ਕੇਰਲ ''ਚ 80 ਹਜ਼ਾਰ ਨਰਸਾਂ 17 ਜੁਲਾਈ ਤੋਂ ਕਰਨਗੀਆਂ ਹੜਤਾਲ

Friday, Jul 14, 2017 - 03:44 AM (IST)

ਕੇਰਲ ''ਚ 80 ਹਜ਼ਾਰ ਨਰਸਾਂ 17 ਜੁਲਾਈ ਤੋਂ ਕਰਨਗੀਆਂ ਹੜਤਾਲ

ਤਿਰੂਵੰਤਪੂਰਮ— ਕੇਰਲ ਦੇ ਨਿੱਜੀ ਹਸਪਤਾਲਾਂ ਦਾ ਕੰਮਕਾਰਜ ਪ੍ਰਭਾਵਿਤ ਹੋਣ ਦੀ ਆਸ਼ੰਕਾ ਹੈ ਕਿਉਂਕਿ ਕਰੀਬ 80 ਹਜ਼ਾਰ ਨਰਸਾਂ ਨੇ ਅੱਜ ਜ਼ਿਆਦਾ ਤਨਖਾਹਾਂ ਦੀ ਮੰਗ ਨੂੰ ਲੈ ਕੇ 17 ਜੁਲਾਈ ਤੋਂ ਅਣਮਿੱਥੇ ਸਮੇਂ ਤਕ ਹੜਤਾਲ 'ਤੇ ਜਾਣ ਦਾ ਫੈਸਲਾ ਕੀਤਾ। ਨਿੱਜੀ ਹਸਪਤਾਲਾਂ ਦੇ ਪ੍ਰਬੰਧਨ ਨੇ ਕਿਹਾ ਕਿ ਉਹ ਹੜਤਾਲ ਨੂੰ ਦੇਖਦੇ ਹੋਏ ਸੋਮਵਾਰ ਤੋਂ ਸਿਰਫ ਐਮਰਜੰਸੀ ਸੇਵਾਵਾਂ ਮੁਹੱਈਆ ਕਰਵਾਉਣ 'ਚ ਸਮਰੱਥ ਹੋਣਗੇ। ਅੰਦੋਲਨ ਦੀ ਅਗਵਾਈ ਕਰ ਰਹੀ ਦਿ ਯੂਨਾਇਟਡ ਨਰਸਜ਼ ਐਸੋਸੀਏਸ਼ਨ ਅਤੇ ਇੰਡੀਅਨ ਨਰਸਜ਼ ਐਸੋਸੀਏਸ਼ਨ ਨੇ ਕਿਹਾ ਕਿ ਉਹ 17 ਜੁਲਾਈ ਤੋਂ ਆਪਣਾ ਪ੍ਰਦਰਸ਼ਨ ਤੇਜ਼ ਕਰਨਗੇ।


Related News