ਮਾਹਰ ਬੋਲੇ- ਅਜੇ ਧਾਰਮਿਕ ਸਥਾਨਾਂ ਨੂੰ ਖੋਲ੍ਹਣਾ ਸਹੀ ਨਹੀਂ, ਵੱਧ ਸਕਦੇ ਨੇ ਕੋਰੋਨਾ ਦੇ ਮਾਮਲੇ

06/01/2020 6:36:23 PM

ਬੈਂਗਲੁਰੂ (ਭਾਸ਼ਾ)— ਆਉਣ ਵਾਲੀ 8 ਜੂਨ ਨੂੰ ਧਾਰਮਿਕ ਸਥਾਨਾਂ ਨੂੰ ਖੋਲ੍ਹਣ ਦੀ ਆਗਿਆ ਇਕ ਮੰਨੇ-ਪ੍ਰਮੰਨੇ ਮਹਾਮਾਰੀ ਵਿਗਿਆਨੀ ਨੂੰ ਰਾਸ ਨਹੀਂ ਆਈ ਹੈ। ਉਨ੍ਹਾਂ ਨੇ ਕਿਹਾ ਕਿ ਇਸ ਤਰ੍ਹਾਂ ਧਾਰਮਿਕ ਸਥਾਨਾਂ 'ਚ ਵਧੇਰੇ ਲੋਕ, ਖਾਸ ਕਰ ਕੇ ਬਜ਼ੁਰਗਾਂ ਦੀ ਮੌਜੂਦਗੀ ਤੋਂ ਕੋਰੋਨਾ ਵਾਇਰਸ ਦੇ ਮਾਮਲੇ ਹੋਰ ਵੱਧਣ ਦਾ ਖਤਰਾ ਹੈ। ਸਿਹਤਮੰਦ ਭਾਰਤ ਦੀ ਦਿਸ਼ਾ ਵਿਚ ਕੰਮ ਕਰਨ ਵਾਲੇ ਸੰਗਠਨ 'ਪਬਲਿਕ ਹੈਲਥ ਫਾਊਂਡੇਸ਼ਨ ਆਫ ਇੰਡੀਆ' ਵਿਚ ਜੀਵਨ ਅਧਿਐਨ ਮਹਾਮਾਰੀ ਵਿਗਿਆਨੀ ਦੇ ਪ੍ਰੋਫੈਸਰ ਅਤੇ ਮੁਖੀ ਗਿਰੀਧਰ ਆਰ ਬਾਬੂ ਨੇ ਕਿਹਾ ਕਿ ਅਜੇ ਧਾਰਮਿਕ ਸਥਾਨਾਂ ਨੂੰ ਖੋਲ੍ਹਣਾ ਸਹੀ ਫੈਸਲਾ ਨਹੀਂ ਹੈ। 

PunjabKesari

ਪ੍ਰੋਫੈਸਰ ਬਾਬੂ ਨੇ ਕਿਹਾ ਕਿ ਜ਼ਿਆਦਾਤਰ ਧਰਮਾਂ ਵਿਚ ਘਰਾਂ ਤੋਂ ਪੂਜਾ-ਇਬਾਦਤ ਕਰਨ ਦੀ ਵਿਵਸਥਾ ਹੈ। ਧਾਰਮਿਕ ਸਥਾਨਾਂ ਨੂੰ ਖੋਲ੍ਹਣਾ ਜ਼ੋਖਮ ਭਰਿਆ ਹੈ, ਕਿਉਂਕਿ ਇਨ੍ਹਾਂ 'ਚੋਂ ਜ਼ਿਆਦਾਤਰ ਬੰਦ ਸਥਾਨ ਹੁੰਦੇ ਹਨ, ਜ਼ਿਆਦਾਤਰ 'ਤੇ ਲੋਕਾਂ ਦੀ ਸਭ ਤੋਂ ਵਧੇਰੇ ਮੌਜੂਦਗੀ ਹੁੰਦੀ ਹੈ ਅਤੇ ਇਨ੍ਹਾਂ ਥਾਵਾਂ 'ਤੇ ਸੰਵੇਦਨਸ਼ੀਲ ਸ਼੍ਰੇਣੀ ਵਿਚ ਆਉਣ ਵਾਲੇ ਸੀਨੀਅਰ ਨਾਗਰਿਕ ਵਰਗੇ ਲੋਕ ਜਾਂਦੇ ਹਨ। ਉਨ੍ਹਾਂ ਨੇ ਸਾਫ ਕੀਤਾ ਕਿ ਨੌਜਵਾਨ ਅਤੇ ਸਿਹਤਮੰਦ ਲੋਕਾਂ ਨਾਲ ਇਕ ਸਥਾਨ 'ਤੇ ਬਜ਼ੁਰਗਾਂ ਦੀ ਵੱਧ ਗਿਣਤੀ 'ਚ ਮੌਜੂਦਗੀ ਮਹਾਮਾਰੀ ਨੂੰ ਹੋਰ ਵਧਾ ਸਕਦੀ ਹੈ। ਕਿਉਂਕਿ ਸਿਹਤਮੰਦ ਲੋਕ ਹਲਕੇ ਲੱਛਣਾਂ ਅਤੇ ਦਿਸ਼ਾ-ਨਿਰਦੇਸ਼ਾਂ ਦੀ ਅਣਦੇਖੀ ਕਰ ਸਕਦੇ ਹਨ। 

ਦੱਸ ਦੇਈਏ ਕਿ 6 ਸਾਲ ਤੱਕ ਵਿਸ਼ਵ ਸਿਹਤ ਸੰਗਠਨ (ਡਬਲਿਊ. ਐੱਚ. ਓ.) ਨਾਲ ਕੰਮ ਕਰ ਚੁੱਕੇ ਪ੍ਰੋਫੈਸਰ ਬਾਬੂ ਕਰਨਾਟਕ 'ਚ ਪੋਲੀਓ ਦੇ ਪ੍ਰਸਾਰ ਨੂੰ ਰੋਕਣ ਅਤੇ ਖਸਰਾ ਨਿਗਰਾਨੀ ਸ਼ੁਰੂ ਕਰਨ ਵਰਗੇ ਕੰਮਾਂ 'ਚ ਮਹੱਤਵਪੂਰਨ ਭੂਮਿਕਾ ਨਿਭਾ ਚੁੱਕੇ ਹਨ। ਉਨ੍ਹਾਂ ਨੇ ਕੋਵਿਡ-19 ਦੇ ਵੱਧਦੇ ਮਾਮਲਿਆਂ ਲਈ ਦੂਜੇ ਸੂਬਿਆਂ ਤੋਂ ਲੋਕਾਂ ਦੀ ਆਵਾਜਾਈ ਨੂੰ ਜ਼ਿੰਮੇਵਾਰ ਠਹਿਰਾਇਆ। ਉਨ੍ਹਾਂ ਨੇ ਕਿਹਾ ਕਿ ਕਿਸੇ ਥਾਂ 'ਤੇ ਲੋਕਾਂ ਦੀ ਭੀੜ ਨੂੰ ਰੋਕਣ ਲਈ ਦਿਸ਼ਾ-ਨਿਰਦੇਸ਼ ਸਪੱਸ਼ਟ, ਸਖਤ ਅਤੇ ਪੂਰੇ ਦੇਸ਼ 'ਚ ਲਾਗੂ ਹੋਣੇ ਚਾਹੀਦੇ ਹਨ।


Tanu

Content Editor

Related News