ਕੋਰੋਨਾ ਕਾਰਨ ਦੇਸ਼ ਭਰ ''ਚ 645 ਬੱਚੇ ਹੋਏ ਅਨਾਥ

Thursday, Aug 05, 2021 - 04:35 PM (IST)

ਕੋਰੋਨਾ ਕਾਰਨ ਦੇਸ਼ ਭਰ ''ਚ 645 ਬੱਚੇ ਹੋਏ ਅਨਾਥ

ਨਵੀਂ ਦਿੱਲੀ- ਸਰਕਾਰ ਨੇ ਵੀਰਵਾਰ ਨੂੰ ਦੱਸਿਆ ਕਿ ਦੇਸ਼ ਭਰ 'ਚ 645 ਬੱਚਿਆਂ ਨੇ ਕੋਰੋਨਾ ਮਹਾਮਾਰੀ ਕਾਰਨ ਆਪਣੇ ਮਾਤਾ-ਪਿਤਾ ਨੂੰ ਗੁਆ ਦਿੱਤਾ। ਮਹਿਲਾ ਅਤੇ ਬਾਲ ਵਿਕਾਸ ਮੰਤਰੀ ਸਮਰਿਤੀ ਇਰਾਨੀ ਨੇ ਇਕ ਸਵਾਲ ਦੇ ਲਿਖਤੀ ਜਵਾਬ 'ਚ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਅਪ੍ਰੈਲ 2021 ਤੋਂ 28 ਮਈ 2021 ਤੱਕ ਕੁੱਲ 645 ਬੱਚੇ ਅਨਾਥ ਹੋਏ। 

ਇਹ ਵੀ ਪੜ੍ਹੋ: ਮੌਜੂਦਾ ਸਥਿਤੀ ’ਚ ਤਬਦੀਲੀ ਨਹੀਂ ਹੋਈ ਤਾਂ ਕੋਰੋਨਾ ਦੀ ਤੀਸਰੀ ਲਹਿਰ ਹੋਵੇਗੀ ਜ਼ਿਆਦਾ ਖ਼ਤਰਨਾਕ ਅਤੇ ਜਾਨਲੇਵਾ

ਉਨ੍ਹਾਂ ਦੱਸਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਜਿਹੇ ਬੱਚਿਆਂ ਦੀ ਮਦਦ ਲਈ 'ਪੀ.ਐੱਮ. ਕੇਅਰਜ਼' ਬਾਲ ਯੋਜਨਾ ਦਾ ਐਲਾਨ ਕੀਤਾ ਹੈ, ਜਿਨ੍ਹਾਂ ਨੇ ਕੋਰੋਨਾ ਮਹਾਮਾਰੀ ਕਾਰਨ ਆਪਣੇ ਦੋਵੇਂ ਮਾਤਾ-ਪਿਤਾ ਜਾਂ ਕਾਨੂੰਨੀ ਮਾਤਾ-ਪਿਤਾ ਗੁਆ ਦਿੱਤੇ ਹਨ। ਇਸ ਯੋਜਨਾ 'ਚ ਸਿਹਤ ਅਤੇ ਸਿੱਖਿਆ ਲਈ ਮਦਦ ਦਾ ਪ੍ਰਬੰਧ ਹੈ ਅਤੇ ਇਹ ਹਰੇਕ ਬੱਚੇ ਲਈ 10 ਲੱਖ ਰੁਪਏ ਦੇ ਫੰਡ ਦਾ ਨਿਰਮਾਣ ਕਰੇਗੀ, ਜਦੋਂ ਉਨ੍ਹਾਂ ਦੀ ਉਮਰ 18 ਸਾਲ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਅਜਿਹੇ ਬੱਚਿਆਂ ਦੀ ਗਿਣਤੀ ਆਂਧਰਾ ਪ੍ਰਦੇਸ਼ 'ਚ 119, ਗੁਜਰਾਤ 'ਚ 45 ਹੈ, ਜਦੋਂ ਕਿ ਮੱਧ ਪ੍ਰਦੇਸ਼ 'ਚ 73, ਮਹਾਰਾਸ਼ਟਰ 'ਚ 83 ਅਤੇ ਉੱਤਰ ਪ੍ਰਦੇਸ਼ 'ਚ 158 ਹੈ।

ਇਹ ਵੀ ਪੜ੍ਹੋ : ਰਾਜਸਥਾਨ 'ਚ ਮੀਂਹ ਦਾ ਕਹਿਰ, ਘਰ ਡਿੱਗਣ ਨਾਲ 4 ਬੱਚਿਆਂ ਸਮੇਤ ਇਕ ਹੀ ਪਰਿਵਾਰ ਦੇ 7 ਲੋਕਾਂ ਦੀ ਮੌਤ


author

DIsha

Content Editor

Related News