ਆਸਾਮ ’ਚ ਵੱਖ-ਵੱਖ ਪਾਰਟੀਆਂ ਦੇ 500 ਆਗੂ ਤੇ ਵਰਕਰ ਤ੍ਰਿਣਮੂਲ ’ਚ ਸ਼ਾਮਲ

Saturday, Dec 28, 2024 - 04:10 PM (IST)

ਆਸਾਮ ’ਚ ਵੱਖ-ਵੱਖ ਪਾਰਟੀਆਂ ਦੇ 500 ਆਗੂ ਤੇ ਵਰਕਰ ਤ੍ਰਿਣਮੂਲ ’ਚ ਸ਼ਾਮਲ

ਗੁਹਾਟੀ : ਸ਼ੁੱਕਰਵਾਰ ਇੱਥੇ ਆਯੋਜਿਤ ਇਕ ਵਿਸ਼ੇਸ਼ ਪ੍ਰੋਗਰਾਮ ’ਚ ਆਸਾਮ ਦੀ ਸਿਆਸਤ ਨੇ ਉਸ ਸਮੇਂ ਨਵਾਂ ਮੋੜ ਲੈ ਲਿਆ, ਜਦੋਂ 500 ਦੇ ਕਰੀਬ ਨੇਤਾ ਤੇ ਵਰਕਰ ਤ੍ਰਿਣਮੂਲ ਕਾਂਗਰਸ (ਟੀ. ਐੱਮ. ਸੀ.) ’ਚ ਸ਼ਾਮਲ ਹੋ ਗਏ। ਕਾਂਗਰਸ, ਆਸਾਮ ਗਣ ਪ੍ਰੀਸ਼ਦ (ਏ. ਜੀ. ਪੀ.), ਆਸਾਮ ਜਾਤੀ ਪ੍ਰੀਸ਼ਦ (ਏ.ਜੇ.ਪੀ.) ਅਤੇ ਭਾਜਪਾ ਸਮੇਤ ਕਈ ਪਾਰਟੀਆਂ ਦੇ ਨੇਤਾਵਾਂ ਦਾ ਤ੍ਰਿਣਮੂਲ ’ਚ ਸ਼ਾਮਲ ਹੋਣਾ ਮੁੱਖ ਮੰਤਰੀ ਹਿਮੰਤ ਬਿਸਵਾ ਸਰਮਾ ਲਈ ਵੱਡੀ ਚੁਣੌਤੀ ਬਣ ਸਕਦਾ ਹੈ। ਸੁਸ਼ਮਿਤਾ ਦੇਵ ਨੇ ਕਿਹਾ ਕਿ ਇਨ੍ਹਾਂ ਨੇਤਾਵਾਂ ਨੂੰ ਉਨ੍ਹਾਂ ਦੀਆਂ ਪਾਰਟੀਆਂ ’ਚ ਨਜ਼ਰਅੰਦਾਜ਼ ਕੀਤਾ ਜਾ ਰਿਹਾ ਸੀ, ਜਿਸ ਕਾਰਨ ਉਨ੍ਹਾਂ ਤ੍ਰਿਣਮੂਲ ਦਾ ਰੁਖ ਕੀਤਾ।

ਇਹ ਵੀ ਪੜ੍ਹੋ - 'ਆਪ' ਸਰਕਾਰ ਦਾ ਨਵੇਂ ਸਾਲ 'ਤੇ ਵੱਡਾ ਤੋਹਫ਼ਾ, 50 ਫ਼ੀਸਦੀ ਤੱਕ ਘਟਾਏ ਬਿਜਲੀ ਚਾਰਜ

ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਤ੍ਰਿਣਮੂਲ ਜ਼ਮੀਨੀ ਵਰਕਰਾਂ ਦੀ ਪਾਰਟੀ ਹੈ। ਅਸੀਂ ਆਸਾਮ ’ਚ ਇਕ ਮਜ਼ਬੂਤ ​​ਟੀਮ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਭਾਜਪਾ ਵਿਰੁੱਧ ਕਾਂਗਰਸ ਨਾਲ ਸਿੱਧੀ ਲੜਾਈ ’ਚ ਭਾਜਪਾ ਜਿੱਤ ਜਾਂਦੀ ਹੈ ਪਰ ਜਦੋਂ ਲੜਾਈ ਤ੍ਰਿਣਮੂਲ, ਡੀ. ਐੱਮ. ਕੇ. ਜਾਂ ਸਮਾਜਵਾਦੀ ਪਾਰਟੀ ਵਰਗੀਆਂ ਪਾਰਟੀਆਂ ਨਾਲ ਹੁੰਦੀ ਹੈ ਤਾਂ ਭਾਜਪਾ ਹਾਰ ਜਾਂਦੀ ਹੈ। ਇਸ ਲਈ ਆਸਾਮ ਦੇ ਲੋਕਾਂ ਨੂੰ ਰਾਸ਼ਟਰੀ ਪਾਰਟੀਆਂ ਦੀ ਬਜਾਏ ਖੇਤਰੀ ਪਾਰਟੀਆਂ ਨੂੰ ਪਹਿਲ ਦੇਣੀ ਚਾਹੀਦੀ ਹੈ। ਤ੍ਰਿਣਮੂਲ ’ਚ ਵੱਡੀ ਗਿਣਤੀ ’ਚ ਨੇਤਾਵਾਂ ਦਾ ਸ਼ਾਮਲ ਹੋਣਾ ਆਸਾਮ 'ਚ ਭਾਜਪਾ ਲਈ ਚਿੰਤਾ ਦਾ ਕਾਰਨ ਬਣ ਸਕਦਾ ਹੈ, ਜੋ ਹੁਣ ਤੱਕ ਬੰਗਾਲ ਦੀ ਸਿਆਸਤ ’ਚ ਪ੍ਰਭਾਵਸ਼ਾਲੀ ਰਹੀ ਹੈ। ਹੁਣ ਉਹ ਆਸਾਮ ’ਚ ਆਪਣੀਆਂ ਜੜ੍ਹਾਂ ਮਜ਼ਬੂਤ ​​ਕਰਨ ਦੀ ਪੂਰੀ ਕੋਸ਼ਿਸ਼ ਕਰ ਰਹੀ ਹੈ।

ਇਹ ਵੀ ਪੜ੍ਹੋ - ਵੱਡੀ ਖ਼ਬਰ : ਕੇਂਦਰ ਨੇ ਬਦਲਿਆ ਸਿੱਖਿਆ ਦਾ ਨਿਯਮ, ਹੁਣ 5ਵੀਂ ਤੇ 8ਵੀਂ ਦੇ ਵਿਦਿਆਰਥੀ ਹੋਣਗੇ ਫੇਲ੍ਹ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

rajwinder kaur

Content Editor

Related News