90 ਪਾਇਲਟਾਂ ਨੂੰ ਬੋਇੰਗ 737 ਮੈਕਸ ਉਡਾਉਣ ਤੋਂ ਰੋਕਿਆ, DGCA ਨੇ ਕਿਹਾ-ਮੁੜ ਤੋਂ ਸਿਖਲਾਈ ਲੈਣ ਦੀ ਜ਼ਰੂਰਤ
Wednesday, Apr 13, 2022 - 09:21 AM (IST)
ਨੈਸ਼ਨਲ ਡੈਸਕ: ਸ਼ਹਿਰੀ ਹਵਾਬਾਜ਼ੀ ਡਾਇਰੈਕਟੋਰੇਟ ਜਨਰਲ (ਡੀ.ਜੀ.ਸੀ.ਏ.) ਨੇ ਲਗਭਗ 90 ਪਾਇਲਟਾਂ ਨੂੰ ਬੋਇੰਗ 737 ਮੈਕਸ ਨੂੰ ਉਡਾਉਣ ਤੋਂ ਰੋਕ ਦਿੱਤਾ ਹੈ। ਇਨ੍ਹਾਂ ਪਾਇਲਟਾਂ ਨੂੰ ਇਕ ਵਾਰ ਫਿਰ ਤੋਂ ਸਿਖਲਾਈ ਲੈਣੀ ਪਵੇਗੀ। ਡੀ.ਜੀ.ਸੀ.ਏ. ਦੇ ਮਹਾਨਿਰਦੇਸ਼ਕ ਅਰੁਣ ਕੁਮਾਰ ਨੇ ਦੱਸਿਆ ਕਿ ਇਹ ਪਾਬੰਦੀ ਮੈਕਸ ਜਹਾਜ਼ਾਂ ਦੇ ਸੰਚਾਲਨ 'ਤੇ ਕੋਈ ਅਸਰ ਨਹੀਂ ਕਰਦੀ।
ਪੜ੍ਹੋ ਇਹ ਵੀ ਖ਼ਬਰ - ਗੜ੍ਹਦੀਵਾਲਾ: ਡੈਮ ’ਚ ਨਹਾਉਣ ਗਏ 4 ਨੌਜਵਾਨਾਂ ’ਚੋਂ 1 ਡੁੱਬਿਆ, ਪੁੱਤ ਦੀ ਲਾਸ਼ ਵੇਖ ਧਾਹਾਂ ਮਾਰ ਰੋਇਆ ਪਰਿਵਾਰ
ਅਰੁਣ ਕੁਮਾਰ ਨੇ ਕਿਹਾ ਕਿ 90 ਪਾਇਲਟਾਂ ਨੂੰ ਦੁਬਾਰਾ ਇਸ ਸਬੰਧੀ ਸਾਰੀ ਸਿਖਲਾਈ ਲੈਣੀ ਪਵੇਗੀ। ਦੂਜੇ ਪਾਸੇ ਸਪਾਈਸਜੈੱਟ ਦੇ ਬੁਲਾਰੇ ਨੇ ਕਿਹਾ ਕਿ ਸਪਾਈਸਜੈੱਟ ਇਸ ਸਮੇਂ 11 ਮੈਕਸ ਜਹਾਜ਼ਾਂ ਦਾ ਸੰਚਾਲਨ ਕਰਦੀ ਹੈ ਅਤੇ ਇਨ੍ਹਾਂ 11 ਜਹਾਜ਼ਾਂ ਨੂੰ ਚਲਾਉਣ ਲਈ ਲਗਭਗ 144 ਪਾਇਲਟਾਂ ਦੀ ਲੋੜ ਹੈ। ਮੈਕਸ 'ਤੇ 650 ਸਿਖਲਾਈ ਪ੍ਰਾਪਤ ਪਾਇਲਟਾਂ ਵਿੱਚੋਂ, 560 ਅਜੇ ਵੀ ਉਪਲਬਧ ਹਨ।