UKG 'ਚ ਪੜ੍ਹਾਈ ਕਰ ਰਹੇ 5 ਸਾਲਾ ਨਮਨ ਨੂੰ ਮਿਲੀ ਛੱਤੀਸਗੜ੍ਹ ਪੁਲਸ 'ਚ ਨੌਕਰੀ
Saturday, Mar 25, 2023 - 10:02 AM (IST)
ਸਰਗੁਜਾ (ਏਜੰਸੀ)- ਛੱਤੀਸਗੜ੍ਹ ਦੇ ਸਰਗੁਜਾ ਜ਼ਿਲ੍ਹੇ 'ਚ ਪੁਲਸ ਅਧਿਕਾਰੀ ਪਿਤਾ ਦੀ ਸੜਕ ਹਾਦਸੇ 'ਚ ਮੌਤ ਤੋਂ ਬਾਅਦ 5 ਸਾਲਾ ਪੁੱਤ ਨੂੰ ਚਾਈਲਡ ਕਾਂਸਟੇਬਲ ਬਣਾਇਆ ਗਿਆ ਹੈ। ਯੂ.ਕੇ.ਜੀ. ਦੇ ਵਿਦਿਆਰਥੀ ਨਮਨ ਰਜਵਾੜੇ ਦੀ ਛੱਤੀਸਗੜ੍ਹ ਦੇ ਸਰਗੁਜਾ 'ਚ ਬਾਲ ਕਾਂਸਟੇਬਲ ਦੇ ਅਹੁਦੇ 'ਤੇ ਨਿਯੁਕਤੀ ਕੀਤੀ ਗਈ ਹੈ। ਬੀਤੇ ਦਿਨੀਂ ਮਹਿਲਾ ਥਾਣੇ 'ਚ ਤਾਇਨਾਤ ਉਨ੍ਹਾਂ ਦੇ ਪਿਤਾ ਰਾਜ ਕੁਮਾਰ ਰਾਜਵਾੜੇ ਦੀ ਇਕ ਸੜਕ ਹਾਦਸੇ 'ਚ ਮੌਤ ਹੋ ਗਈ ਸੀ। ਇਸ ਤੋਂ ਬਾਅਦ ਪ੍ਰਸ਼ਾਸਨ ਨੇ ਅਨੁਕੰਪਾ (ਤਰਸ) ਦੇ ਆਧਾਰ 'ਤੇ ਇਹ ਫ਼ੈਸਲਾ ਲਿਆ। ਮ੍ਰਿਤਕ ਕਾਂਸਟੇਬਲ ਦੀ ਪਤਨੀ ਨੀਤੂ ਰਾਜਵਾੜੇ ਨੇ ਮੀਡੀਆ ਨੂੰ ਦੱਸਿਆ,''ਮੇਰੇ ਪਤੀ ਦੀ ਇਕ ਹਾਦਸੇ 'ਚ ਮੌਤ ਹੋ ਗਈ ਸੀ। ਹੁਣ ਮੇਰੇ ਪੁੱਤ ਨੂੰ ਬਾਲ ਕਾਂਸਟੇਬਲ ਵਜੋਂ ਨਿਯੁਕਤ ਕੀਤਾ ਗਿਆ ਹੈ।'' ਉਸ ਨੇ ਕਿਹਾ ਕਿ ਇਸ ਗੱਲ ਨੂੰ ਲੈ ਕੇ ਉਹ ਥੋੜ੍ਹਾ ਦੁਖੀ ਹੈ ਪਰ ਆਪਣੇ ਬੱਚੇ ਲਈ ਖੁਸ਼ ਹੈ।
ਇਹ ਵੀ ਪੜ੍ਹੋ : 'ਮੋਦੀ ਸਰਨੇਮ' ਮਾਮਲੇ 'ਚ ਸਜ਼ਾ ਤੋਂ ਬਾਅਦ ਰਾਹੁਲ ਗਾਂਧੀ ਦੀ ਲੋਕ ਸਭਾ ਮੈਂਬਰਸ਼ਿਪ ਰੱਦ
ਪੁਲਸ ਸੁਪਰਡੈਂਟ ਭਾਵਨਾ ਗੁਪਤਾ ਨੇ ਦੱਸਿਆ ਕਿ ਪ੍ਰਸ਼ਾਸਨ ਅਤੇ ਪੁਲਸ ਹੈੱਡ ਕੁਆਰਟਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਫ਼ੈਸਲਾ ਲਿਆ ਗਿਆ ਹੈ। ਉਨ੍ਹਾਂ ਕਿਹਾ,''ਮਹਿਲਾ ਥਾਣੇ 'ਚ ਤਾਇਨਾਤ ਪੁਲਸ ਅਧਿਕਾਰੀ ਰਾਜ ਕੁਮਾਰ ਰਜਵਾੜੇ ਦੀ ਸੜਕ ਹਾਦਸੇ 'ਚ ਮੌਤ ਹੋ ਗਈ ਸੀ। ਪੁਲਸ ਹੈੱਡ ਕੁਆਰਟਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ, ਅਜਿਹੇ 'ਚ ਜੇਕਰ ਪਰਿਵਾਰ 'ਚ 18 ਸਾਲ ਤੋਂ ਘੱਟ ਦਾ ਕੋਈ ਵਿਅਕਤੀ ਮੌਜੂਦ ਹੈ ਤਾਂ ਉਸ ਨੂੰ ਨਿਯੁਕਤ ਕੀਤਾ ਜਾਂਦਾ ਹੈ। ਇਸ ਦੇ ਅਧੀਨ ਨਮਨ ਰਜਵਾੜੇ ਨੂੰ ਚਾਈਲਡ ਕਾਂਸਟੇਬਲ ਨਿਯੁਕਤ ਕੀਤਾ ਗਿਆ ਹੈ।''
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ