ਦਿੱਲੀ : ਤੁਗਲਕਾਬਾਦ ਐਕਸਟੈਂਸ਼ਨ ''ਚ 5 ਨਵੇਂ ਪਾਜ਼ੀਟਿਵ, ਪੂਰਾ ਇਲਾਕਾ ਸੀਲ

Tuesday, Apr 21, 2020 - 12:44 AM (IST)

ਦਿੱਲੀ : ਤੁਗਲਕਾਬਾਦ ਐਕਸਟੈਂਸ਼ਨ ''ਚ 5 ਨਵੇਂ ਪਾਜ਼ੀਟਿਵ, ਪੂਰਾ ਇਲਾਕਾ ਸੀਲ

ਨਵੀਂ ਦਿੱਲੀ - ਦਿੱਲੀ ਦੇ ਤੁਗਲਕਾਬਾਦ ਐਕਸਟੈਂਸ਼ਨ 'ਚ 5 ਲੋਕਾਂ ਦਾ ਕੋਰੋਨਾ ਟੈਸਟ ਪਾਜ਼ੀਟਿਵ ਆਇਆ ਹੈ। ਇਸ ਇਲਾਕੇ 'ਚ ਕੋਰੋਨਾ ਦੇ ਤਿੰਨ ਕੇਸ ਪਹਿਲਾਂ ਹੀ ਆ ਚੁੱਕੇ ਹਨ ਜਿਸ ਤੋਂ ਬਾਅਦ ਇਸ ਦੇ ਇੱਕ ਇਲਾਕੇ ਨੂੰ ਕੰਟੇਨਮੇਂਟ ਜ਼ੋਨ ਐਲਾਨ ਕਰ ਦਿੱਤਾ ਗਿਆ ਸੀ। ਪ੍ਰਸ਼ਾਸਨ ਨੇ ਆਪਰੇਸ਼ਨ ਸ਼ੀਲਡ 'ਚ ਇਸ ਇਲਾਕੇ ਦੀ ਗਲੀ ਨੰਬਰ 26 ਅਤੇ 27 ਦੇ 94 ਲੋਕਾਂ ਦਾ ਕੋਰੋਨਾ ਟੈਸਟ ਕਰਵਾਇਆ, ਜਿਸ 'ਚ 5 ਲੋਕ ਪਾਜ਼ੀਟਿਵ ਆਏ। ਦੋਨਾਂ ਗਲੀਆਂ ਨੂੰ ਸੀਲ ਕਰ ਦਿੱਤਾ ਗਿਆ ਹੈ। ਨਿਜਾਮੁਦੀਨ ਅਤੇ ਚਾਂਦਨੀ ਮਹਲ ਤੋਂ ਬਾਅਦ ਤੁਗਲਕਾਬਾਦ ਐਕਸਟੈਂਸ਼ਨ ਤੀਜਾ ਸਭ ਤੋਂ ਵੱਡਾ ਕੋਰੋਨਾ ਹਾਟਸਪਾਟ ਬਣ ਗਿਆ ਹੈ।


author

Inder Prajapati

Content Editor

Related News