ਲਾਲ ਕਿਲ੍ਹੇ ਤੋਂ ਬੋਲੇ ਮੋਦੀ- ਵੰਡ ਦਾ ਦਰਦ ਅੱਜ ਵੀ ਹਿੰਦੁਸਤਾਨ ਦੇ ਸੀਨੇ ਨੂੰ ਵਿੰਨ੍ਹਦਾ ਹੈ

08/15/2021 10:50:11 AM

ਨਵੀਂ ਦਿੱਲੀ— 75ਵੇਂ ਆਜ਼ਾਦੀ ਦਿਹਾੜੇ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਨੂੰ ਸੰਬੋਧਿਤ ਕੀਤਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 1947 ’ਚ ਦੇਸ਼ ਦੀ ਵੰਡ ਨੂੰ ਪਿਛਲੀ ਸ਼ਤਾਬਦੀ ਦੀ ਸਭ ਤੋਂ ਵੱਡੀ ਤ੍ਰਾਸਦੀ ’ਚੋਂ ਇਕ ਕਰਾਰ ਦਿੱਤਾ ਅਤੇ ਕਿਹਾ ਕਿ ਇਹ ਦਰਦ ਅੱਜ ਵੀ ਹਿੰਦੁਸਤਾਨੀਆਂ ਦੇ ਸੀਨੇ ਨੂੰ ਵਿੰਨ੍ਹਦਾ ਹੈ। ਭਾਰਤ ਦੀ ਆਜ਼ਾਦੀ ਦੀ 75ਵੀਂ ਵਰ੍ਹੇਗੰਢ ’ਤੇ ਲਾਲ ਕਿਲ੍ਹੇ ਦੀ ਪ੍ਰਾਚੀਰ ਤੋਂ ਆਪਣੇ ਸੰਬੋਧਨ ’ਚ ਪ੍ਰਧਾਨ ਮੰਤਰੀ ਨੇ ਕਿਹਾ ਕਿ ਹੁਣ ਤੋਂ 14 ਅਗਸਤ ਨੂੰ ਵੰਡ ਦਾ ਦੁਖਾਂਤਕ ਦਿਹਾੜੇ ਦੇ ਰੂਪ ਵਿਚ ਯਾਦ ਕੀਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਅਸੀਂ ਆਜ਼ਾਦੀ ਦਾ ਜਸ਼ਨ ਮਨਾਉਂਦੇ ਹਾਂ ਪਰ ਵੰਡ ਦਾ ਦਰਦ ਅੱਜ ਵੀ ਹਿੰਦੁਸਤਾਨ ਦੇ ਸੀਨੇ ਨੂੰ ਵਿੰਨ੍ਹਦਾ ਹੈ। ਇਹ ਪਿਛਲੀ ਸ਼ਤਾਬਦੀ ਦੀ ਸਭ ਤੋਂ ਵੱਡੀ ਤ੍ਰਾਸਦੀ ਵਿਚੋਂ ਇਕ ਹੈ। 

ਪ੍ਰਧਾਨ ਮੰਤਰੀ ਨੇ ਇਸ ਮੌਕੇ ਦੇਸ਼ ਦੀ ਆਜ਼ਾਦੀ ’ਚ ਆਪਣਾ ਬਲੀਦਾਨ ਦੇਣ ਵਾਲੇ ਸਾਰੇ ਸੁਤੰਤਰਤਾ ਸੈਨਾਨੀਆਂ ਨੂੰ ਯਾਦ ਕੀਤਾ ਅਤੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਇਸ ਲੜੀ ਵਿਚ ਉਨ੍ਹਾਂ ਨੇ ਨੇਤਾਜੀ ਸੁਭਾਸ਼ ਚੰਦਰ ਬੋਸ, ਭਗਤ ਸਿੰਘ, ਚੰਦਰਸ਼ੇਖਰ ਆਜ਼ਾਦ, ਰਾਮਪ੍ਰਸਾਦ ਬਿਸਮਿਲ ਅਤੇ ਅਸ਼ਫ਼ਾਕ ਉੱਲਾ ਖਾਨ ਵਰਗੇ ਮਹਾਨ ਕ੍ਰਾਂਤੀਕਾਰੀਆਂ ਤੋਂ ਇਲਾਵਾ ਝਾਂਸੀ ਦੀ ਰਾਨੀ ਲਕਸ਼ਮੀਬਾਈ ਸਮੇਤ ਹੋਰ ਸੈਨਾਨੀਆਂ ਨੂੰ ਯਾਦ ਕੀਤਾ। ਉਨ੍ਹਾਂ ਨੇ ਕਿਹਾ ਕਿ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਨਹਿਰੂ ਜੀ ਹੋਣ, ਦੇਸ਼ ਨੂੰ ਇਕਜੁੱਟ ਰਾਸ਼ਟਰ ’ਚ ਬਦਲਣ ਵਾਲੇ ਸਰਦਾਰ ਪਟੇਲ ਹੋਣ ਜਾਂ ਭਾਰਤ ਨੂੰ ਭਵਿੱਖ ਦਾ ਰਾਹ ਵਿਖਾਉਣ ਵਾਲੇ ਬਾਬਾ ਸਾਹਿਬ ਅੰਬੇਡਕਰ, ਦੇਸ਼ ਅਜਿਹੇ ਵਿਅਕਤੀਤੱਵ ਨੂੰ ਯਾਦ ਕਰ ਰਿਹਾ ਹੈ, ਦੇਸ਼ ਇਨ੍ਹਾਂ ਸਾਰਿਆਂ ਦਾ ਰਿਣੀ ਹੈ।


Tanu

Content Editor

Related News