ਕੇਂਦਰ ਸਰਕਾਰ ਦੀ ਵੱਡੀ ਕਾਰਵਾਈ, ਦੇਸ਼ ’ਚ 78 YouTube ਨਿਊਜ਼ ਚੈਨਲਾਂ ’ਤੇ ਲਗਾਈ ਰੋਕ
Wednesday, Jul 20, 2022 - 11:25 AM (IST)
ਨਵੀਂ ਦਿੱਲੀ– ਸੂਚਨਾ ਅਤੇ ਪ੍ਰਸਾਰਣ ਮੰਤਰਾਲਾ ਨੇ ਮੰਗਲਵਾਰ ਨੂੰ 78 ਯੂ-ਟਿਊਬ ਨਿਊਜ਼ ਚੈਨਲਾਂ ਅਤੇ ਉਨ੍ਹਾਂ ਦੇ ਸੋਸ਼ਲ ਮੀਡੀਆ ਅਕਾਊਂਟ ਨੂੰ ਬਲਾਕ ਕਰਨ ਦਾ ਹੁਕਮ ਜਾਰੀ ਕਰ ਦਿੱਤਾ ਹੈ। ਆਈ. ਟੀ. ਐਕਟ 2000 ਦੀ ਧਾਰਾ 69ਏ ਦੀ ਉਲੰਘਣਾ ਦੇ ਦੋਸ਼ ਵਿਚ ਇਹ ਕਾਰਵਾਈ ਕੀਤੀ ਗਈ ਹੈ।
ਇਹ ਵੀ ਪੜ੍ਹੋ– ਐਂਡਰਾਇਡ ਯੂਜ਼ਰਸ ਸਾਵਧਾਨ! ਫੋਨ ’ਚੋਂ ਤੁਰੰਤ ਡਿਲੀਟ ਕਰੋ ਇਹ 8 ਐਪਸ, ਨਹੀਂ ਤਾਂ ਹੋ ਸਕਦੈ ਵੱਡਾ ਨੁਕਸਾਨ
ਸੂਚਨਾ ਅਤੇ ਪ੍ਰਸਾਰਣ ਮੰਤਰਾਲਾ ਇਸ ਤੋਂ ਪਹਿਲਾਂ ਵੀ ਯੂ-ਟਿਊਬ ਚੈਨਲਾਂ ਨੂੰ ਬਲਾਕ ਕਰਨ ਦੀ ਕਾਰਵਾਈ ਕਰ ਚੁੱਕਾ ਹੈ। ਅਪ੍ਰੈਲ ਵਿਚ ਭਾਰਤ ਦੀ ਰਾਸ਼ਟਰੀ ਸੁਰੱਖਿਆ, ਵਿਦੇਸ਼ ਸੰਬੰਧਾਂ ਅਤੇ ਜਨਤਕ ਵਿਵਸਥਾ ਨਾਲ ਸੰਬੰਧਤ ਮਾੜਾ ਪ੍ਰਚਾਰ ਫੈਲਾਉਣ ਨੂੰ ਲੈ ਕੇ 16 ਯੂ-ਟਿਊਬ ਨਿਊਜ਼ ਚੈਨਲਾਂ ਨੂੰ ਬਲਾਕ ਕਰ ਦਿੱਤਾ ਗਿਆ ਸੀ। ਇਨ੍ਹਾਂ ਵਿਚੋਂ 10 ਚੈਨਲ ਭਾਰਤੀ ਅਤੇ 6 ਪਾਕਿਸਤਾਨੀ ਸਨ। ਆਈ. ਟੀ. ਨਿਯਮ, 2021 ਤਹਿਤ ਐਮਰਜੈਂਸੀ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਇਨ੍ਹਾਂ ਨੂੰ ਬਲਾਕ ਕੀਤਾ ਗਿਆ ਸੀ।
ਇਹ ਵੀ ਪੜ੍ਹੋ– 4 ਸਾਲਾਂ ’ਚ ਦੇਸ਼ ’ਚ ਹੋਏ 36.29 ਲੱਖ ਸਾਈਬਰ ਹਮਲੇ, ਸਰਕਾਰ ਨੇ ਖ਼ੁਦ ਦਿੱਤੀ ਜਾਣਕਾਰੀ
ਪਾਕਿਸਤਾਨ ਵਿਚ ਸਥਿਤ ਯੂ-ਟਿਊਬ ਚੈਨਲਾਂ ਨੂੰ ਭਾਰਤੀ ਫੌਜ, ਜੰਮੂ ਅਤੇ ਕਸ਼ਮੀਰ ਤੇ ਭਾਰਤ ਦੇ ਵਿਦੇਸ਼ੀ ਸੰਬੰਧਾਂ ਵਰਗੇ ਵੱਖ-ਵੱਖ ਵਿਸ਼ਿਆਂ ’ਤੇ ਭਾਰਤ ਬਾਰੇ ਝੂਠੇ ਸਮਾਚਾਰ ਪੋਸਟ ਕਰਨ ਲਈ ਇਸਤੇਮਾਲ ਕੀਤਾ ਜਾ ਰਿਹਾ ਸੀ। ਮੰਤਰਾਲਾ ਦਾ ਕਹਿਣਾ ਹੈ ਕਿ ਇਹ ਸਾਰੇ ਚੈਨਲ ਦੇਸ਼ ਦਾ ਮਾਹੌਲ ਵਿਗਾੜ ਰਹੇ ਸਨ। ਉਹ ਭਾਰਤ ਵਿਚ ਦਹਿਸ਼ਤ ਪੈਦਾ ਕਰਨ, ਫਿਰਕੂ ਨਫਰਤ ਭੜਕਾਉਣ ਅਤੇ ਜਨਤਕ ਵਿਵਸਥਾ ਨੂੰ ਵਿਗਾੜਨ ਲਈ ਝੂਠੀ ਜਾਣਕਾਰੀ ਫੈਲਾ ਰਹੇ ਸਨ। ਬਲਾਕ ਕੀਤੇ ਗਏ ਯੂ-ਟਿਊਬ ਸਮਾਚਾਰ ਚੈਨਲਾਂ ਦੀ ਦਰਸ਼ਕ ਸੰਖਿਆ 68 ਕਰੋੜ ਤੋਂ ਵੱਧ ਸੀ।
ਇਹ ਵੀ ਪੜ੍ਹੋ– 'ਬਦਲ ਚੁੱਕਾ ਮੇਰਾ ਬਲੱਡ ਗਰੁੱਪ', ਰਾਮ ਰਹੀਮ ਨੇ ਹਨੀਪ੍ਰੀਤ ਨਾਲ ਲਾਈਵ ਹੋ ਕੇ ਕੀਤੀਆਂ ਇਹ ਗੱਲਾਂ