IIT ਬੰਬੇ ਦੇ ਵਿਦਿਆਰਥੀਆਂ ਨੂੰ ਮਿਲੀ ਇਕ-ਇਕ ਕਰੋੜ ਦੇ ਪੈਕੇਜ ਵਾਲੀ ਨੌਕਰੀ, ਮਿਲੇ ਐਪਲ, ਗੂਗਲ ਤੋਂ ਆਫ਼ਰ

Friday, Jan 05, 2024 - 11:05 AM (IST)

IIT ਬੰਬੇ ਦੇ ਵਿਦਿਆਰਥੀਆਂ ਨੂੰ ਮਿਲੀ ਇਕ-ਇਕ ਕਰੋੜ ਦੇ ਪੈਕੇਜ ਵਾਲੀ ਨੌਕਰੀ, ਮਿਲੇ ਐਪਲ, ਗੂਗਲ ਤੋਂ ਆਫ਼ਰ

ਮੁੰਬਈ (ਭਾਸ਼ਾ)- ਦੇਸ਼ ਦੇ ਮਸ਼ਹੂਰ ਭਾਰਤੀ ਤਕਨਾਲੋਜੀ ਸੰਸਥਾ (ਆਈ.ਆਈ.ਟੀ.) ਬੰਬੇ ਦੇ 85 ਵਿਦਿਆਰਥੀਆਂ ਨੇ 'ਕੈਂਪਸ ਪਲੇਸਮੈਂਟ' 'ਚ ਇਕ-ਇਕ ਕਰੋੜ ਰੁਪਏ ਦੇ ਪੈਕੇਜ ਵਾਲੀਆਂ ਨੌਕਰੀਆਂ ਹਾਸਲ ਕੀਤੀਆਂ ਹਨ। 63 ਵਿਦਿਆਰਥੀਆਂ ਨੂੰ ਹੋਰ ਦੇਸ਼ਾਂ 'ਚ ਨੌਕਰੀਆਂ ਦੀ ਪੇਸ਼ਕਸ਼ ਕੀਤੀ ਗਈ ਹੈ।

ਇਹ ਵੀ ਪੜ੍ਹੋ : ਠੰਡ ਕਾਰਨ ਸਕੂਲਾਂ 'ਚ ਮੁੜ ਛੁੱਟੀਆਂ ਦਾ ਐਲਾਨ, ਇਸ ਤਾਰੀਖ਼ ਤੱਕ ਰਹਿਣਗੇ ਬੰਦ

ਸੰਸਥਾ ਨੇ ਦੱਸਿਆ ਕਿ ਇਸ ਵਾਰ ਕੈਂਪਸ 'ਚ ਵਿਦਿਆਰਥੀਆਂ ਨੂੰ ਨੌਕਰੀ ਦੀ ਪੇਸ਼ਕਸ਼ ਕਰਨ ਵਾਲੀਆਂ ਚੋਟੀ ਦੀਆਂ ਕੰਪਨੀਆਂ ਏਸੇਂਚਰ, ਏਅਰਬਸ, ਏਅਰ ਇੰਡੀਆ, ਐਪਲ, ਆਰਥਰ ਡੀ. ਲਿਟਿਲ, ਬਜਾਜ, ਬਾਰਕਲੇਜ, ਕੋਹੇਸਿਟੀ, ਦਾ ਵਿੰਚੀ, ਡੀਐੱਚਐੱਲ, ਫੁਲਟਰਨ, ਫਿਊਚਰ ਫਰਸਟ, ਜੀਈ-ਆਈਟੀਸੀ, ਗਲੋਬਲ ਐਨਰਜੀ ਐਂਡ ਇਨਵਾਇਰਾਨ ਅਤੇ ਗੂਗਲ ਸ਼ਾਮਲ ਹਨ। ਸੰਸਥਾ ਨੇ ਕਿਹਾ,''ਜਾਪਾਨ, ਤਾਈਵਾਨ, ਦੱਖਣੀ ਕੋਰੀਆ, ਨੀਦਰਲੈਂਡ, ਸਿੰਗਾਪੁਰ ਅਤੇ ਹਾਂਗਕਾਂਗ ਵਰਗੇ ਦੇਸ਼ਾਂ 'ਚ ਨੌਕਰੀਆਂ ਦੇ ਕੁੱਲ 63 ਪ੍ਰਸਤਾਵ ਮਿਲੇ।''

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News