ਮੱਧ ਪ੍ਰਦੇਸ਼ ''ਚ ਕਰੰਟ ਲੱਗਣ ਨਾਲ ਇਕ ਹੀ ਪਰਿਵਾਰ ਦੇ 6 ਲੋਕਾਂ ਦੀ ਮੌਤ

Sunday, Jul 11, 2021 - 12:37 PM (IST)

ਮੱਧ ਪ੍ਰਦੇਸ਼ ''ਚ ਕਰੰਟ ਲੱਗਣ ਨਾਲ ਇਕ ਹੀ ਪਰਿਵਾਰ ਦੇ 6 ਲੋਕਾਂ ਦੀ ਮੌਤ

ਛੱਤਰਪੁਰ- ਮੱਧ ਪ੍ਰਦੇਸ਼ ਦੇ ਛੱਤਰਪੁਰ ਜ਼ਿਲ੍ਹੇ ਦੇ ਬਿਜਾਵਰ ਖੇਤਰ 'ਚ ਅੱਜ ਯਾਨੀ ਐਤਵਾਰ ਨੂੰ ਕਰੰਟ ਲੱਗਣ ਕਾਰਨ 6 ਪਿੰਡ ਵਾਸੀਆਂ ਦੀ ਮੌਤ ਹੋ ਗਈ। ਪੁਲਸ ਸੂਤਰਾਂ ਨੇ ਸ਼ੁਰੂਆਤੀ ਸੂਚਨਾ ਦੇ ਹਵਾਲੇ ਤੋਂ ਦੱਸਿਆ ਕਿ ਮਹੁਆਝਾਲਾ ਪਿੰਡ 'ਚ ਹਾਲ ਹੀ 'ਚ ਨਿਰਮਾਣ ਅਧੀਨ ਮਕਾਨ 'ਚ ਟੈਂਕ ਬਣਾਇਆ ਗਿਆ ਸੀ। ਇਸ ਟੈਂਕ ਤੋਂ ਪਾਣੀ ਕੱਢਣ ਲਈ ਰੋਸ਼ਨੀ ਦੀ ਵਿਵਸਥਾ ਲਈ ਲਾਈਟ ਲਗਾਈ ਗਈ ਸੀ। ਪਾਣੀ ਕੱਢਦੇ ਸਮੇਂ ਇਕ ਵਿਅਕਤੀ ਨੂੰ ਕਰੰਟ ਲੱਗਾ। ਉਸ ਨੂੰ ਬਚਾਉਣ ਦੀ ਕੋਸ਼ਿਸ਼ 'ਚ ਪਰਿਵਾਰ ਵਾਲਿਆਂ ਅਤੇ ਰਿਸ਼ਤੇਦਾਰਾਂ ਨੇ ਕੋਸ਼ਿਸ਼ ਕੀਤੀ ਅਤੇ ਇਕ-ਇਕ ਕਰ ਕੇ 6 ਲੋਕਾਂ ਦੀ ਮੌਤ ਹੋ ਗਈ।

ਸੂਤਰਾਂ ਨੇ ਕਿਹਾ ਕਿ ਮ੍ਰਿਤਕਾਂ ਦੀ ਪਛਾਣ ਲਕਸ਼ਮਣ, ਸ਼ੰਕਰ, ਮਿਲਨ, ਨਰੇਂਦਰ, ਰਾਮਪ੍ਰਸਾਦ ਅਤੇ ਵਿਜੇ ਦੇ ਰੂਪ 'ਚ ਹੋਈ ਹੈ। ਇਹ ਸਾਰੇ ਇਕ ਹੀ ਪਰਿਵਾਰ ਨਾਲ ਸੰਬੰਧਤ ਦੱਸੇ ਗਏ ਹਨ। ਸੂਚਨਾ ਮਿਲਦੇ ਹੀ ਪੁਲਸ ਮੌਕੇ 'ਤੇ ਪਹੁੰਚੀ ਅਤੇ ਸਾਰਿਆਂ ਨੂੰ ਬਿਜਾਵਰ ਅਤੇ ਸਿਹਤ ਕੇਂਦਰ 'ਚ ਪਹੁੰਚਾਇਆ ਗਿਆ। ਉੱਥੇ ਹੀ ਡਾਕਟਰਾਂ ਨੇ ਸਾਰਿਆਂ ਨੂੰ ਮ੍ਰਿਤਕ ਐਲਾਨ ਕਰ ਦਿੱਤਾ।


author

DIsha

Content Editor

Related News