ਡਰਾਈਵਰ ਸਾਵਧਾਨ! 95 ਡਰਾਈਵਿੰਗ ਲਾਇਸੈਂਸ ਰੱਦ, ਕੀ ਤੁਹਾਡੀ ਗੱਡੀ ਵੀ ਤੋੜ ਰਹੀ ਨਿਯਮ?
Monday, Mar 03, 2025 - 10:05 AM (IST)

ਨੈਸ਼ਨਲ ਡੈਸਕ- ਵੱਧਦੇ ਸੜਕ ਹਾਦਸਿਆਂ ਨੂੰ ਲੈ ਕੇ ਪ੍ਰਸ਼ਾਸਨ ਨੇ ਸਖ਼ਤ ਕਦਮ ਚੁੱਕਣਾ ਸ਼ੁਰੂ ਕਰ ਦਿੱਤਾ ਹੈ। ਹਾਦਸਿਆਂ 'ਚ ਲਗਾਤਾਰ ਵੱਧ ਰਹੀਆਂ ਮੌਤਾਂ ਅਤੇ ਜ਼ਖ਼ਮੀ ਹੋਣ ਵਾਲਿਆਂ ਦੀ ਗਿਣਤੀ ਨੂੰ ਵੇਖਦੇ ਹੋਏ ਵਿਭਾਗ ਨੇ ਲਾਪ੍ਰਵਾਹੀ ਨਾਲ ਵਾਹਨ ਚਲਾਉਣ ਵਾਲਿਆਂ ਖ਼ਿਲਾਫ਼ ਸ਼ਿਕੰਜਾ ਕੱਸ ਦਿੱਤਾ ਹੈ।
ਜ਼ਿਲ੍ਹੇ 'ਚ 95 ਡਰਾਈਵਿੰਗ ਲਾਇਸੈਂਸ ਰੱਦ
ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਜਨਵਰੀ ਮਹੀਨੇ 'ਚ ਕਰੀਬ 95 ਡਰਾਈਵਰਾਂ ਦੇ ਡਰਾਈਵਿੰਗ ਲਾਇਸੈਂਸ ਮੁਲਤਵੀ ਕੀਤੇ ਗਏ ਸਨ, ਜਿਨ੍ਹਾਂ ਦਾ ਵਾਹਨ ਓਵਰਸਪੀਡ ਖਤਰਨਾਕ ਤਰੀਕੇ ਨਾਲ ਚੱਲਣ ਜਾਂ ਓਵਰਲੋਡਿੰਗ ਕਾਰਨ ਫੜਿਆ ਗਿਆ ਸੀ। ਇਸ ਤੋਂ ਇਲਾਵਾ ਓਵਰਲੋਡਿੰਗ ਵਾਲੇ ਵਾਹਨਾਂ 'ਤੇ ਜੁਰਮਾਨਾ ਵੀ ਲਾਇਆ ਗਿਆ। ਵਿਭਾਗ ਨੇ ਆਵਾਜਾਈ ਨਿਯਮਾਂ ਦਾ ਉਲੰਘਣ ਕਰਨ ਵਾਲਿਆਂ ਖਿਲਾਫ ਮੁਹਿੰਮ ਚਲਾਈ, ਜਿਸ ਵਿਚ ਓਵਰਸਪੀਡ, ਖ਼ਤਰਨਾਕ ਤਰੀਕੇ ਨਾਲ ਵਾਹਨ ਚਲਾਉਣ ਅਤੇ ਓਵਰਲੋਡਿੰਗ ਕਰਨ ਵਾਲਿਆਂ 'ਤੇ ਕਾਰਵਾਈ ਕੀਤੀ ਗਈ।
ਜਨਵਰੀ 'ਚ ਸੜਕ ਹਾਦਿਆਂ ਦੀ ਗਿਣਤੀ ਵਧੀ
ਜਨਵਰੀ ਵਿਚ ਹੋਏ 39 ਸੜਕ ਹਾਦਸਿਆਂ ਵਿਚ ਦੋ ਔਰਤਾਂ ਸਮੇਤ 24 ਲੋਕਾਂ ਦੀ ਜਾਨ ਚਲੀ ਗਈ, ਜਦਕਿ ਇਕ ਔਰਤ ਸਮੇਤ 32 ਲੋਕ ਜ਼ਖ਼ਮੀ ਹੋਏ। ਇਹ ਹਾਦਸੇ ਖ਼ਾਸ ਤੌਰ 'ਤੇ ਚਾਰ ਖੇਤਰਾਂ- ਨਾਨੌਤਾ, ਸਰਸਾਵਾ, ਗੰਗੋਹ ਅਤੇ ਦੇਵਬੰਦ ਵਿਚ ਹੋਏ ਹਨ। ਵਿਭਾਗ ਨੇ ਇਨ੍ਹਾਂ ਹਾਦਸਿਆਂ 'ਤੇ ਸਖ਼ਤ ਨਜ਼ਰ ਰੱਖਦਿਆਂ ਕਾਰਵਾਈ ਕੀਤੀ ਹੈ ਅਤੇ ਨਿਯਮ ਤੋੜਨ ਵਾਲਿਆਂ ਖਿਲਾਫ਼ ਲਗਾਤਾਰ ਮੁਹਿੰਮ ਚਲਾਈ ਜਾ ਰਹੀ ਹੈ।
ਓਵਰਲੋਡਿੰਗ 'ਤੇ ਵੀ ਸਖ਼ਤ
ਜਨਵਰੀ ਵਿਚ 50 ਮਾਲ ਵਾਹਨ ਜਿਨ੍ਹਾਂ ਵਿਚ ਤਿੰਨ ਵਾਰ ਤੋਂ ਜ਼ਿਆਦਾ ਓਵਰਲੋਡਿੰਗ ਕੀਤੀ ਗਈ, ਉਨ੍ਹਾਂ ਦੇ ਪਰਮਿਟ ਰੱਦ ਕਰਨ ਦੀ ਸਿਫਾਰਸ਼ ਕੀਤੀ ਗਈ ਸੀ।