ਪਾਕਿਸਤਾਨੀਆਂ ਦੇ ਸਿਰ ਚੜ੍ਹਿਆ PM ਮੋਦੀ ਦਾ 'ਜਾਦੂ', 80 ਫ਼ੀਸਦੀ ਲੋਕਾਂ ਨੂੰ ਪ੍ਰਧਾਨ ਮੰਤਰੀ ਪਸੰਦ

03/17/2024 10:07:02 AM

ਨਵੀਂ ਦਿਲੀ (ਨਵੋਦਿਆ ਟਾਈਮਜ਼)- ਪਾਕਿਸਤਾਨ ਵਿਚ ਜੇਕਰ ਪ੍ਰਧਾਨ ਮੰਤਰੀ ਦੇ ਚਿਹਰੇ ਲਈ ਨਰਿੰਦਰ ਮੋਦੀ ਦਾ ਐਲਾਨ ਕੀਤਾ ਜਾਵੇ ਤਾਂ ਉਥੋਂ ਦੇ 80 ਫੀਸਦੀ ਲੋਕ ਉਨ੍ਹਾਂ ਨੂੰ ਚੁਣਨਗੇ। ਇਕ ਸਰਵੇ ਕਰਵਾ ਕੇ ਇਹ ਦਾਅਵਾ ‘ਮੇਰੀ ਮਾਂ ਫਾਉਂਡੇਸ਼ਨ’ ਦੇ ਪ੍ਰਧਾਨ ਸੁਭਾਸ਼ ਮਲਿਕ (ਬੌਬੀ) ਨੇ ਕੀਤਾ। ਮਲਿਕ ਨੇ ਦੱਸਿਆ ਕਿ ਪਾਕਿਸਤਾਨ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਹੁਤ ਪ੍ਰਸਿੱਧ ਹਨ ਅਤੇ ਉਥੇ ਦੀ ਜਨਤਾ ਉਨ੍ਹਾਂ ਨੂੰ ਬਹੁਤ ਪਸੰਦ ਕਰਦੀ ਹੈ। ਮਲਿਕ ਨੇ ਦੱਸਿਆ ਕਿ ਫਾਉਂਡੇਸ਼ਨ ਨੇ ਪਾਕਿਸਤਾਨ ਦੇ 10 ਸ਼ਹਿਰਾਂ ਵਿਚ ਸਰਵੇ ਕਰਵਾਇਆ।ਰਿਪੋਰਟ ਵਿਚ ਸਾਹਮਣੇ ਆਇਆ ਕਿ ਪਾਕਿਸਤਾਨ ਦੇ ਲੋਕ ਪ੍ਰਧਾਨ ਮੰਤਰੀ ਮੋਦੀ ਨੂੰ ਬਹੁਤ ਪਸੰਦ ਕਰਦੇ ਹਨ। ਮਲਿਕ ਨੇ ਦੱਸਿਆ ਕਿ ਕਰਾਚੀ, ਲਾਹੌਰ, ਫੈਸਲਾਬਾਦ, ਰਾਵਲਪਿੰਡੀ, ਮੁਲਤਾਨ, ਹੈਦਰਾਬਾਦ, ਗੁਜਰਾਂਵਾਲਾ, ਪਿਸ਼ਾਵਰ, ਇਸਲਾਮਾਬਾਦ ਵਿਚ ਇਹ ਸਰਵੇ ਕੀਤਾ ਗਿਆ ਹੈ।

ਇਹ ਵੀ ਪੜ੍ਹੋ- ਪੰਜਾਬ ਤੋਂ ਫਰਾਰ ਦੋ ਲੱਖ ਦਾ ਇਨਾਮੀ ਬਦਮਾਸ਼ ਅਮਨ ਸਕੋਡਾ ਨੂੰ ਪੁਲਸ ਨੇ ਫੜਿਆ

ਹਰੇਕ ਸ਼ਹਿਰ ਵਿਚ ਲੋਕਾਂ ਤੋਂ ਉਨ੍ਹਾਂ ਦੀ ਰਾਏ ਪੁੱਛੀ ਗਈ ਤਾਂ 80 ਫੀਸਦੀ ਲੋਕਾਂ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਆਪਣੀ ਪਸੰਦ ਦੱਸਿਆ। ਇਨ੍ਹਾਂ ਦਾ ਸੁਫ਼ਨਾ ਹੈ ਕਿ ਪਾਕਿਸਤਾਨ ਵਿਚ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਰਗਾ ਪ੍ਰਧਾਨ ਮੰਤਰੀ ਹੋਣਾ ਚਾਹੀਦਾ ਹੈ। ਕਈ ਲੋਕਾਂ ਨੇ ਤਾਂ ਇਥੋਂ ਤੱਕ ਕਿਹਾ ਕਿ ਪਾਕਿਸਤਾਨ ਨੂੰ ਭਾਰਤ ਵਿਚ ਮਿਲ ਜਾਣਾ ਚਾਹੀਦਾ ਹੈ ਤਾਂ ਕਿ ਪਾਕਿਸਤਾਨ ਵੀ ਭਾਰਤ ਵਾਂਗ ਤਰੱਕੀ ਕਰ ਸਕੇ। ਰਿਪੋਰਟ ਅਨੁਸਾਰ ਨੌਜਵਾਨ ਸਭ ਤੋਂ ਜ਼ਿਆਦਾ ਅਤੇ ਦੂਜੇ ਨੰਬਰ ’ਤੇ ਔਰਤਾਂ ਪੀ. ਐੱਮ. ਮੋਦੀ ਨੂੰ ਸਭ ਤੋਂ ਜ਼ਿਆਦਾ ਪਸੰਦ ਕਰਦੇ ਹਨ।

ਇਹ ਵੀ ਪੜ੍ਹੋ- ਲੋਕ ਸਭਾ ਚੋਣਾਂ ਦੀਆਂ ਤਾਰੀਖਾਂ ਦਾ ਐਲਾਨ; 7 ਪੜਾਵਾਂ 'ਚ ਹੋਵੇਗੀ ਵੋਟਿੰਗ, ਇਸ ਦਿਨ ਆਉਣਗੇ ਨਤੀਜੇ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


Tanu

Content Editor

Related News