ਭਿਆਨਕ ਸੜਕ ਹਾਦਸਾ, SUV 'ਤੇ ਟਰੱਕ ਪਲਟਣ ਕਾਰਨ 7 ਲੋਕਾਂ ਦੀ ਮੌਤ
Thursday, Jun 08, 2023 - 01:46 PM (IST)
![ਭਿਆਨਕ ਸੜਕ ਹਾਦਸਾ, SUV 'ਤੇ ਟਰੱਕ ਪਲਟਣ ਕਾਰਨ 7 ਲੋਕਾਂ ਦੀ ਮੌਤ](https://static.jagbani.com/multimedia/2023_6image_10_56_246781515accident.jpg)
ਸਿੱਧੀ- ਮੱਧ ਪ੍ਰਦੇਸ਼ ਦੇ ਸਿੱਧੀ ਜ਼ਿਲ੍ਹੇ 'ਚ ਵੀਰਵਾਰ ਯਾਨੀ ਕਿ ਅੱਜ ਇਕ ਭਿਆਨਕ ਸੜਕ ਹਾਦਸਾ ਵਾਪਰ ਗਿਆ। ਦਰਅਸਲ SUV 'ਤੇ ਇਕ ਡੰਪਰ-ਟਰੱਕ ਪਲਟ ਜਾਣ ਕਾਰਨ 7 ਲੋਕਾਂ ਦੀ ਮੌਤ ਹੋ ਗਈ ਅਤੇ ਦੋ ਹੋਰ ਜ਼ਖ਼ਮੀ ਹੋ ਗਏ। ਸਿੱਧੀ ਜ਼ਿਲ੍ਹੇ ਦੇ ਪੁਲਸ ਸੁਪਰਡੈਂਟ ਡਾਕਟਰ ਰਵਿੰਦਰ ਸਿੰਘ ਨੇ ਇਹ ਜਾਣਕਾਰੀ ਦਿੱਤੀ।
ਪੁਲਸ ਸੁਪਰਡੈਂਟ ਡਾਕਟਰ ਰਵਿੰਦਰ ਸਿੰਘ ਨੇ ਦੱਸਿਆ ਕਿ ਇਹ ਹਾਦਸਾ ਸਵੇਰੇ 9.30 ਤੋਂ 10 ਵਜੇ ਦਰਮਿਆਨ ਸਿੱਧੀ-ਟਿਕਰੀ ਰੋਡ 'ਤੇ ਡੋਲ ਪਿੰਡ ਨੇੜੇ ਵਾਪਰਿਆ। ਉਨ੍ਹਾਂ ਦੱਸਿਆ ਕਿ ਡੰਪਰ-ਟਰੱਕ ਪਹਿਲਾਂ SUV ਨਾਲ ਟਕਰਾ ਗਿਆ ਅਤੇ ਬਾਅਦ 'ਚ ਉਸ 'ਤੇ ਪਲਟ ਗਿਆ, ਜਿਸ ਨਾਲ 7 ਲੋਕਾਂ ਦੀ ਮੌਤ ਹੋ ਗਈ। ਸੂਚਨਾ ਮਿਲਣ ਮਗਰੋਂ ਪੁਲਸ ਟੀਮ ਮੌਕੇ 'ਤੇ ਪਹੁੰਚੀ ਅਤੇ ਜ਼ਖ਼ਮੀਆਂ ਨੂੰ ਹਸਪਤਾਲ ਪਹੁੰਚਾਇਆ ਗਿਆ। ਪੁਲਸ ਵਲੋਂ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ।