8 ਸਾਲ ਦੀ ਮਾਸੂਮ ਨਾਲ ਹੈਵਾਨੀਅਤ; ਕੇਲੇ ਦੇ ਪੱਤੇ ਕੱਟਣ ਗਈ ਸੀ ਬੱਚੀ, ਫਿਰ ਹੋਇਆ ਘਿਨੌਣਾ ਕਾਂਡ
Monday, Nov 13, 2023 - 06:09 PM (IST)

ਬੇਗੂਸਰਾਏ- ਬਿਹਾਰ ਦੇ ਬੇਗੂਸਰਾਏ ਤੋਂ ਸ਼ਰਮਸਾਰ ਕਰਨ ਵਾਲੀ ਖ਼ਬਰ ਸਾਹਮਣੇ ਆਈ ਹੈ। ਇੱਥੇ 8 ਸਾਲ ਦੀ ਮਾਸੂਮ ਬੱਚੀ ਨਾਲ ਜਬਰ-ਜ਼ਿਨਾਹ ਮਗਰੋਂ ਕਤਲ ਕਰ ਦਿੱਤਾ ਗਿਆ। ਘਟਨਾ ਤੋਂ ਬਾਅਦ ਸਥਾਨਕ ਪਿੰਡ ਵਾਸੀਆਂ ਨੇ ਨੈਸ਼ਨਲ ਹਾਈਵੇਅ-55 'ਤੇ ਜਾਮ ਲਗਾ ਦਿੱਤਾ ਅਤੇ ਦੋਸ਼ੀਆਂ ਦੀ ਤੁਰੰਤ ਗ੍ਰਿਫਤਾਰੀ ਦੀ ਮੰਗ ਕੀਤੀ। ਘਟਨਾ ਉਸ ਸਮੇਂ ਵਾਪਰੀ, ਜਦੋਂ ਬੱਚੀ ਸਵੇਰੇ-ਸਵੇਰੇ ਕੇਲੇ ਦੇ ਪੱਤੇ ਕੱਟਣ ਗਈ ਸੀ। ਜਾਣਕਾਰੀ ਮੁਤਾਬਕ ਦੋਸ਼ੀ ਉਸ ਨੂੰ ਘਸੀੜ ਕੇ ਕਿਤੇ ਹੋਰ ਲੈ ਗਿਆ ਅਤੇ ਉਸ ਨਾਲ ਜਬਰ-ਜ਼ਿਨਾਹ ਕੀਤਾ। ਇਸ ਘਟਨਾ ਅਤੇ ਕਤਲ ਮਗਰੋਂ ਪੂਰੇ ਜ਼ਿਲ੍ਹੇ 'ਚ ਹੜਕੰਪ ਮਚ ਗਿਆ।
ਇਹ ਵੀ ਪੜ੍ਹੋ- ਦੀਵਾਲੀ ਵਾਲੇ ਦਿਨ ਵਾਪਰੀ ਸ਼ਰਮਨਾਕ ਘਟਨਾ, 25 ਸਾਲਾ ਕੁੜੀ ਨੂੰ ਸ਼ਰਾਬ ਪਿਲਾ ਕੇ ਕੀਤਾ ਗੈਂਗਰੇਪ
ਘਟਨਾ ਬਾਰੇ ਜਾਣਕਾਰੀ ਦਿੰਦਿਆਂ ਬੱਚੀ ਦੇ ਮਾਮਾ ਨੇ ਦੱਸਿਆ ਕਿ ਬੱਚੀ ਆਪਣੇ ਨਾਨੀ ਘਰ ਆਈ ਸੀ। ਇਹ ਪਿੰਡ ਮੁਫੱਸਲ ਥਾਣੇ ਅਧੀਨ ਆਉਂਦਾ ਹੈ। ਮੁੱਢਲੀ ਜਾਂਚ 'ਚ ਸਾਹਮਣੇ ਆਇਆ ਹੈ ਕਿ ਦੋਸ਼ੀ ਨੇ ਉਸ ਨੂੰ ਇਕੱਲੀ ਦੇਖ ਕੇ ਉਸ ਨੂੰ ਰੋਕ ਲਿਆ ਅਤੇ ਉਸ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ। ਪੁਲਸ ਸਟੇਸ਼ਨ ਦੇ ਇਕ ਅਧਿਕਾਰੀ ਨੇ ਕਿਹਾ ਸਾਨੂੰ ਮੌਕੇ ਤੋਂ ਪੀੜਤਾ ਦੇ ਅੰਡਰ ਗਾਰਮੈਂਟ ਮਿਲੇ ਹਨ। ਅਪਰਾਧ ਕਰਨ ਤੋਂ ਬਾਅਦ ਦੋਸ਼ੀ ਨੇ ਉਸਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ। ਬੱਚੀ ਦੇ ਮਾਮਾ ਨੇ ਅੱਗੇ ਦੱਸਿਆ ਕਿ ਮਾਸੂਮ ਬੱਚੀ ਦਾ ਬੇਰਹਿਮੀ ਦਾ ਕਤਲ ਕਰ ਦਿੱਤਾ। ਉਸ ਦੇ ਚਿਹਰੇ ਅਤੇ ਗਲ਼ 'ਚ ਖੂਨ ਦੇ ਦਾਗ ਹਨ। ਸਾਡੀ ਮਾਸੂਮ ਬੱਚੀ ਨਾਲ ਪਹਿਲਾਂ ਗਲਤ ਕੀਤਾ ਅਤੇ ਉਸ ਤੋਂ ਬਾਅਦ ਉਸ ਦੀ ਜਾਨ ਲੈ ਲਈ। ਬੱਚੀ ਦੀ ਲਾਸ਼ ਵੇਖ ਕੇ ਪਰਿਵਾਰ ਵਾਲੇ ਬੇਸੁੱਧ ਹੋ ਗਏ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਸ ਵੀ ਹੈਰਾਨ ਰਹਿ ਗਈ।
ਇਹ ਵੀ ਪੜ੍ਹੋ- ਦਿੱਲੀ 'ਚ ਦੀਵਾਲੀ ਮਗਰੋਂ ਸਥਿਤੀ ਗੰਭੀਰ, ਐਡਵਾਈਜ਼ਰੀ ਜਾਰੀ, ਵਾਤਾਵਰਨ ਮੰਤਰੀ ਨੇ ਸੱਦੀ ਮੀਟਿੰਗ
ਪੁਲਸ ਮੁਤਾਬਕ ਅਸੀਂ ਸਬੂਤ ਇਕੱਠੇ ਕਰਨ ਲਈ ਫੋਰੈਂਸਿਕ ਸਾਇੰਸ ਲੈਬ (FSL) ਦੀ ਟੀਮ ਨੂੰ ਬੁਲਾਇਆ ਹੈ। ਅਣਪਛਾਤੇ ਵਿਅਕਤੀ ਦੇ ਖਿਲਾਫ ਕਤਲ ਅਤੇ ਪੋਕਸੋ ਐਕਟ ਤਹਿਤ FIR ਦਰਜ ਕੀਤੀ ਗਈ ਹੈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਮੈਡੀਕਲ ਟੀਮ ਦਾ ਗਠਨ ਕਰ ਕੇ ਬੱਚੀ ਦਾ ਪੋਸਟਮਾਰਟਮ ਕਰਵਾਇਆ ਜਾਵੇਗਾ। ਇਸ ਕੇਸ ਦੇ ਦੋਸ਼ੀਆਂ 'ਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ- ਹਿਮਾਚਲ ਪ੍ਰਦੇਸ਼ ਪਹੁੰਚੇ PM ਮੋਦੀ, ਫ਼ੌਜ ਦੇ ਜਵਾਨਾਂ ਨਾਲ ਮਨਾਈ ਦੀਵਾਲੀ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8