ਮੰਨਤ ਪੂਰੀ ਹੋਈ ਤਾਂ 55 ਮੁਸਲਿਮ ਔਰਤਾਂ ਕਰ ਰਹੀਆਂ ਹਨ ਛਠ ਪੂਜਾ
Monday, Oct 31, 2022 - 12:22 PM (IST)

ਗੋਪਾਲਗੰਜ- ਸਿਰਸਾ ਅਤੇ ਸ਼ੰਕਰਪੁਰ ਪਿੰਡ ਦੇ 18 ਮੁਸਲਿਮ ਪਰਿਵਾਰਾਂ 'ਚ ਛਠ ਤਿਉਹਾਰ ਦੀ ਧੂਮ ਹੈ। ਵਰਤ ਕਰ ਰਹੀ ਔਰਤਾਂ ਨੇ ਖਰਨਾ ਦਾ ਪ੍ਰਸ਼ਾਦ ਬਣਾਉਣ ਲਈ ਚੁੱਲ੍ਹਾ ਅਤੇ ਅਨਾਜ ਤਿਆਰ ਕੀਤਾ। ਪੁਰਸ਼ ਅਤੇ ਬੱਚੇ ਘਰ ਅਤੇ ਘਾਟ ਦੀ ਸਫ਼ਾਈ 'ਚ ਜੁਟੇ ਰਹੇ। ਬਸਹਾਂ ਅਤੇ ਜਗਦੀਸ਼ਪੁਰ ਮੁਸਲਿਮ ਬਸਤੀ 'ਚ ਵੀ ਛਠ ਦੀਆਂ ਤਿਆਰੀਆਂ 'ਚ 4 ਪਰਿਵਾਰ ਜੁਟੇ ਰਹੇ। ਇੱਥੇ 7 ਪਿੰਡਾਂ 'ਚ ਮੁਸਲਿਮ ਪਰਿਵਾਰਾਂ ਦੀਆਂ 5 ਔਰਤਾਂ ਛਠ ਕਰ ਰਹੀਆਂ ਹਨ। ਛਠ ਦੀ ਪਵਿੱਤਰਤਾ ਅਤੇ ਪਰੰਪਰਾ ਦਾ ਪੂਰਾ ਧਿਆਨ ਰੱਖ ਕੇ ਛਠੀ ਮਾਂ ਦੀ ਅਰਾਧਨਾ ਕਰਦੀਆਂ ਹਨ। ਕਈ ਔਰਤਾਂ 15-20 ਸਾਲ ਤੋਂ ਛਠ ਕਰ ਰਹੀਆਂ ਹਨ।
ਪੁੱਤਰ ਹੋਣ ਦੀ ਮੰਨਤ ਹੋਈ ਪੂਰੀ
ਸਿਰਸਾ ਪਿੰਡ ਦੀ ਸੈਰੂਲ, ਆਸਮਾਂ ਖਾਤੂਨ, ਜਗਦੀਸ਼ਪੁਰ ਪਿੰਡ ਦੇ ਇੰਤਾਫ ਮੀਆਂ ਅਤੇ ਜੁਲੇਖਾ ਨੇ ਦੱਸਿਆ ਕਿ ਛਠੀ ਮਾਂ ਤੋਂ ਪੁੱਤਰ ਹੋਣ ਦੀ ਮੰਨਤ ਮੰਗੀ ਸੀ। ਇਹ ਪੂਰੀ ਹੋ ਗਈ।