ਕੋਟਾ ’ਚ 5 ਕੁੜੀਆਂ ਲਾਪਤਾ, ਸਿੱਖਿਆ ਮੰਤਰੀ ਨੇ ਕਿਹਾ-ਬੁਲਡੋਜ਼ਰ ਚੱਲੇਗਾ

Monday, Mar 03, 2025 - 04:37 AM (IST)

ਕੋਟਾ ’ਚ 5 ਕੁੜੀਆਂ ਲਾਪਤਾ, ਸਿੱਖਿਆ ਮੰਤਰੀ ਨੇ ਕਿਹਾ-ਬੁਲਡੋਜ਼ਰ ਚੱਲੇਗਾ

ਕੋਟਾ (ਯੋਗੇਸ਼ ਜੋਸ਼ੀ) - ਕੋਟਾ ਜ਼ਿਲੇ ਦੇ ਸੁਕੇਤ ਥਾਣਾ ਇਲਾਕੇ ’ਚ ਪਿਛਲੇ 8 ਦਿਨਾਂ ’ਚ 5 ਕੁੜੀਆਂ ਦੇ ਲਾਪਤਾ ਹੋਣ ਦੇ ਮਾਮਲੇ ਵਿਚ  ਸਿੱਖਿਆ ਮੰਤਰੀ ਮਦਨ ਦਿਲਾਵਰ ਨੇ ਬੁਲਡੋਜ਼ਰ ਚਲਾਉਣ ਦੀ ਚਿਤਾਵਨੀ ਦਿੱਤੀ ਹੈ। ਉਨ੍ਹਾਂ ਕਿਹਾ  ਕਿ ਜੇ ਕੁੜੀਆਂ ਨੂੰ ਉਨ੍ਹਾਂ ਦੇ ਘਰ ਵਾਪਸ ਨਹੀਂ ਭੇਜਿਆ ਤਾਂ ਗੁੰਡਾਗਰਦੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਅਜਿਹੇ ਗੁੰਡਿਆਂ ਦੇ ਘਰਾਂ ’ਤੇ ਬੁਲਡੋਜ਼ਰ ਚਲਾਇਆ ਜਾਵੇਗਾ ਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ। ਦਰਅਸਲ ਰਾਮਗੰਜ ਮੰਡੀ ਦੇ ਵਿਧਾਇਕ ਤੇ ਸੂਬੇ ਦੇ ਸਿੱਖਿਆ ਮੰਤਰੀ ਮਦਨ ਦਿਲਾਵਰ ਸ਼ਨੀਵਾਰ ਰਾਤ ਨੂੰ 11 ਵਜੇ ਸੁਕੇਤ ਪਹੁੰਚੇ ਸਨ। ਇਸ ਦੌਰਾਨ ਕੁਝ ਪਰਿਵਾਰਾਂ ਨੇ ਮੰਤਰੀ ਨੂੰ ਬੇਟੀਆਂ ਦੇ ਲਾਪਤਾ ਹੋਣ ਦੀ ਸ਼ਿਕਾਇਤ ਕੀਤੀ। ਇਸ ’ਤੇ ਮੰਤਰੀ ਨੇ ਤੁਰੰਤ ਸੁਕੇਤ ਦੇ ਐੱਸ. ਐੱਚ. ਓ. ਛੋਟੂ ਲਾਲ ਤੋਂ ਮਾਮਲੇ ਬਾਰੇ ਪੁੱਛਿਆ। 

ਸਿੱਖਿਆ ਮੰਤਰੀ ਨੇ ਕਿਹਾ ਕਿ ਬੇਟੀ ਹਿੰਦੂ ਦੀ  ਹੋਵੇ ਜਾਂ ਮੁਸਲਮਾਨ ਦੀ, ਕਿਸੇ ਦੀ ਇੱਜ਼ਤ ’ਤੇ ਹੱਥ ਪਾਇਆ ਤਾਂ ਮੇਰੇ ਤੋਂ ਬੁਰਾ ਕੋਈ ਨਹੀਂ ਹੋਵੇਗਾ। ਬੇਟੀਆਂ ਦੀ ਰੱਖਿਆ ਕਰਨਾ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਹੈ। ਕੁੜੀਆਂ ਨੂੰ ਅਗਵਾ ਕਰਨ ਵਾਲੇ ਗੁੰਡਿਆਂ ਦੇ ਪਰਿਵਾਰ ਵੀ ਕੰਨ ਖੋਲ੍ਹ ਕੇ ਸੁਣ ਲੈਣ। ਕੁੜੀਆਂ ਨੂੰ ਉਨ੍ਹਾਂ ਦੇ ਘਰ ਭੇਜ ਦਿਓ ਨਹੀਂ ਤਾਂ ਬਖਸ਼ਿਆ ਨਹੀਂ ਜਾਵੇਗਾ। ਜੇ ਬੁਲਡੋਜ਼ਰ ਚਲਾਉਣਾ ਪਿਆ ਤਾਂ ਉਹ ਵੀ ਚਲਾਇਆ ਜਾਵੇਗਾ। ਪੁਲਸ ਵੀ ਸਾਰੇ ਕੰਮ ਛੱਡ ਕੇ ਇਸ ਮਾਮਲੇ ’ਚ ਲੱਗੇ। ਮੈਨੂੰ ਅਗਵਾ ਹੋਈਆਂ ਕੁੜੀਆਂ ਘਰ ਚਾਹੀਦੀਆਂ ਹਨ।


author

Inder Prajapati

Content Editor

Related News