ਰੱਖੜੀ ਵਾਲੇ ਦਿਨ ਵਾਪਰਿਆ ਵੱਡਾ ਦੁਖਾਂਤ, ਯਮੁਨਾ ’ਚ ਡੁੱਬਣ ਕਾਰਨ ਇੱਕੋ ਪਰਿਵਾਰ ਦੇ 5 ਬੱਚਿਆਂ ਦੀ ਮੌਤ

08/31/2023 12:40:44 PM

ਬਾਂਦਾ, (ਇੰਟ.)- ਉੱਤਰ ਪ੍ਰਦੇਸ਼ ਦੇ ਬਾਂਦਾ ਜ਼ਿਲੇ ਵਿਚ ਰੱਖੜੀ ਵਾਲੇ ਦਿਨ ਇਕ ਵੱਡਾ ਦੁਖਾਂਤ ਵਾਪਰ ਗਿਆ। ਯਮੁਨਾ ’ਚ ਕਜਰੀਆ ਜਲ ਪ੍ਰਵਾਹ ਕਰਨ ਗਏ 7 ਬੱਚੇ ਡੁੱਬ ਗਏ ਜਿਨ੍ਹਾਂ ’ਚੋਂ 5 ਦੀ ਮੌਤ ਹੋ ਗਈ। ਰੱਖੜੀ ਦੇ ਮੌਕੇ ’ਤੇ ਕਜਰੀਆ ਨੂੰ ਜਲ ਪ੍ਰਵਾਹ ਕਰਨ ਦੀ ਪ੍ਰੰਪਰਾ ਹੈ। ਇਸੇ ਨੂੰ ਧਿਆਨ ਵਿਚ ਰੱਖ ਕੇ ਬੱਚੇ ਯਮੁਨਾ ਵਿਚ ਗਏ ਸਨ ਪਰ ਉਨ੍ਹਾਂ ਦਾ ਸੰਤੁਲਨ ਵਿਗੜ ਗਿਆ।

ਇਹ ਵੀ ਪੜ੍ਹੋ– ਚਾਰਜਿੰਗ 'ਤੇ ਲੱਗੇ ਫੋਨ 'ਚ ਗੇਮ ਖੇਡ ਰਿਹਾ ਸੀ ਬੱਚਾ, ਅਚਾਨਕ ਹੋਇਆ ਧਮਾਕਾ, ਬੁਰੀ ਤਰ੍ਹਾਂ ਝੁਲਸਿਆ

ਬੱਚੇ ਦਰਿਆ ਵਿੱਚ ਡੁੱਬਣ ਲੱਗੇ। ਕੰਢੇ ’ਤੇ ਖੜ੍ਹੇ ਲੋਕਾਂ ਨੇ ਕਿਸੇ ਤਰ੍ਹਾਂ 6 ਬੱਚਿਆਂ ਨੂੰ ਬਾਹਰ ਕੱਢਿਆ। ਹਸਪਤਾਲ ’ਚ 5 ਬੱਚਿਆਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਇਕ ਬੱਚੇ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਮਰਨ ਵਾਲੇ ਬੱਚੇ ਇੱਕੋ ਪਰਿਵਾਰ ਦੇ ਦੱਸੇ ਜਾਂਦੇ ਹਨ।

ਮ੍ਰਿਤਕਾਂ ਦੀ ਪਛਾਣ ਯੁਰਿਆਂਸ਼ (5) ਪੁੱਤਰ ਲਵਲੇਸ਼, ਪੁਸ਼ਪੇਂਦਰ (8) ਪੁੱਤਰ ਦਿਨੇਸ਼ ਨਿਵਾਸੀ ਅਰਬਈ ਜ਼ਿਲ੍ਹਾ ਮਹੋਬਾ, ਰਾਖੀ (19) ਪੁੱਤਰੀ ਰਾਮਕਿਰਪਾਲ, ਵਿਜੇ ਲਕਸ਼ਮੀ (14) ਪੁੱਤਰੀ ਰਾਮ ਵਿਸ਼ਾਲ ਅਤੇ ਵਿਵੇਕ (8) ਪੁੱਤਰ ਰਾਮਸ਼ਰਣ ਵਜੋ ਹੋਈ ਹੈ। 

ਇਹ ਵੀ ਪੜ੍ਹੋ– ਫਲਾਈਟ 'ਚ ਬੰਬ ਹੈ!... ਮੁੰਬਈ ਪੁਲਸ ਨੂੰ 10 ਸਾਲਾ ਬੱਚੇ ਦੀ ਕਾਲ ਨੇ ਸੁਰੱਖਿਆ ਏਜੰਸੀਆਂ ਨੂੰ ਪਾਈਆਂ ਭਾਜੜਾਂ

ਕੇਰਲ 'ਚ 3 ਭੈਣਾਂ ਡੁੱਬ ਗਈਆਂ

ਕੇਰਲ ਦੇ ਉੱਤਰੀ ਜ਼ਿਲੇ ’ਚ ਸਥਿਤ ਇਕ ਤਾਲਾਬ ’ਚ ਨਹਾਉਣ ਗਈਆਂ ਤਿੰਨ ਭੈਣਾਂ ਬੁੱਧਵਾਰ ਡੁੱਬ ਗਈਆਂ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਇਹ ਘਟਨਾ ਮਨਾਰੱਕੜ ਨੇੜੇ ਨਟਟੂਕਲ ਥਾਣਾ ਖੇਤਰ ਦੇ ਇੱਕ ਪਿੰਡ ਵਿੱਚ ਵਾਪਰੀ।

ਪੁਲਸ ਨੇ ਦੱਸਿਆ ਕਿ ਉਨ੍ਹਾਂ ਦੀ ਪਛਾਣ ਰਾਮਸ਼ੀਨਾ (23), ਨਸ਼ੀਦਾ (26) ਅਤੇ ਕੁਰਸ਼ੀ (18) ਵਜੋਂ ਹੋਈ ਹੈ। ਇਨ੍ਹਾਂ ’ਚੋਂ ਦੋ ਵਿਆਹੀਆਂ ਹੋਈਆਂ ਸਨ ਅਤੇ ਉਹ ਓਨਮ ਦੇ ਮੌਕੇ ’ਤੇ ਆਪਣੇ ਨਾਨਕੇ ਘਰ ਆਈਆਂ ਹੋਈਆਂ ਸਨ।

ਇਹ ਵੀ ਪੜ੍ਹੋ– ਔਰਤ ਨੇ ਏਲੀਅਨ ਵਰਗੇ ਬੱਚੇ ਨੂੰ ਦਿੱਤਾ ਜਨਮ, ਡਾਕਟਰ ਵੀ ਰਹਿ ਗਏ ਹੈਰਾਨ (ਵੀਡੀਓ)

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Rakesh

Content Editor

Related News