ਮਣੀਪੁਰ ’ਚ ਪਹੁੰਚੀਆਂ ਕੇਂਦਰੀ ਬਲ ਦੀਆਂ 8 ਹੋਰ ਕੰਪਨੀਆਂ

Friday, Nov 22, 2024 - 10:21 AM (IST)

ਇੰਫਾਲ- ਮਣੀਪੁਰ ’ਚ ਵਧੀ ਹਿੰਸਾ ਵਿਚਕਾਰ ਕੇਂਦਰੀ ਹਥਿਆਰਬੰਦ ਪੁਲਸ ਬਲ (ਸੀ. ਏ. ਪੀ. ਐੱਫ.) ਦੀਆਂ 8 ਕੰਪਨੀਆਂ ਸੂਬੇ ਦੀ ਰਾਜਧਾਨੀ ਇੰਫਾਲ ਪਹੁੰਚ ਗਈਆਂ ਹਨ, ਜੋ ਸੰਵੇਦਨਸ਼ੀਲ ਤੇ ਸਰਹੱਦੀ ਖੇਤਰਾਂ ’ਚ ਤਾਇਨਾਤ ਕੀਤੀਆਂ ਜਾਣਗੀਆਂ। ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਇਕ ਦਿਨ ਪਹਿਲਾਂ ਹੀ ਸੀ. ਏ. ਪੀ. ਐੱਫ. ਦੀਆਂ 11 ਕੰਪਨੀਆਂ ਦਾ ਇਕ ਹੋਰ ਜਥਾ ਸੂਬੇ ’ਚ ਪਹੁੰਚਿਆ ਸੀ। ਅਧਿਕਾਰੀ ਨੇ ਕਿਹਾ ਕਿ ਸੀ. ਆਰ. ਪੀ. ਐੱਫ. ਤੇ ਸੀਮਾ ਸੁਰੱਖਿਆ ਬਲ (ਬੀ. ਐੱਸ. ਐੱਫ.) ਦੀਆਂ 4-4 ਕੰਪਨੀਆਂ ਸੂਬੇ ਦੇ ਸੰਵੇਦਨਸ਼ੀਲ ਤੇ ਸਰਹੱਦੀ ਖੇਤਰਾਂ ’ਚ ਤਾਇਨਾਤ ਕੀਤੀਆਂ ਜਾਣਗੀਆਂ। 

ਇਹ ਵੀ ਪੜ੍ਹੋ - ਵੱਡੀ ਖ਼ਬਰ : ਇਨ੍ਹਾਂ 7 ਜ਼ਿਲ੍ਹਿਆਂ 'ਚ 3 ਦਿਨ ਬੰਦ ਰਹਿਣਗੀਆਂ ਇੰਟਰਨੈਟ ਸੇਵਾਵਾਂ

ਸੀ. ਆਰ. ਪੀ. ਐੱਫ. ਦੀ ਇਕ ਕੰਪਨੀ ਮਹਿਲਾ ਬਟਾਲੀਅਨ ਦੀ ਹੈ। ਕੇਂਦਰ ਨੇ ਹਾਲ ਹੀ ’ਚ ਐਲਾਨ ਕੀਤਾ ਹੈ ਕਿ ਮਣੀਪੁਰ ’ਚ ਸੀ. ਏ. ਪੀ. ਐੱਫ. ਦੀਆਂ 50 ਨਵੀਆਂ ਕੰਪਨੀਆਂ ਤਾਇਨਾਤ ਕੀਤੀਆਂ ਜਾਣਗੀਆਂ। ਓਧਰ ਮਣੀਪੁਰ ਵਿਧਾਨ ਸਭਾ ਦੇ 10 ਕੁਕੀ ਵਿਧਾਇਕਾਂ ਨੇ ਮੰਗ ਕੀਤੀ ਹੈ ਕਿ ਲੁੱਟੇ ਗਏ ਹਥਿਆਰਾਂ ਦੀ ਬਰਾਮਦਗੀ ਲਈ ਪੂਰੇ ਸੂਬੇ ’ਚ ਅਫਸਪਾ ਲਾਗੂ ਕੀਤਾ ਜਾਵੇ। ਇਨ੍ਹਾਂ ਵਿਧਾਇਕਾਂ ’ਚ ਸੂਬੇ ’ਚ ਸੱਤਾਧਾਰੀ ਭਾਜਪਾ ਦੀ ਅਗਵਾਈ ਵਾਲੇ ਗੱਠਜੋੜ ਦੇ 7 ਵਿਧਾਇਕ ਵੀ ਸ਼ਾਮਲ ਹਨ।

ਇਹ ਵੀ ਪੜ੍ਹੋ - ਇਤਰਾਜ਼ਯੋਗ ਵੀਡੀਓ ਵਾਲੇ Ex-MLA ਦਾ ਕਾਰਾ, 62 ਦੀ ਉਮਰ 'ਚ ਕਰਵਾਇਆ 31 ਸਾਲਾ ਕੁੜੀ ਨਾਲ ਵਿਆਹ

ਜਾਣੋ ਕੀ ਹੈ ਮਾਮਲਾ
ਮਣੀਪੁਰ ਵਿੱਚ ਸਥਿਤੀ ਨਾਜ਼ੁਕ ਬਣੀ ਹੋਈ ਹੈ। ਫੌਜੀ ਬਲਾਂ ਦੀ ਕਾਰਵਾਈ 'ਚ ਕੁਕੀ-ਜੋ ਭਾਈਚਾਰੇ ਦੇ 10 ਬਾਗੀਆਂ ਦੇ ਮਾਰੇ ਜਾਣ ਤੋਂ ਬਾਅਦ ਜਿਰੀਬਾਮ 'ਚ ਮੀਤੀ ਭਾਈਚਾਰੇ ਦੇ 6 ਲੋਕਾਂ ਦੀਆਂ ਲਾਸ਼ਾਂ ਮਿਲਣ ਤੋਂ ਬਾਅਦ ਪੂਰੇ ਸੂਬੇ 'ਚ ਭਾਰੀ ਤਣਾਅ ਹੈ। ਦੱਸਿਆ ਜਾ ਰਿਹਾ ਹੈ ਕਿ ਮੇਤੀ ਭਾਈਚਾਰੇ ਦੀਆਂ ਤਿੰਨ ਔਰਤਾਂ ਅਤੇ ਤਿੰਨ ਬੱਚਿਆਂ ਨੂੰ ਅੱਤਵਾਦੀਆਂ ਨੇ ਇੱਕ ਕੈਂਪ ਤੋਂ ਕਥਿਤ ਤੌਰ 'ਤੇ ਅਗਵਾ ਕਰਨ ਤੋਂ ਬਾਅਦ ਮਾਰ ਦਿੱਤਾ ਸੀ। ਇਸ ਤੋਂ ਬਾਅਦ ਪੂਰੇ ਇਲਾਕੇ 'ਚ ਹਿੰਸਾ ਭੜਕ ਗਈ ਅਤੇ ਮੁੱਖ ਮੰਤਰੀ ਐੱਨ. ਬੀਰੇਨ ਸਿੰਘ ਦੇ ਜਵਾਈ ਸਮੇਤ ਕਈ ਵਿਧਾਇਕਾਂ ਤੇ ਆਗੂਆਂ ਦੇ ਘਰਾਂ ਨੂੰ ਨਿਸ਼ਾਨਾ ਬਣਾਇਆ ਗਿਆ। 


Tanu

Content Editor

Related News