ਹਰਿਆਣਾ ਦੇ ਜੀਂਦ ਤੋਂ ਮਿਲੀ 8 ਕਰੋੜ ਰੁਪਏ ਦੀ ਪੁਰਾਣੀ ਕਰੰਸੀ, 8 ਵੱਡੇ ਬੈਗਾਂ ''ਚ ਸਨ ਪੈਸੇ

Sunday, Apr 10, 2022 - 11:56 PM (IST)

ਹਰਿਆਣਾ ਦੇ ਜੀਂਦ ਤੋਂ ਮਿਲੀ 8 ਕਰੋੜ ਰੁਪਏ ਦੀ ਪੁਰਾਣੀ ਕਰੰਸੀ, 8 ਵੱਡੇ ਬੈਗਾਂ ''ਚ ਸਨ ਪੈਸੇ

ਜੀਂਦ-ਜੀਂਦ 'ਚ ਉਸ ਸਮੇਂ ਪੁਲਸ ਹਰਕਤ 'ਚ ਆ ਗਈ ਜਦ ਪੁਲਸ ਨੂੰ ਨਕਲੀ ਕਰੰਸੀ ਹੋਣ ਦੀ ਸੂਚਨਾ ਮਿਲੀ। ਪੁਲਸ ਸੂਚਨਾ ਦੇ ਆਧਾਰ 'ਤੇ ਜ਼ਿਲ੍ਹੇ ਦੇ ਹਾਡਵਾ ਪਿੰਡ 'ਚ ਪਹੁੰਚੀ ਅਤੇ ਇਕ ਵਿਅਕਤੀ ਦੇ ਘਰੋਂ 8 ਕਰੋੜ ਦੀ ਪੁਰਾਣੀ ਕਰੰਸੀ ਬਰਾਮਦ ਹੋਈ।

ਇਹ ਵੀ ਪੜ੍ਹੋ : ਰੂਸ ਨੇ ਯੂਕ੍ਰੇਨ ਯੁੱਧ ਲਈ ਨਵਾਂ ਕਮਾਂਡਰ ਕੀਤਾ ਨਿਯੁਕਤ : ਅਮਰੀਕੀ ਅਧਿਕਾਰੀ

ਦੱਸਿਆ ਜਾ ਰਿਹਾ ਹੈ ਕਿ 8 ਕਰੋੜ ਦੀ ਇਹ ਪੁਰਾਣੀ ਕਰੰਸੀ 8 ਵੱਡੇ ਬੈਗਾਂ 'ਚ ਰੱਖੀ ਹੋਈ ਸੀ। ਪੁਲਸ ਨੂੰ ਹਜ਼ਾਰ ਰੁਪਏ ਦੇ ਪੁਰਾਣੇ ਨੋਟ ਮਿਲੇ ਹਨ। ਉਥੇ ਮੌਕੇ ਤੋਂ ਪੁਲਸ ਨੂੰ ਇਕ ਰੰਗੀਨ ਫੋਟੋ ਸਟੇਟ ਦੀ ਵੱਡੀ ਮਸ਼ੀਨ, ਨੋਟ ਕੱਟਣ ਵਾਲਾ ਕੱਟਰ, ਚਿੱਟੇ ਪੇਪਰ ਦੇ ਰੋਲ ਅਤੇ ਇੰਕ ਵੀ ਬਰਾਮਦ ਹੋਈ ਹੈ। ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਪੁਲਸ ਨੇ ਕੁਝ ਵਿਅਕਤੀਆਂ ਨੂੰ ਹਿਰਾਸਤ 'ਚ ਵੀ ਲਿਆ ਹੈ ਅਤੇ ਜਾਂਚ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ : ਲੰਡਨ 'ਚ ਨਵਾਜ਼ ਸ਼ਰੀਫ਼ ਤੇ ਇਮਰਾਨ ਖਾਨ ਦੇ ਸਮਰਥਕਾਂ ਵਿਚਾਲੇ ਹੋਈ ਝੜਪ

ਨੋਟ - ਇਸ ਖਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


author

Karan Kumar

Content Editor

Related News