ਭਾਰੀ ਮੀਂਹ ਤੋਂ ਬਾਅਦ ਦਿੱਲੀ-ਗੁਰੂਗ੍ਰਾਮ ਐਕਸਪ੍ਰੈਸਵੇ 'ਤੇ ਭਰਿਆ ਪਾਣੀ, 5 ਕਿ.ਮੀ. ਤਕ ਟ੍ਰੈਫਿਕ ਜਾਮ

Thursday, Jun 22, 2023 - 02:30 PM (IST)

ਨਵੀਂ ਦਿੱਲੀ- ਗੁਰੂਗ੍ਰਾਮ 'ਚ ਭਾਰੀ ਮੀਂਹ ਕਾਰਨ ਕਈ ਹਿੱਸਿਆਂ 'ਚ ਪਾਣੀ ਭਰਨ ਕਾਰਨ ਦਿੱਲੀ-ਗੁਰੂਗ੍ਰਾਮ ਐਕਸਪ੍ਰੈਸਵੇ 'ਤੇ 5 ਕਿਲੋਮੀਟਰ ਤਕ ਟ੍ਰੈਫਿਕ ਜਾਮ ਹੋ ਗਿਆ ਹੈ। ਲੋਕਾਂ ਨੂੰ ਆਪਣੇ ਦਫ਼ਤਰ ਪਹੁੰਚਣ 'ਚ ਕਾਫੀ ਪਰੇਸ਼ਾਨੀਆਂ ਦਾ ਸਾਹਮਣੇ ਕਰਨਾ ਪੈ ਰਿਹਾ ਹੈ। ਯਾਤਰੀਆਂ ਨਾਲ ਭਰੀ ਬੱਸ ਇਕ ਘੰਟੇ ਤੋਂ ਵੱਧ ਸਮੇਂ ਤਕ ਪਾਣੀ 'ਚ ਫਸੀ ਰਹੀ ਅਤੇ ਇੰਤਜ਼ਾਰ ਤੋਂ ਇਲਾਵਾ ਕੁਝ ਨਹੀਂ ਕਰ ਸਕੀ।

ਗੁਰੂਗ੍ਰਾਮ 'ਚ ਮੀਂਹ ਦੀ ਭਵਿੱਖਬਾਣੀ ਬਾਰੇ ਟਵੀਟ ਕੀਤਾ

ਦੱਸ ਦੇਈਏ ਕਿ ਇਸਤੋਂ ਪਹਿਲਾਂ ਦਿੱਲੀ ਦਾ ਖੇਤਰੀ ਮੌਸਮ ਪੂਰਵ ਅਨੁਮਾਨ ਕੇਂਦਰ (ਆਰ.ਡਬਲਯੂ.ਐੱਫ.ਸੀ.) ਨੇ ਗੁਰੂਗ੍ਰਾਮ ਸਣੇ ਦਿੱਲੀ ਦੇ ਕੁਝ ਇਲਾਕਿਆਂ 'ਚ ਹਲਕੀ ਤੋਂ ਮੱਧਮ ਬਾਰਿਸ਼ ਅਤੇ 30-40 ਕਿਲੋਮੀਟ ਪ੍ਰਤੀ ਘੰਟੇ ਦੀ ਰਫਤਾਰ ਨਾਲ ਚੱਲਣ ਵਾਲੀਆਂ ਹਵਾਵਾਂ ਦੇ ਨਾਲ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਸੀ।

ਆਰ.ਡਬਲਯੂ.ਐੱਫ.ਸੀ ਨੇ ਟਵੀਟ ਕੀਤਾ ਕਿ 21/06/2023: 08:05 IST ਦਿੱਲੀ (ਪਾਲਮ, ਆਈ.ਜੀ.ਆਈ. ਏਅਰਪੋਰਟ), ਐੱਨ.ਸੀ.ਆਰ. (ਗੁਰੂਗ੍ਰਾਮ, ਮਾਨੇਸਰ) ਫਰੁਖਨਗਰ, ਸੋਹਾਨਾ, ਮੁਰਾਦਾਬਾਦ, ਸੰਭਵ, ਬਿੱਲਾਰੀ, ਚੰਦੌਸੀ, ਜਹਾਂਗੀਰਾਬਾਦ, ਅਨੂਪਸ਼ਿਹਰ, ਬਹਾਜੋਈ, ਨੂੰਹ (ਹਰਿਆਣਾ) ਦੇ ਵੱਖ-ਵੱਖ ਇਲਾਕਿਆਂ ਅਤੇ ਆਲੇ-ਦੁਆਲੇ ਦੇ ਇਲਾਕਿਆਂ 'ਚ ਹਲਕੀ ਤੋਂ ਮੱਧਮ ਬਾਰਿਸ਼ ਹੋਵੇਗੀ। 


Rakesh

Content Editor

Related News