਪਧਰ ਇਸ ਮਾਮਲੇ ਦੀ ਜਾਂਚ ਕਰ ਰਹੇ ਹਨ।


Related News