ਦਰਦਨਾਕ ਹਾਦਸਾ! ਘਰ ’ਚ ਅੱਗ ਲੱਗਣ ਕਾਰਨ ਛੋਟੇ ਬੱਚਿਆਂ ਸਮੇਤ 5 ਦੀ ਮੌਤ

03/06/2024 6:00:43 AM

ਲਖਨਊ (ਆਈ. ਏ. ਐੱਨ. ਐੱਸ.)– ਇਥੋਂ ਦੇ ਬਾਹਰੀ ਇਲਾਕੇ ਕਾਕੋਰੀ ਦੇ ਹਾਤਾ ਹਜ਼ਰਤ ਸਾਹਿਬ ਇਲਾਕੇ ’ਚ ਮੰਗਲਵਾਰ ਦੇਰ ਰਾਤ ਘਰ ’ਚ ਅੱਗ ਲੱਗਣ ਕਾਰਨ 5 ਲੋਕਾਂ ਦੀ ਮੌਤ ਹੋ ਗਈ।

ਅੱਜ ਲੱਗਦਿਆਂ ਹੀ ਗੈਸ ਸਿਲੰਡਰ ’ਚ ਧਮਾਕਾ ਹੋ ਗਿਆ। ਪੂਰੇ ਘਰ ’ਚ ਅੱਗ ਫੈਲਣ ਕਾਰਨ ਘਰ ਦੇ ਅੰਦਰ ਮੌਜੂਦ ਲੋਕ ਬਾਹਰ ਨਹੀਂ ਨਿਕਲ ਸਕੇ।

ਮ੍ਰਿਤਕਾਂ ਦੀ ਪਛਾਣ ਮੁਸ਼ੀਰ ਅਲੀ (50), ਉਸ ਦੀ ਪਤਨੀ ਹੁਸਨਾ ਬਾਨੋ (45), ਭਤੀਜੀ ਰਈਆ (5), ਹਿਬਾ (2) ਤੇ ਹੁਮਾ (3) ਦੇ ਰੂਪ ’ਚ ਹੋਈ।

ਇਹ ਖ਼ਬਰ ਵੀ ਪੜ੍ਹੋ : ਅੱਜ ਹਜ਼ਾਰਾਂ ਦੀ ਗਿਣਤੀ ’ਚ ਦਿੱਲੀ ਦੇ ਜੰਤਰ-ਮੰਤਰ ਪਹੁੰਚਣਗੇ ਕਿਸਾਨ, ਸੈਕੜੇ ਸੋਸ਼ਲ ਮੀਡੀਆ ਅਕਾਊਂਟਸ ਕੀਤੇ ਬੰਦ

ਮੁਸ਼ੀਰ ਦੀਆਂ 2 ਧੀਆਂ ਸਮੇਤ 4 ਹੋਰਨਾਂ ਲੋਕਾਂ ਨੂੰ ਬਾਅਦ ’ਚ ਫਾਇਰ ਬ੍ਰਿਗੇਡ ਦੇ ਕਰਮੀਆਂ ਨੇ ਬਚਾਇਆ। ਇਨ੍ਹਾਂ ਸਾਰਿਆਂ ਨੂੰ ਗੰਭੀਰ ਹਾਲਤ ’ਚ ਕੇ. ਜੀ. ਐੱਮ. ਯੂ. ਦੇ ਟਰੌਮਾ ਸੈਂਟਰ ’ਚ ਦਾਖ਼ਲ ਕਰਵਾਇਆ ਗਿਆ ਹੈ।

ਪੁਲਸ ਸੂਤਰਾਂ ਨੇ ਦੱਸਿਆ ਕਿ ਮੁਸ਼ੀਰ ਅਲੀ ਪਟਾਕੇ ਵੇਚਦਾ ਸੀ ਤੇ ਅੱਗ ਘਰ ’ਚ ਰੱਖੀ ਵਿਸਫੋਟਕ ਸਮੱਗਰੀ ਕਾਰਨ ਲੱਗੀ ਹੋਵੇਗੀ।

ਫੋਰੈਂਸਿਕ ਮਾਹਿਰਾਂ ਨੂੰ ਦੱਸਿਆ ਗਿਆ ਹੈ ਤੇ ਹੋਰ ਜਾਣਕਾਰੀ ਦੀ ਉਡੀਕ ਕੀਤੀ ਜਾ ਰਹੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News