ਸਿਰ 'ਚ ਗੋਲ਼ੀ ਵੱਜਣ ਕਾਰਨ ਬ੍ਰੇਨ ਡੈੱਡ ਹੋਈ 6 ਸਾਲਾ ਮਾਸੂਮ, 5 ਲੋਕਾਂ ਨੂੰ ਦੇ ਗਈ ਨਵੀਂ ਜ਼ਿੰਦਗੀ

05/20/2022 12:15:23 PM

ਨਵੀਂ ਦਿੱਲੀ/ਨੋਇਡਾ- ਨੋਇਡਾ 'ਚ 6 ਸਾਲ ਦੀ ਬੱਚੀ ਨੇ 5 ਲੋਕਾਂ ਨੂੰ ਜ਼ਿੰਦਗੀ ਦਿੱਤੀ ਹੈ। ਇਸ ਮਾਸੂਮ ਬੱਚੀ ਨੂੰ ਅਣਪਛਾਤੇ ਹਮਲਾਵਰਾਂ ਨੇ ਸਿਰ 'ਚ ਗੋਲੀ ਮਾਰ ਦਿੱਤੀ ਸੀ। ਜਿਸ ਕਾਰਨ ਉਹ ਕੋਮਾ 'ਚ ਚਲੀ ਗਈ ਸੀ। ਕਾਫ਼ੀ ਕੋਸ਼ਿਸ਼ਾਂ ਦੇ ਬਾਵਜੂਦ ਡਾਕਟਰਾਂ ਨੇ ਉਸ ਨੂੰ ਬ੍ਰੇਨ ਡੈੱਡ ਐਲਾਨ ਕਰ ਦਿੱਤਾ ਸੀ। ਮਿਲੀ ਜਾਣਕਾਰੀ ਅਨੁਸਾਰ, ਰੋਲੀ ਦੇ ਸਿਰ 'ਚ ਗੋਲੀ ਲੱਗੀ ਸੀ, ਜਿਸ ਤੋਂ ਬਾਅਦ ਉਸ ਨੂੰ ਹਸਪਤਾਲ ਲਿਜਾਇਆ ਗਿਆ। ਜਲਦ ਹੀ ਉਹ ਸੱਟ ਦੀ ਗੰਭੀਰਤਾ ਕਾਰਨ ਕੋਮਾ 'ਚ ਚਲੀ ਗਈ ਅਤੇ ਫਿਰ ਉਸ ਨੂੰ ਏਮਜ਼ ਦਿੱਲੀ 'ਚ ਰੈਫਰ ਕੀਤਾ ਗਿਆ। ਬੱਚੀ ਨੂੰ ਬਚਾਉਣ ਦੀਆਂ ਅਸਫ਼ਲ ਕੋਸ਼ਿਸ਼ਾਂ ਤੋਂ ਬਾਅਦ ਡਾਕਟਰਾਂ ਨੇ ਉਸ ਨੂੰ ਬ੍ਰੇਨ ਡੈੱਡ ਐਲਾਨ ਕਰ ਦਿੱਤਾ। 

ਇਹ ਵੀ ਪੜ੍ਹੋ : ਗੁਰਪਤਵੰਤ ਪਨੂੰ ਨੇ ਹਰਿਆਣਾ ਦੇ CM ਖੱਟੜ ਅਤੇ ਗ੍ਰਹਿ ਮੰਤਰੀ ਅਨਿਲ ਵਿਜ ਨੂੰ ਦਿੱਤੀ ਧਮਕੀ

ਏਮਜ਼ ਦੇ ਸੀਨੀਅਰ ਨਿਊਰੋਸਰਜਨ ਡਾ. ਦੀਪਕ ਗੁਪਤਾ ਨੇ ਦੱਸਿਆ,''ਸਾਢੇ 6 ਸਾਲ ਦੀ ਬੱਚੀ ਰੋਲੀ 27 ਅਪ੍ਰੈਲ ਨੂੰ ਹਸਪਤਾਲ ਪਹੁੰਚੀ ਸੀ। ਉਸ ਨੂੰ ਸਿਰ 'ਤੇ ਗੋਲੀ ਲੱਗੀ ਸੀ। ਜਿਸ ਕਾਰਨ ਦਿਮਾਗ਼ ਪੂਰੀ ਤਰ੍ਹਾਂ ਨੁਕਸਾਨਿਆ ਗਿਆ ਸੀ। ਉਹ ਲਗਭਗ ਬ੍ਰੇਨ ਡੈੱਡ ਹਾਲਤ 'ਚ ਹਸਪਤਾਲ ਪਹੁੰਚੀ। ਇਸ ਲਈ ਅਸੀਂ ਪਰਿਵਾਰ ਦੇ ਮੈਂਬਰਾਂ ਨੂੰ ਪੂਰੀ ਗੱਲ ਦੱਸੀ।'' ਦੀਪਕ ਗੁਪਤਾ ਨੇ ਅੱਗੇ ਕਿਹਾ,''ਅਸੀਂ ਉਸ ਬੱਚੀ ਦੇ ਬ੍ਰੇਨ ਡੈੱਡ ਹੋਣ ਦੀ ਗੱਲ ਦੱਸੀ। ਫਿਰ ਸਾਡੀ ਡਾਕਟਰਾਂ ਦੀ ਟੀਮ ਨੇ ਮਾਤਾ-ਪਿਤਾ ਨਾਲ ਬੈਠ ਕੇ ਬੱਚੀ ਦੇ ਅੰਗ ਦਾਨ ਬਾਰੇ ਗੱਲ ਕੀਤੀ। ਅਸੀਂ ਮਾਤਾ-ਪਿਤਾ ਨੂੰ ਸਲਾਹ ਦਿੱਤਾ ਅਤੇ ਉਨ੍ਹਾਂ ਦੀ ਸਹਿਮਤੀ ਮੰਗੀ ਕਿ ਕੀ ਉਹ ਹੋਰ ਬੱਚਿਆਂ ਦੇ ਜੀਵਨ ਬਚਾਉਣ ਲਈ ਅੰਗ ਦਾਨ ਕਰਨ ਦੇ ਇਛੁੱਕ ਹਨ?''

ਇਹ ਵੀ ਪੜ੍ਹੋ : ਸੁਪਰੀਮ ਕੋਰਟ ਨੇ ਮੱਧ ਪ੍ਰਦੇਸ਼ ਨਗਰ ਬਾਡੀ ਚੋਣਾਂ 'ਚ OBC ਰਾਖਵਾਂਕਰਨ ਨੂੰ ਮਨਜ਼ੂਰੀ ਦਿੱਤੀ

ਏਮਜ਼ ਦੇ ਡਾਕਟਰ ਨੇ ਅੰਗਦਾਨ ਕਰਨ ਅਤੇ 5 ਲੋਕਾਂ ਦੀ ਜਾਨ ਬਚਾਉਣ ਲਈ ਰੋਲੀ ਦੇ ਮਾਤਾ-ਪਿਤਾ ਦੀ ਸ਼ਲਾਘਾ ਕੀਤੀ ਹੈ। ਦਾਨ ਲਈ ਬੱਚੀ ਦੇ ਜਿਗਰ, ਗੁਰਦੇ, ਕਾਰਨੀਆ ਅਤੇ ਦਿਲ ਦੇ ਦੋਵੇਂ ਵਾਲਵ ਦਾਨ ਕੀਤੇ ਜਾਣੇ ਹਨ। ਇਸ ਅੰਗ ਦਾਨ ਦੇ ਨਾਲ ਹੀ ਰੋਲੀ ਏਮਜ਼ ਦਿੱਲੀ ਦੇ ਇਤਿਹਾਸ 'ਚ ਸਭ ਤੋਂ ਘੱਟ ਉਮਰ ਦੀ ਡੋਨਰ ਬਣ ਗਈ ਹੈ। ਗੁਪਤਾ ਨੇ ਕਿਹਾ,''ਅੰਗਦਾਨ ਬਾਰੇ ਜ਼ਿਆਦਾ ਜਾਣਕਾਰੀ ਨਾ ਹੋਣ ਦੇ ਬਾਵਜੂਦ ਇਹ ਕਦਮ ਚੁੱਕਣ ਲਈ ਅਸੀਂ ਮਾਤਾ-ਪਿਤਾ ਦੇ ਬਹੁਤ ਆਭਾਰੀ ਹਾਂ। ਉਨ੍ਹਾਂ ਨੇ ਜੀਵਨ ਬਚਾਉਣ ਦੇ ਮਹੱਤਵ ਨੂੰ ਸਮਝਿਆ ਹੈ।''

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


DIsha

Content Editor

Related News